ਪੰਜਾਬ ਦੀ ਅੰਮ੍ਰਿਤਸਰ ਪੂਰਬੀ ਹਲਕੇ ਦੀ ਵਿਧਾਨ ਸਭਾ ਸੀਟ ਇਸ ਵਾਰ ਚਰਚਾ ਵਿਚ ਚੱਲ ਰਹੀ ਹੈ। ਦੱਸ ਦੇਈਏ ਕਿ ਇਸ ਵਾਰ ਅੰਮ੍ਰਿਤਸਰ ਪੂਰਬੀ ਦੀ ਸੀਟ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਸਾਹਮਣਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ

ਦੇ ਨਾਲ ਹੋ ਰਿਹਾ ਹੈ। ਦੋਵੇਂ ਹੀ ਲੀਡਰ ਆਪਣੇ ਦਿੱਤੇ ਬਿਆਨਾਂ ਦੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਮਜੀਠੀਆ ਅਕਸਰ ਹੀ ਇੱਕ ਦੂਜੇ ਦੇ ਵਿਰੋਧ ਵਿਚ ਬੋਲਦੇ ਰਹਿੰਦੇ ਹਨ। ਦੋਵਾਂ ਤੇ ਵੱਲੋਂ ਇੱਕ ਦੂਜੇ ਖਿਲਾਫ ਰਝ ਕੇ ਬਿਆਨਬਾਜੀ ਕੀਤੀ ਜਾਂਦੀ ਹੈ। ਨਵਜੋਤ ਸਿੰਘ ਸਿੱਧੂ ਨੂੰ ਅਤੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਪੂਰੀ ਉਮੀਦ ਸੀ ਕਿ ਇਸ ਵਾਰ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਹਾਈ ਕਮਾਨ ਦੇ

ਵੱਲੋਂ ਮੁੱਖ ਮੰਤਰੀ ਚੇਹਰਾ ਐਲਾਨਿਆ ਜਾਵੇਗਾ। ਪਰੰਤੂ ਅਜਿਹਾ ਨਹੀਂ ਹੋਇਆ, ਕਾਂਗਰਸ ਹਾਈ ਕਮਾਨ ਦੇ ਵੱਲੋਂ ਮੁੱਖ ਮੰਤਰੀ ਦੇ ਚੇਹਰੇ ਦੇ ਲਈ ਚਰਨਜੀਤ ਸਿੰਘ ਚੰਨੀ ਨੂੰ ਚੁਣਿਆ ਗਿਆ। ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਦੇ ਚਾਹੁਣ ਵਾਲਿਆਂ ਦੇ ਵਿੱਚ ਨਿ-ਰਾ-ਸ਼ਾ ਵੀ ਦੇਖੀ ਗਈ। ਏਸੇ ਸਭ ਦੇ ਚਲਦਿਆਂ ਹੁਣ ਨਵਜੋਤ ਸਿੰਘ ਸਿੱਧੂ ਦੀ ਬਾਰੇ ਇੱਕ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਦੀ ਬੇਟੀ, ਰਾਬੀਆ

ਸਿੱਧੂ ਦੇ ਵੱਲੋਂ ਆਪਣੇ ਪਿਤਾ ਨਵਜੋਤ ਸਿੰਘ ਸਿੱਧੂ ਦੇ ਲਈ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਮੀਡੀਆ ਦੇ ਨਾਲ ਰਾਬੀਆ ਸਿੱਧੂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੋਂ ਸਚਾਈ ਦੇ ਰਸਤੇ ਤੇ ਖੜਦਾ ਹੈ, ਉਸਦੇ ਅੱਗੇ ਮੁਸ਼ਕਿਲਾਂ ਆਉਂਦੀਆਂ ਹੀ ਨੇ ਤੇ ਜੋਂ ਬੇ-ਈ-ਮਾ-ਨ ਹੁੰਦਾ ਹੈ, ਉਸ ਅਗੇ ਕੋਈ ਮੁਸ਼ਕਿਲ ਨਹੀਂ ਆਉਂਦੀ ਕਿਉੰਕਿ ਪੈਸੇ ਨਾਲ ਵਿ-ਕ ਜਾਂਦੇ ਨੇ ਲੋਕ ਕਾਫੀ ਫੇਰ ਪਹਿਲਾ ਰਾਜਨੀਤੀ ਸਿੱਖਣ ਮਜੀਠੀਆ ਅੰਕਲ ਮੇਰੇ ਪਾਪਾ ਕੋਲ ਹੀ ਆਏ ਸੀ, ਇੱਕ ਵੀਡੀਓ ਵੀ ਹੈ ਉਹਨਾਂ ਦੀ ਜਿਸ ਵਿਚ ਉਹਨਾਂ ਨੇ ਬੋਲਿਆ ਹੈ ਕਿ ਮੇਰੀ ਦੋਸਤੀ ਕਿੱਥੇ ਚਲੀ ਗਈ, ਹੁਣ ਲੜਾਈ ਸੱਚ ਅਤੇ ਝੂਠ ਦੀ ਹੈ ਤੇ ਦੇਖਦੇ ਹਾਂ ਕੀ ਹੁੰਦਾ ਹੈ। ਇਹ ਸਭ ਕਹਿਣਾ ਸੀ ਰਾਬੀਆ ਸਿੱਧੂ ਦਾ, ਹੁਣ ਇਹ ਤਾਂ ਸਮਾਂ ਹੀ ਦਸੇਗਾ ਕਿ ਜਿੱਤ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਹੁੰਦੀ ਹੈ ਜਾਂ ਫੇਰ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੀ ਜਾ ਫੇਰ ਆਪ ਤੋ ਖੜੀ ਹੋਈ ਉਮੀਦਵਾਰ ਦੀ।