ਵਿਧਾਨ ਸਭਾ ਚੋਣਾਂ ਤੋਂ ਬਾਅਦ ਕਿਸਾਨਾਂ ਲਈ ਫੇਰ ਤੋ ਵੱਡੀ ਮੁਸ਼ਕਿਲ ਖੜੀ ਹੋ ਸਕਦੀ ਹੈ। ਕੇਂਦਰ ਸਰਕਾਰ ਇੱਕ ਵਾਰ ਫੇਰ ਤੋ ਖੇਤੀ ਕਨੂੰਨਾਂ ਨੂੰ ਲਿਆ ਸਕਦੀ ਹੈ। ਇਹ ਦੁਆਵਾ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੇ ਵੱਲੋਂ ਕੀਤਾ ਗਿਆ ਹੈ। ਦੱਸ ਦੇਈਏ ਕਿ ਸੁਨੀਲ

ਜਾਖੜ ਨੇ ਕਿਹਾ ਹੈ ਕਿ ਬੇਸ਼ਕ ਕੇਂਦਰ ਸਰਕਾਰ ਵਾਪਿਸ ਲਏ ਤਿੰਨ ਖੇਤੀ ਕਨੂੰਨਾਂ ਨੂੰ ਮੂਲ ਰੂਪ ਵਿੱਚ ਵਾਪਿਸ ਨਾ ਲੈਕੇ ਆਵੇ ਪਰੰਤੂ ਕੇਂਦਰ ਸਰਕਾਰ ਨਵੇਂ ਰੰਗ ਰੂਪ ਵਾਲੇ ਕਿਸਾਨ ਵਿਰੋਧੀ ਕਾਨੂੰਨ ਲੈਕੇ ਆ ਸਕਦੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਭਾਜਪਾ ਦੇ ਹੀ ਸੀਨੀਅਰ ਲੀਡਰਾਂ ਦੇ ਵੱਲੋਂ ਦਾਅਵਾ ਕੀਤਾ ਗਿਆ ਸੀ ਕਿ ਮੋਦੀ ਸਰਕਾਰ ਖੇਤੀ ਕਨੂੰਨਾਂ ਨੂੰ ਮੁੜ ਲਿਆਵੇਗੀ। ਸੰਸਦ ਵਿਚ ਕੇਂਦਰੀ ਖੇਤੀ ਬਾੜੀ ਮੰਤਰੀ ਨੇ

ਸਪਸ਼ਟ ਕੀਤਾ ਸੀ ਕਿ ਸਰਕਾਰ ਦਾ ਅਜਿਹਾ ਕੋਈ ਇਰਾਦਾ ਨਹੀਂ ਹੈ। ਪਰੰਤੂ ਹੁਣ ਚੋਣ ਤੋ ਬਾਅਦ ਸੁਨੀਲ ਜਾਖੜ ਦੇ ਆਏ ਇਸ ਬਿਆਨ ਨੇ ਇੱਕ ਨਵੀਂ ਹੀ ਚਰਚਾ ਚਲਾ ਦਿੱਤੀ ਹੈ। ਦੱਸ ਦੇਈਏ ਕਿ ਪੰਜਾਬ ਦੇ ਪ੍ਰਮੁੱਖ ਅਖਬਾਰ ਵਿੱਚ ਛਪੀ ਰਿਪੋਰਟ ਮੁਤਾਬਿਕ ਸੁਨੀਲ ਜਾਖੜ ਨੇ ਦਾਅਵਾ ਕੀਤਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੰਜਾਬ ਚੋਣਾਂ ਦੇ ਨਤੀਜਿਆਂ ਦੇ ਆਉਣ ਮਗਰੋਂ ਕਿਸਾਨੀ ਤੇ ਵੱਡਾ ਹੱ-ਲਾ ਬੋਲਣ ਦੀ ਤਿਆਰੀ

ਕੀਤੀ ਜਾ ਰਹੀ ਹੈ। ਸੁਨੀਲ ਜਾਖੜ ਨੇ ਕਿਹਾ ਹੈ ਕਿ ਪੰਜਾਬ ਚੋਣਾਂ ਵਿੱਚ ਬਿਨਾਂ ਤਿਆਰੀ ਤੋ ਹੀ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਚੋਣਾਂ ਵਿੱਚ ਉਤਰਿਆ ਗਿਆ ਅਤੇ ਏਸੇ ਦੇ ਮੰਤ੍ਰ ਨੂੰ ਲਾਂ-ਭੇ ਰੱਖ ਕੇ ਇਹਨਾਂ ਕਿਸਾਨ ਧਿਰਾਂ ਨੇ ਚੋਣਾਂ ਲ-ੜੀ-ਆਂ ਹਨ। ਜਿਸ ਦੇ ਦੂ-ਰ-ਗਾ-ਮੀ ਨਤੀਜੇ ਸਾਡੇ ਸਾਹਮਣੇ ਆਉਣਗੇ। ਉਹਨਾਂ ਨੇ ਕਿਹਾ ਹੈ ਕਿ ਜਿਵੇਂ ਹੀ ਕੇਂਦਰ ਸਰਕਾਰ ਸੰਯੁਕਤ ਸਮਾਜ ਮੋਰਚੇ ਦੀ ਚੋਣਾਂ ਦੇ ਨਤੀਜਿਆਂ ਵਿਚ ਕਾਰਗੁਜਾਰੀ ਦੇਖੇਗੀ ਤਾਂ ਭਾਜਪਾ ਇਸ ਕਾਰਗੁਜਾਰੀ ਦੇ ਅਧਾਰ ਤੇ ਸਿੱਧੇ ਤੌਰ ਤੇ ਦਿੱਲੀ ਵਿਚ ਚਲੇ ਕਿਸਾਨੀ ਪ੍ਰਦਰਸ਼ਨ ਨੂੰ ਫਿਕਾ ਕਰਨ ਦੀ ਕੋਸ਼ਿਸ਼ ਕਰੇਗੀ। ਸੁਨੀਲ ਜਾਖੜ ਨੇ ਕਿਹਾ ਹੈ ਕਿ ਚੋਣਾਂ ਵਿੱਚ ਉਤਰੀਆਂ ਕਿਸਾਨ ਧਿਰਾਂ ਨੂੰ ਸਾਰੀਆਂ ਧਿਰਾਂ ਦੇ ਨਾਲ ਗਲਬਾਤ ਕਰਕੇ ਹੀ ਚੋਣਾਂ ਵਿਚ ਉਤਰਨਾ ਚਾਹੀਦਾ ਸੀ। ਇਹਨਾਂ ਕਿਸਾਨ ਧਿਰਾਂ ਨੇ ਜਲਦੀ ਵਿੱਚ ਇਹ ਕਦਮ ਚੁੱਕਿਆ ਹੈ ਅਤੇ ਜਿਸਦੇ ਨਤੀਜੇ ਸਾਹਮਣੇ ਆਉਣਗੇ।