ਇਸ ਤਰੀਕ ਤੋ ਸਕੂਲ ਕਾਲਜ ਖੁਲ ਰਹੇ ਨੇ

Uncategorized

ਹਰ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚੇ ਵਧ ਤੋਂ ਵਧ ਪੜ੍ਹ ਲਿਖ ਕੇ ਤਰੱਕੀ ਕਰਨ। ਪੜ੍ਹਨਾ ਲਿਖਣਾ ਇਨਸਾਨ ਦੇ ਲਈ ਬਹੁਤ ਹੀ ਜਿਆਦਾ ਜਰੂਰੀ ਹੁੰਦਾ ਹੈ। ਕਿਉੰਕਿ ਜੇਕਰ ਬੰਦਾ ਪੜ੍ਹਦਾ ਲਿਖਦਾ ਹੈ ਫੇਰ ਹੀ ਉਸਨੂੰ ਸਮਝ ਆਉਂਦੀ ਹੈ ਤੇ ਉਹ ਦੁਨੀਆਂ ਦਾਰੀ ਦੇ ਲਈ ਕਾ-ਬਿਲ

ਬਣਦਾ ਹੈ। ਅੱਜ ਦੇ ਸਮੇਂ ਵਿੱਚ ਤਾਂ ਹਰ ਕੰਮ ਦੇ ਵਿੱਚ ਹੀ ਪੜ੍ਹਾਈ ਲਿਖਾਈ ਦੀ ਜਰੂਰਤ ਪੈਂਦੀ ਹੈ। ਜੇਕਰ ਕੋਈ ਨੌ-ਕ-ਰੀ ਨਹੀਂ ਕਰਨੀ ਅਤੇ ਕੋਈ ਵੀ ਕਾਰੋਬਾਰ ਕਰਨਾ ਹੈ, ਪੜ੍ਹਾਈ ਲਿਖਾਈ ਦੀ ਜਰੂਰਤ ਤਾਂ ਫੇਰ ਵੀ ਪੈਂਦੀ ਹੀ ਹੈ। ਇਸ ਲਈ ਪੜ੍ਹਨਾ ਅੱਜ ਦੇ ਸਮੇਂ ਵਿਚ ਸਭ ਤੋਂ ਜਰੂਰੀ ਕੰਮ ਹੈ। ਮਾਪਿਆਂ ਦੇ ਵੱਲੋਂ ਆਪਣੇ ਬੱਚਿਆਂ ਨੂੰ ਵਧੀਆ ਤੋ ਵਧੀਆ ਲੋਕਾਂ ਕਾਲਜਾਂ ਵਿਚ ਪੜ੍ਹਨ ਲਈ ਭੇਜਿਆ ਜਾਂਦਾ ਹੈ ਤਾਂ ਜੋਂ ਉਹਨਾਂ ਨੂੰ ਇੱਕ ਚੰਗੀ

ਪੜ੍ਹਾਈ ਅਤੇ ਚੰਗਾ ਮਾਹੌਲ ਮਿਲ ਸਕੇ। ਪਰੰਤੂ ਜਦੋਂ ਤੋ ਕੋਰੋਨਾ ਚਲਿਆ ਹੈ, ਉਦੋਂ ਤੋਂ ਹੀ ਬਚਿਆ ਦੀ ਪੜ੍ਹਾਈ ਦਾ ਬਹੁਤ ਹੀ ਜਿਆਦਾ ਨੁ-ਕ-ਸਾ-ਨ ਹੋਇਆ ਹੈ। ਕਿਉੰਕਿ ਕੋਰੋਨਾ ਨੂੰ ਦੇਖਦੇ ਹੋਏ ਵਿਦਿਅਕ ਅਦਾਰਿਆਂ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਅਤੇ ਬੱਚਿਆਂ ਨੂੰ ਘਰ ਤੋ ਹੀ ਪੜ੍ਹਾਈ ਜਾਰੀ ਰੱਖਣ ਦੇ ਆਦੇਸ਼ ਦਿੱਤੇ ਗਏ ਸਨ। ਹੁਣ ਪੰਜਾਬ ਦੇ ਸਕੂਲਾਂ ਕਾਲਜਾਂ ਬਾਰੇ ਇੱਕ ਵੱਡਾ ਐਲਾਨ ਹੋਗਿਆ ਹੈ, ਜਿਸ ਬਾਰੇ

ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸਕੂਲਾਂ ਨੂੰ ਲੰਬੇ ਸਮੇਂ ਤੋਂ ਬੰਦ ਰਖਿਆ ਗਿਆ ਹੈ ਅਤੇ ਜਿਸ ਕਾਰਨ ਬੱਚਿਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਕੁਛ ਕਿਸਾਨ ਜਥੇਬੰਦੀਆਂ ਦੇ ਬਠਿੰਡੇ ਵਿੱਚ ਇੱਕ ਮੀਟਿੰਗ ਕੀਤੀ ਸੀ। ਜਿਸ ਵਿਚ ਉਹਨਾਂ ਦੇ ਵੱਲੋਂ ਤੈਅ ਕੀਤਾ ਗੇਅਸੀ ਕਿ ਜੇਕਰ 7 ਫਰਵਰੀ ਤੱਕ ਸਰਕਾਰ ਵਲੋਂ ਸਕੂਲਾਂ ਕਾਲਜਾਂ ਨੂੰ ਨਹੀਂ ਖੋਲ੍ਹਿਆ ਜਾਵੇਗਾ ਤਾਂ ਉਹਨਾਂ ਦੇ ਵੱਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਦੱਸ ਦੇਈਏ ਕਿ ਅੱਜ ਸਰਕਾਰ ਦੇ ਵੱਲੋਂ ਕੋਰੋਨਾ ਸਬੰਧੀ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਦੱਸ ਦੇਈਏ ਕਿ ਇਹਨਾਂ ਜਾਰੀ ਕੀਤੀਆਂ ਗਈਆਂ ਨਵੀਆਂ ਹਦਾਇਤਾਂ ਅਨੁਸਾਰ ਹੁਣ ਸਰਕਾਰ ਦੇ ਵੱਲੋਂ 7 ਫਰਵਰੀ ਤੋਂ ਸਕੂਲ ਕਾਲਜ ਖੋਲ੍ਹਣ ਦੀ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਛੇਵੀਂ ਕਲਾਸ ਤੋਂ ਉਪਰ ਦੀਆਂ ਕਲਾਸਾਂ ਦੇ ਵਿਦਿਆਰਥੀ ਸਕੂਲ ਕਾਲਜ ਜਾ ਸਕਦੇ ਹਨ। ਇਸ ਦੇ ਨਾਲ ਹੈ ਸਰਕਾਰ ਵੱਲੋਂ ਬੱਚਿਆਂ ਨੂੰ ਕੋਰੋਨਾ ਸਬੰਧੀ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਵੀ ਅਪੀਲ ਕੀਤੀ ਗਈ ਹੈ।

Leave a Reply

Your email address will not be published.