ਨਹੀਂ ਟਲਿਆ ਸਿੱਧੂ, ਕਰ ਦਿੱਤਾ ਓਹੀ ਕੰਮ

Uncategorized

ਕਾਂਗਰਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਚੇਹਰੇ ਨੂੰ ਲੈਕੇ ਕਾਫੀ ਲੰਬਾ ਸਮਾਂ ਕ-ਲੇ-ਸ਼ ਚਲਦਾ ਰਿਹਾ। ਕਾਂਗਰਸ ਪਾਰਟੀ ਦੇ ਵਿੱਚ ਮੁੱਖ ਮੰਤਰੀ ਚੇਹਰੇ ਦੇ ਲਈ ਤਿੰਨ ਆਗੂਆਂ ਨੂੰ ਦਾਅਵੇਦਾਰ ਮੰਨਿਆ ਜਾ ਰਿਹਾ ਸੀ, ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਚਰਨਜੀਤ ਸਿੰਘ ਚੰਨੀ

ਅਤੇ ਸੁਨੀਲ ਜਾਖੜ, ਤਿੰਨਾਂ ਦੇ ਚਾਹੁਣ ਵਾਲਿਆਂ ਵਲੋਂ ਆਪਣੇ ਆਪਣੇ ਆਗੂ ਨੂੰ ਮੁੱਖ ਮੰਤਰੀ ਬਣਾਉਣ ਲਈ ਅਪੀਲ ਕੀਤੀ ਜਾ ਰਹੀ ਸੀ। ਜਿਸ ਤੋਂ ਬਾਅਦ ਕਾਂਗਰਸ ਹਾਈ ਕਮਾਨ ਦੇ ਵੱਲੋਂ ਸਰਵੇ ਕਰਵਾਇਆ ਗਿਆ ਕਿ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ, ਜਿਸ ਤੋਂ ਬਾਅਦ ਰਾਹੁਲ ਗਾਂਧੀ ਪੰਜਾਬ ਆਏ ਅਤੇ ਜਲੰਧਰ ਦੇ ਵਿੱਚ ਰਾਹੁਲ ਗਾਂਧੀ ਨੇ ਇੱਕ ਵਰਚੁਅਲ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਦਾ ਚੇਹਰਾ ਚਰਨਜੀਤ

ਸਿੰਘ ਚੰਨੀ ਨੂੰ ਐਲਾਨ ਦਿੱਤਾ। ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਜਾ ਰਿਹਾ ਸੀ ਕਿ ਉਹ ਪਾਰਟੀ ਛੱਡ ਸਕਦੇ ਹਨ, ਪਰੰਤੂ ਅਜਿਹਾ ਉਹਨਾਂ ਨੇ ਨਹੀਂ ਕੀਤਾ। ਪਰੰਤੂ ਫੇਰ ਉਹਨਾਂ ਦੀ ਡਾਕਟਰ ਮਨਮੋਹਨ ਸਿੰਘ ਦੇ ਨਾਲ ਗੱਲਬਾਤ ਹੋਈ, ਜਿਸ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੇ ਵੱਲੋਂ ਪੰਜਾਬ ਆਉਣ ਦਾ ਫੈਂਸਲਾ ਲਿਆ ਗਿਆ। ਦੱਸ ਦੇਈਏ ਕਿ ਡਾਕਟਰ ਮਨਮੋਹਨ ਸਿੰਘ ਪੰਜਾਬ ਦੌਰੇ ਤੇ ਪੰਜਾਬ

ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਘਰੇ ਪਹੁੰਚ ਰਹੇ ਹਨ ਅਤੇ ਨਾਲ ਹੀ ਉਹਨਾਂ ਵੱਲੋਂ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਵੀ ਕੀਤੀ ਜਾਵੇਗੀ। ਡਾਕਟਰ ਮਨਮੋਹਨ ਸਿੰਘ ਦੇ ਵੱਲੋਂ ਅੰਮ੍ਰਿਤਸਰ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾਵੇਗਾ। ਦੱਸ ਦੇਈਏ ਕਿ ਪੰਜਾਬ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਡਾਕਟਰ ਮਨਮੋਹਨ ਸਿੰਘ ਉਹਨਾਂ ਲਈ ਪੰਜਾਬ ਆ ਰਹੇ ਨੇ ਤਾਂ ਇਸ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਹੈ। ਇਹ ਮੁੱਖ ਮੰਤਰੀ ਦੀ ਕੁਰਸੀ ਮਿਲਣ ਤੋ ਵੀ ਇੱਕ ਵੱਡੀ ਉਪਲਬਧੀ ਹੈ। ਹੁਣ ਦੇਖਣਾ ਹੋਵੇਗਾ ਕਿ ਡਾਕਟਰ ਮਨਮੋਹਨ ਸਿੰਘ ਪੰਜਾਬ ਆ ਕੇ ਚੋਣ ਪ੍ਰਚਾਰ ਕਰਕੇ ਵਾਪਿਸ ਚਲੇ ਜਾਣਗੇ ਜਾ ਫੇਰ ਕੋਈ ਹੋਰ ਵੱਡਾ ਸਿਆਸੀ ਦਾਅ ਵੀ ਲਗਾਉਣਗੇ। ਇਸ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ। ਅਸੀ ਇਸ ਦੇ ਠੀਕ ਹੋਣ ਦੀ ਪੁਸ਼ਟੀ ਨਹੀ ਕਰਦੇ।

Leave a Reply

Your email address will not be published.