ਚੋਣ ਪ੍ਰਚਾਰ ਹੁਣ ਸਾਰੀਆਂ ਹੀ ਪਾਰਟੀਆਂ ਆਪਣੀ ਪੂਰੀ ਤਾਕਤ ਲਗਾ ਕੇ ਕਰ ਰਹੀਆਂ ਨੇ। ਹੁਣ ਤਾਂ ਬਸ ਕੁਛ ਹੀ ਦਿਨ ਬਾਕੀ ਨੇ ਤੇ ਫੇਰ ਵੋਟਾਂ ਪੈ ਜਾਣਗੀਆਂ ਅਤੇ ਉਸ ਤੋਂ ਕੁਛ ਦਿਨ ਬਾਅਦ 10 ਮਾਰਚ ਨੂੰ ਨਤੀਜੇ ਸਾਹਮਣੇ ਆ ਜਾਣਗੇ ਅਤੇ ਪਤਾ ਲੱਗ ਜਾਵੇਗਾ ਕਿ ਕਿਸ ਦੀ ਸਰਕਾਰ

ਬਣੀ ਹੈ। ਹਾਲਾਂਕਿ ਕਿ ਜਿੱਤ ਦੇ ਦਾਅਵੇ ਤਾਂ ਹਰ ਪਾਰਟੀ ਦੇ ਵੱਲੋਂ ਹੀ ਕੀਤੇ ਜਾ ਰਹੇ ਹਨ। ਪਰੰਤੂ ਇਹ ਤਾਂ ਸਮਾਂ ਹੀ ਦਸੇਗਾ ਕਿ ਜਿੱਤ ਕਿਸ ਪਾਰਟੀ ਦੇ ਹਿੱਸੇ ਵਿੱਚ ਜਾਂਦੀ ਹੈ। ਜਿੱਥੇ ਲੀਡਰਾਂ ਦੇ ਨਾਲ ਜੁੜੀਆਂ ਵੱਡੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ, ਓਥੇ ਹੀ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਨਾਲ ਜੁੜੀਆਂ ਖਬਰਾਂ ਵੀ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਏਸੇ ਤਰ੍ਹਾਂ ਹੁਣ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਦੀ

ਧੀ ਬਾਰੇ ਇੱਕ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਰਾਜਾ ਵੜਿੰਗ ਗਿੱਦੜਬਾਹਾ ਦੀ ਸੀਟ ਤੋਂ ਚੋਣ ਮੈਦਾਨ ਵਿੱਚ ਉਤਰ ਰਹੇ ਹਨ। ਜਦੋਂ ਮੀਡੀਆ ਦੁਆਰਾ ਰਾਜਾ ਵੜਿੰਗ ਦੀ ਧੀ ਯਾਨੀ ਕਿ ਏਕਮ ਵੜਿੰਗ ਨਾਲ ਗੱਲ ਬਾਤ ਕੀਤੀ ਗਈ ਤਾਂ ਏਕਮ ਵੜਿੰਗ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਘਰ ਘਰ ਜਾ ਕੇ ਪ੍ਰਚਾਰ ਕਰਨਾ ਜਿਆਦਾ ਵਧੀਆ ਲਗਦਾ ਹੈ ਕਿਉੰਕਿ ਲੋਕ ਆਪਣੀਆਂ ਮੁਸ਼ਕਿਲਾਂ ਸਿੱਧੇ ਅਤੇ ਸਾਫ ਤੌਰ

ਤੇ ਸਾਨੂੰ ਦਾ ਸਕਦੇ ਨੇ। ਮੈ ਹਮੇਸ਼ਾ ਤੋ ਚਾਹੁੰਦੀ ਸੀ ਕੇ ਮੇਰੇ ਪਿਤਾ ਮੰਤਰੀ ਬਣਨ ਕਿਉੰਕਿ ਮੇਰੇ ਪਿਤਾ ਹਮੇਸ਼ਾ ਤੋ ਹੀ ਇਸਦੇ ਹੱਕਦਾਰ ਸਨ। ਮੇਰੇ ਪਿਤਾ ਕੋਈ ਬਹੁਤ ਜਿਆਦਾ ਅਮੀਰ ਪਰਿਵਾਰ ਤੋ ਨਹੀਂ ਹਨ, ਉਹ ਇੱਕ ਸਧਾਰਨ ਪਰਿਵਾਰ ਤੋ ਹੀ ਹਨ ਅਤੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਪਿਆਰ ਦਿੱਤਾ, ਉਹ ਜੋਂ ਵੀ ਨੇ ਉਹ ਗਿੱਦੜਬਾਹਾ ਦੇ ਲੋਕਾਂ ਕਰਕੇ ਨੇ ਅਤੇ ਉਸ ਤਰ੍ਹਾਂ ਮੈਂ ਚੰਨੀ ਸਾਬ੍ਹ ਵਿੱਚ ਵੀ ਉਹ ਦੇਖਦੀ ਹਾਂ ਕਿ ਉਹਨਾਂ ਨੂੰ ਲੋਕਾਂ ਦਾ ਦੁੱਖ ਸਮਝ ਵਿਚ ਆਉਂਦਾ ਹੈ, ਉਹਨਾਂ ਨੂੰ ਪਤਾ ਹੈ ਕਿ ਲੋਕ ਕਿੱਥੋਂ ਆ ਰਹੇ ਨੇ। ਅਸੀ ਕਦੇ ਵੀ ਮੇਰੇ ਪਿਤਾ ਨੂੰ ਇਹ ਨਹੀਂ ਪੁੱਛਿਆ ਕਿ ਜੋਂ ਲੋਕ ਤੁਹਾਡੇ ਤੇ ਇਲਜਾਮ ਲਗਾ ਰਹੇ ਨੇ ਕਿ ਉਹ ਸੱਚ ਨੇ, ਅਸੀ ਕਦੇ ਵੀ ਇਹ ਸਵਾਲ ਨਹੀਂ ਕੀਤਾ, ਕਿਉੰਕਿ ਸਾਨੂੰ ਪਤਾ ਹੈ ਇਹ ਸੱਚ ਨਹੀਂ ਹੈ, ਮੈਂ ਆਪਣੇ ਪਿਤਾ ਤੇ ਪੂਰਾ ਵਿਸ਼ਵਾਸ ਕਰਦੀ ਹਾਂ।