ਭਗਵੰਤ ਮਾਨ ਨੇ ਹਿਲਾਈ ਸਿਆਸਤ, ਲੋਕ ਹੈਰਾਨ

Uncategorized

ਪੰਜਾਬ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਵਾਰ ਆਮ ਆਦਮੀ ਪਾਰਟੀ ਦੇ ਵੱਲੋਂ ਆਪਣੀ ਜਿੱਤ ਨੂੰ ਲੈਕੇ ਕਾਫੀ ਜਿਆਦਾ ਵਿਸ਼ਵਾਸ ਦਿਖਾਇਆ ਜਾ ਰਿਹਾ ਹੈ। ਜਿੱਥੇ ਪਹਿਲਾਂ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੇ ਵਿੱਚ ਹੀ ਹੁੰਦਾ ਸੀ। ਓਥੇ ਹੀ ਹੁਣ ਆਮ ਆਦਮੀ

ਪਾਰਟੀ ਦੋਨਾਂ ਹੀ ਪਾਰਟੀਆਂ ਨੂੰ ਪੂਰੀ ਟ-ਕ-ਰ ਦੇ ਰਹੀ ਹੈ ਅਤੇ ਜਿੱਤਣ ਦੀ ਕੋਸ਼ਿਸ਼ ਕਰ ਰਹੀ ਹੈ। ਲੋਕਾਂ ਵੱਲੋਂ ਵੀ ਆਮ ਆਦਮੀ ਪਾਰਟੀ ਨੂੰ ਪੂਰਾ ਪਿਆਰ ਦਿੱਤਾ ਜਾ ਰਿਹਾ ਹੈ। ਪਹਿਲਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚੇਹਰੇ ਦੇ ਲਈ ਸਭ ਨੂੰ ਹੀ ਬਹੁਤ ਇੰਤਜਾਰ ਕਰਨਾ ਪਿਆ। ਫੇਰ ਸਰਵੇ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਵੱਲੋਂ ਭਗਵੰਤ ਮਾਨ ਨੂੰ ਆਮ ਆਦਮੀ ਪਾਰਟੀ ਦੇ ਮੁੱਖ

ਮੰਤਰੀ ਚੇਹਰੇ ਵਜੋਂ ਐਲਾਨਿਆ ਗਿਆ। ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਨੂੰ ਲੈਕੇ ਲੋਕਾਂ ਵਿਚ ਵੀ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ ਅਤੇ ਇੱਕ ਮੌਕਾ ਆਮ ਆਦਮੀ ਪਾਰਟੀ ਨੂੰ ਦੇਣ ਲਈ ਵੀ ਕਿਹਾ ਜਾ ਰਿਹਾ ਹੈ। ਭਗਵੰਤ ਮਾਨ ਇਸ ਵਾਰ ਧੂਰੀ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰ ਰਹੇ ਹਨ, ਜਿੱਥੇ ਉਹਨਾਂ ਦਾ ਸਾਹਮਣਾ ਕਾਂਗਰਸ ਦੇ ਗੋਲਡੀ ਨਾਲ ਹੋ ਰਿਹਾ ਹੈ। ਇਹਨਾਂ ਦੋਨਾਂ ਲੀਡਰਾਂ ਨੂੰ ਹੀ ਲੋਕਾਂ ਦੇ ਵੱਲੋਂ ਬਹੁਤ

ਪਿਆਰ ਦਿੱਤਾ ਜਾਂਦਾ ਹੈ, ਦੇਖਣਾ ਹੋਵੇਗਾ ਕਿ ਜਿੱਤ ਕਿਸਦੀ ਹੁੰਦੀ ਹੈ। ਓਥੇ ਹੀ ਆਏ ਦਿਨ ਹੀ ਭਗਵੰਤ ਮਾਨ ਬਾਰੇ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਅਤੇ ਉਹ ਦਿੱਤੇ ਆਪਣੇ ਬਿਆਨਾਂ ਦੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਜਦੋਂ ਹੁਣ ਮੀਡੀਆ ਦੁਆਰਾ ਭਗਵੰਤ ਮਾਨ ਨਾਲ ਗੱਲ ਬਾਤ ਕੀਤੀ ਗਈ ਤਾਂ, ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਾਂਗਰਸ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਚੇਹਰੇ ਦੇ ਉਮੀਦਵਾਰ ਚਰਨਜੀਤ ਸਿੰਘ ਚੰਨੀ ਨੂੰ ਨਿ-ਸ਼ਾ-ਨਾ ਬਣਾਉਂਦਿਆਂ ਭਗਵੰਤ ਮਾਨ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜੀ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ, ਉਹ ਆਪਣੇ ਆਪ ਨੂੰ ਸਿੱਧੂ ਸ਼ੇਰ ਕਹਿੰਦੇ ਨੇ, ਹੁਨ ਮੈਨੂੰ ਨਹੀਂ ਪਤਾ ਕਿ ਉਹ ਸ਼ੇਰ ਨੇ ਜਾਂ ਕੀ ਨੇ, ਪਰ ਉਹਨਾਂ ਦੀ ਆਪਣੀ ਪਾਰਟੀ ਨੇ ਨਾ ਉਹਨਾਂ ਦਾ ਏਜੰਡਾ ਮੰਨਿਆਂ ਹੈ ਅਤੇ ਨਾ ਹੀ ਉਹਨਾਂ ਨੂੰ ਮੁੱਖ ਮੰਤਰੀ ਦਾ ਚੇਹਰਾ ਐਲਾਨਿਆ ਹੈ। ਇਸ ਤੋਂ ਬਾਅਦ ਜਦੋਂ ਮੀਡੀਆ ਵਲੋਂ ਭਗਵੰਤ ਮਾਨ ਨੂੰ ਪੁੱਛਿਆ ਗਿਆ ਕਿ ਚੰਨੀ ਗ-ਰੀ-ਬ ਹੈ ਜਾਂ ਫੇਰ ਸਿੱਧੂ ਗ-ਰੀ-ਬ ਹੈ, ਤਾਂ ਭਗਵੰਤ ਮਾਨ ਨੇ ਅਗੋ ਕਿਹਾ ਕਿ ਲੋਕ ਗਰੀਬ ਨੇ ਪੰਜਾਬ ਦੇ, ਜਿਹੜੇ ਇਹਨਾਂ ਨੂੰ ਚੁਣਦੇ ਨੇ, ਕਰੋੜਾਂ ਰੁਪਏ ਇਹਨਾਂ ਦੇ ਰਿਸ਼ਤੇਦਾਰਾਂ ਦੇ ਘਰੋਂ ਲਭਦੇ ਨੇ ਅਤੇ 11 ਮਾਰਚ ਤੋ ਬਾਅਦ ਇਹਨਾਂ ਦੀ ਸਾਰੀ ਜਾਇਦਾਦ ਦਾ ਤੁਹਾਨੂੰ ਸਾਰਾ ਸਬੂਤ ਵੀ ਦੇਵਾਂਗੇ।

Leave a Reply

Your email address will not be published.