ਪੈ ਗਈ ਵੱਡੀ ਸਿਆਸੀ ਗੇਮ

Uncategorized

ਜਿਵੇਂ ਜਿਵੇਂ ਚੋਣਾਂ ਦਾ ਸਮਾਂ ਨਜਦੀਕ ਆਉਂਦਾ ਜਾ ਰਿਹਾ ਹੈ, ਉਸੇ ਤਰ੍ਹਾਂ ਸਿਆਸੀ ਪਾਰਟੀਆਂ ਦੇ ਵੱਲੋਂ ਵੱਡੇ ਵੱਡੇ ਸਿਆਸੀ ਦਾਅ ਲਗਾਏ ਜਾ ਰਹੇ ਹਨ। ਕਈ ਵੱਡੇ ਸਿਆਸੀ ਫੇਰ ਬਦਲ ਵੀ ਦੇਖਣ ਨੂੰ ਮਿਲ ਰਹੇ ਹਨ। ਕੁਛ ਚੀਜਾਂ ਤਾਂ ਅਜਿਹੀਆਂ ਵੀ ਹੋ ਰਹੀਆਂ ਨੇ ਜੋਂ ਕਦੇ ਕਿਸੇ ਨੇ ਸੋਚਿਆ ਵੀ

ਨਹੀਂ ਸੀ। ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਦੂਜੀਆਂ ਪਾਰਟੀਆਂ ਦੇ ਲੀਡਰਾਂ ਸਮੇਤ ਪਾਰਟੀਆਂ ਨੂੰ ਘੇ-ਰ-ਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਆਸੀ ਪਾਰਟੀਆਂ ਦੇ ਵੱਲੋਂ ਵਧ ਤੋਂ ਵਧ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਬਹੁਤ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਸੇ ਪਾਰਟੀ ਦੇ ਵੱਲੋਂ ਕਿਸੇ ਮਸ਼ਹੂਰ ਸਿੰਗਰ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕੀਤਾ ਜਾ ਰਿਹਾ ਅਤੇ ਕਿਸੇ ਪਾਰਟੀ ਦੇ ਵੱਲੋਂ ਕਿਸੇ ਸੰਸਥਾ ਦੇ ਵੱਲੋਂ

ਸਮਰਥਨ ਲਿਆ ਜਾ ਰਿਹਾ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੇ ਜੋਂ, ਉਹਨਾਂ ਨੂੰ 21 ਦਿਨਾਂ ਦੀ ਪੈਰੋਲ ਦੇ ਦਿੱਤੀ ਗਈ ਹੈ। ਉਹ 21 ਦਿਨਾਂ ਦੀ ਪੈਰੋਲ ਉਤੇ ਕੁਛ ਸ਼ਰਤਾਂ ਅਤੇ ਸੁਰੱਖਿਆ ਫੋਰਸ ਦੀ ਨਿਗ੍ਹਾ ਹੇਠ ਆਪਣੇ ਡੇਰੇ ਵਿਚ ਰਹਿਣਗੇ। ਦੱਸ ਦੇਈਏ ਕਿ ਹੁਣ ਗੁਰਮੀਤ ਰਾਮ ਰਹੀਮ ਦੇ ਬਾਹਰ ਆਉਣ ਤੋਂ ਬਾਅਦ ਡੇਰਾ ਪ੍ਰੇਮੀਆਂ ਵੱਲੋਂ ਕਿਸ ਪਾਰਟੀ ਨੂੰ ਵੋਟਾਂ ਦਿੱਤੀਆਂ ਜਾਣਗੀਆਂ, ਇਸ

ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਕਿਹਾ ਜਾ ਰਿਹਾ ਹੈ ਕਿ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਚੋਣਾਂ ਦੇ ਕਾਰਨ ਦਿੱਤੀ ਗਈ ਹੈ ਤਾਂ ਜੋਂ ਉਹਨਾਂ ਨਾਲ ਜੁੜੇ ਲੋਕਾਂ ਦੀਆਂ ਵੋਟਾਂ ਨੂੰ ਆਪਣੇ ਵੱਲ ਖਿੱਚਿਆ ਜਾ ਸਕੇ। ਪਰੰਤੂ ਓਥੇ ਹੀ ਡੇਰਾ ਪ੍ਰਬੰਧਕਾਂ ਦੇ ਵੱਲੋਂ ਸਿਆਸਤ ਨਾਲ ਜੁੜੀ ਕਿਸੇ ਵੀ ਗੱਲ ਤੋ ਇ-ਨ-ਕਾ-ਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਚੇਅਰਮੈਨ ਰਾਮ ਸਿੰਘ ਦੇ ਵੱਲੋਂ ਕਿਹਾ ਗਿਆ ਹੈ ਕਿ ਕਿਸੇ ਵੀ ਪਾਰਟੀ ਦੇ ਨਾਲ ਡੇਰੇ ਦਾ ਕੋਈ ਕਨੈਕਸ਼ਨ ਨਹੀਂ ਹੈ ਅਤੇ ਨਾ ਹੀ ਕਿਸੇ ਪਾਰਟੀ ਦੇ ਨਾਲ ਉਹਨਾਂ ਦੀ ਕੋਈ ਗੱਲ ਬਾਤ ਹੋਈ ਹੈ ਅਤੇ ਨਾ ਕਿਸੇ ਵੀ ਸਿਆਸੀ ਧਿਰ ਨੇ ਉਹਨਾਂ ਤੋ ਕੋਈ ਮਦਦ ਨਹੀਂ ਮੰਗੀ। ਹੁਣ ਦੇਖਣਾ ਹੋਵੇਗਾ ਕਿ ਅਗੇ ਜਾ ਕੇ ਇਸ ਵਿੱਚ ਕੀ ਹੁੰਦਾ ਹੈ। ਕਿਉੰਕਿ ਹੁਣ ਤੱਕ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ ਇਹ ਇੱਕ ਸਿਆਸੀ ਦਾਅ ਹੀ ਹੈ। ਪਰੰਤੂ ਉਹਨਾਂ ਵੱਲੋਂ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ ਗਿਆ ਹੈ।

Leave a Reply

Your email address will not be published.