ਨਵਜੋਤ ਸਿੰਘ ਸਿੱਧੂ ਦਾ ਵੱਡਾ ਬਿਆਨ ਸਾਹਮਣੇ

Uncategorized

ਅੱਜ ਰਾਹੁਲ ਗਾਂਧੀ ਪੰਜਾਬ ਆ ਰਹੇ ਹਨ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਰਾਹੁਲ ਗਾਂਧੀ ਦਾ ਸੁਆਗਤ ਕਰਨ ਲਈ ਲੁਧਿਆਣਾ ਦੇ ਏਅਰਪੋਰਟ ਤੇ ਜਾਣਗੇ। ਰਾਹੁਲ ਗਾਂਧੀ ਦੁਪਹਿਰ ਤੱਕ ਪੰਜਾਬ ਆਉਣਗੇ ਤੇ ਇਸ ਤੋਂ ਬਾਅਦ ਉਹ ਹੋਟਲ

ਵਿਚ ਰੁਕਣਗੇ ਅਤੇ ਫੇਰ ਉਸ ਤੋਂ ਬਾਅਦ ਉਹ ਲੁਧਿਆਣਾ ਦੇ ਦਾਖਾ ਵਿੱਚ ਵਰਚੁਅਲ ਰੈਲੀ ਦੇ ਵਿੱਚ ਜਾਣਗੇ। ਪੂਰੇ ਪੰਜਾਬ ਦੇ ਵਿੱਚ ਇਸਦਾ ਲਾਈਵ ਟੈਲੀਕਾਸਟ ਵੀ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਮੁੱਖ ਮੰਤਰੀ ਚੇਹਰੇ ਦੇ ਲਈ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੋਨਾਂ ਵੱਲੋਂ ਹੀ ਦੁਆਵੇ ਕੀਤੇ ਜਾ ਰਹੇ ਨੇ। ਓਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਪ੍ਰਤੀਕਰਮ ਨਿਕਲ ਕੇ ਸਾਹਮਣੇ

ਆਇਆ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਬਿਨਾਂ ਕਿਸੇ ਫੈਂਸਲੇ ਦੇ ਕੁਛ ਵੀ ਨਹੀ ਕੀਤਾ ਜਾ ਸਕਦਾ। ਪੰਜਾਬ ਨੂੰ ਸਪਸਤਾ ਦੇਣ ਆਏ ਸਾਡੇ ਮੋਹਰੀ ਰਾਹੁਲ ਗਾਂਧੀ ਦਾ ਨਿੱਘਾ ਸਵਾਗਤ ਹੈ। ਰਾਹੁਲ ਗਾਂਧੀ ਜੋ ਵੀ ਫੈਂਸਲਾ ਲੈਂਦੇ ਹਨ, ਉਸਦੀ ਪਾਲਣਾ ਕੀਤੀ ਜਾਵੇਗੀ। ਓਥੇ ਹੀ ਨਵਜੋਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੰਜਾਬ ਜੇਕਰ ਕੁਛ ਉ-ਲ-ਝ-ਣਾਂ ਤੋ ਬਾਹਰ

ਨਿਕਲਿਆ ਹੈ ਤਾਂ ਕਾਂਗਰਸ ਨੂੰ 60 ਤੋਂ 70 ਸੀਟਾਂ ਪ੍ਰਾਪਤ ਹੋ ਜਾਣਗੀਆਂ। ਦੂਜੇ ਪਾਸੇ ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਦੇ ਵੱਲੋਂ ਮੁੱਖ ਮੰਤਰੀ ਦੀ ਕੁਰਸੀ ਨੂੰ ਅਲਾਦੀਨ ਦਾ ਚਿਰਾਗ ਦਸਦੇ ਹੋਏ 111 ਦਿਨਾਂ ਤੋਂ ਬਾਅਦ ਪੂਰੇ ਪੰਜ ਸਾਲ ਮੰਗੇ ਗਏ ਨੇ। ਦੱਸ ਦੇਈਏ ਕਿ ਚਰਨਜੀਤ ਸਿੰਘ ਚੰਨੀ ਵੱਲੋਂ ਕਿਹਾ ਗਿਆ ਹੈ ਕਿ ਓਹਨਾਂ ਨੇ 111 ਦਿਨਾਂ ਵਿਚ ਬਹੁਤ ਹੀ ਵਧੀਆ ਕੰਮ ਕੀਤਾ ਹੈ ਅਤੇ ਹੁਣ ਉਹਨਾਂ ਨੂੰ ਪੂਰੇ ਪੰਜ ਸਾਲ ਕੰਮ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਰਨਜੀਤ ਸਿੰਘ ਚੰਨੀ ਦੋਨਾਂ ਹੀ ਆਗੂਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਨ ਵੱਲੋਂ ਜੋਂ ਵੀ ਫੈਂਸਲਾ ਲਿਆ ਜਾਵੇਗਾ, ਉਹ ਉਹਨਾਂ ਨੂੰ ਮਨਜੂਰ ਹੋਵੇਗਾ। ਹੁਣ ਦੇਖਣਾ ਹੋਵੇਗਾ ਕਿ ਕਾਂਗਰਸ ਪਾਰਟੀ ਦੇ ਵੱਲੋਂ ਕੀ ਫੈਂਸਲਾ ਲਿਆ ਜਾਂਦਾ ਹੈ ਅਤੇ ਮੁੱਖ ਮੰਤਰੀ ਦਾ ਚੇਹਰਾ ਹੋਣ ਹੁੰਦਾ ਹੈ।

Leave a Reply

Your email address will not be published.