ਚਰਨਜੀਤ ਚੰਨੀ ਦੀ ਪਤਨੀ ਬਾਰੇ ਵੱਡੀ ਖਬਰ

Uncategorized

ਕਾਂਗਰਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਦੇ ਚੇਹਰੇ ਨੂੰ ਲੈਕੇ ਕਾਫੀ ਲੰਬੇ ਸਮੇਂ ਤੱਕ ਕ-ਲੇ-ਸ਼ ਚਲਦਾ ਰਿਹਾ ਅਤੇ ਫੇਰ ਇਹ ਵੀ ਕਿਹਾ ਜਾ ਰਿਹਾ ਸੀ ਕਿ ਇਸ ਵਾਰ ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਬਿਨ੍ਹਾ ਮੁੱਖ ਮੰਤਰੀ ਦੇ ਚੇਹਰੇ ਦੇ ਐਲਾਨ ਤੋ ਹੀ ਉਤਰੇਗੀ। ਪਰੰਤੂ ਫੇਰ

ਸਰਵੇ ਕਰਵਾਉਣ ਤੋ ਬਾਅਦ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਪੰਜਾਬ ਆ ਕੇ ਮੁੱਖ ਮੰਤਰੀ ਦੇ ਚੇਹਰੇ ਵਜੋਂ ਚਰਨਜੀਤ ਸਿੰਘ ਚੰਨੀ ਦੇ ਨਾਮ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵੱਲੋਂ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦਾ ਚੇਹਰਾ ਰਖ ਕੇ ਆਪਣੀ ਪਾਰਟੀ ਲਈ ਚੋਣ ਪ੍ਰਚਾਰ ਕੀਤਾ ਗਿਆ। ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਇਸ ਵਾਰ ਹਲਕਾ ਚਮਕੌਰ ਸਾਹਿਬ ਅਤੇ ਹਲਕਾ ਭਦੌੜ ਤੋ

ਚੋਣ ਮੈਦਾਨ ਵਿੱਚ ਉਤਰ ਰਹੇ ਹਨ। ਏਸੇ ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਦੀ ਪਤਨੀ ਕਮਲਜੀਤ ਕੌਰ ਜੀ ਦੇ ਨਾਲ ਜਦੋਂ ਮੀਡੀਆ ਦੇ ਵੱਲੋਂ ਗੱਲ ਬਾਤ ਕੀਤੀ ਗਈ ਤਾਂ ਓਹਨਾਂ ਨੇ ਕਿਹਾ ਕਿ ਆਪਾ ਮੁੜ ਕੇ ਕਾਂਗਰਸ ਦੀ ਸਰਕਾਰ ਲਿਆਈਏ ਤੇ ਚਰਨਜੀਤ ਸਿੰਘ ਚੰਨੀ ਨੂੰ ਆਪਾ ਮੁੱਖ ਮੰਤਰੀ ਬਣਾਈਏ ਤਾਂ ਕਿ 111 ਦਿਨਾਂ ਦੇ ਵਿੱਚ ਜਿਹੜੇ

ਆਪਾ ਕੰਮ ਕੀਤੇ ਨੇ, ਉਹ ਅਗੇ ਵੀ ਆਪਾ ਨੂੰ ਪੰਜ ਸਾਲ ਮਿਲਦੇ ਨੇ ਤਾਂ ਆਪਾ ਓਹਨਾਂ ਵਿੱਚ ਹੋਰ ਜਿਆਦਾ ਕੰਮ ਕਰੀਏ। ਜਦੋਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਲੋਕ ਇਸ ਵਾਰ ਬਦਲਾਅ ਦੀ ਗੱਲ ਕਰ ਰਹੇ ਨੇ ਤਾਂ ਉਹਨਾਂ ਨੇ ਅਗੋ ਕਿਹਾ ਕਿ ਬਦਲਾਅ ਹੋਏਗਾ ਪਰੰਤੂ ਮੈਂ ਜਿੱਥੇ ਵੀ ਜਾ ਰਹੀ ਹਾਂ ਮੈਨੂੰ ਬਹੁਤ ਹੀ ਚੰਗਾ ਰਿਸਪੋਂਸ ਮਿਲ ਰਿਹਾ ਹੈ। ਇਸ ਲਈ ਨਤੀਜਾ ਵੀ ਚੰਗਾ ਹੀ ਆਵੇਗਾ। ਮੈਨੂੰ ਲੋਕ ਵੀ ਰਹੇ ਨੇ ਕਿ ਤੁਸੀ ਫ਼ਿ-ਕ-ਰ ਨਾ ਕਰੋ ਤੁਹਾਡੀ ਜਿੱਤ ਪਕੀ ਹੈ। ਹੁਣ ਦੇਖਣਾ ਹੋਵੇਗਾ ਕਿ ਜਿੱਤ ਕਾਂਗਰਸ ਪਾਰਟੀ ਦੀ ਹੁੰਦੀ ਹੈ ਜਾਂ ਫੇਰ ਨਹੀਂ ਅਤੇ ਚਰਨਜੀਤ ਸਿੰਘ ਚੰਨੀ ਫੇਰ ਤੋ ਮੁੱਖ ਮੰਤਰੀ ਬਣਦੇ ਹਨ ਜਾਂ ਫੇਰ ਨਹੀਂ। ਕਿਉੰਕਿ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਆਪਣੀ ਆਪਣੀ ਸਰਕਾਰ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ।

Leave a Reply

Your email address will not be published.