ਅੱਜ ਪੰਜਾਬ ਦੇ ਵਿੱਚ ਅਖੀਰਲੀ ਤਰੀਕ ਹੈ ਨਾਮੀਨੇਸ਼ਨ ਫਾਇਲ ਕਰਨ ਦੀ। ਏਸੇ ਦੌਰਾਨ ਸਿਆਸੀ ਫੇਰ ਬਦਲ ਦਾ ਦੌਰ ਲਗਾਤਾਰ ਜਾਰੀ ਹੈ ਅਤੇ ਅੱਜ ਨਾਮਜਦਗੀਆਂ ਭਰਨ ਦਾ ਲਾਸਟ ਦਿਨ ਸੀ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ। ਲਗਾਤਾਰ ਟਿਕਟਾਂ ਦਾ ਐਲਾਨ ਜਿਵੇਂ

ਜਿਵੇਂ ਪਾਰਟੀਆਂ ਦੇ ਵੱਲੋਂ ਕੀਤਾ ਜਾ ਰਿਹਾ ਹੈ, ਉਸ ਤਰ੍ਹਾਂ ਕਈ ਲੀਡਰਾਂ ਦੇ ਵਲੋਂ ਟਿਕਟ ਨਾ ਮਿਲਣ ਦੇ ਕਾਰਨ ਆਪਣੀ ਪਾਰਟੀ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਸ਼ਾਮਿਲ ਹੋਇਆ ਜਾ ਰਿਹਾ ਹੈ। ਹੁਣ ਏਸੇ ਦੌਰਾਨ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝੱਟਕਾ ਲਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਜਗਮੋਹਨ ਕੰਗ ਜੋਂ ਕਿ ਪੁਰਾਣੇ ਕਾਂਗਰਸੀ ਲੀਡਰ ਨੇ, ਜਿਹਨਾਂ ਨੇ ਕਾਂਗਰਸ ਪਾਰਟੀ ਦਾ ਸਾਥ ਛੱਡ ਕੇ

ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ ਹੈ। ਦੱਸ ਦੇਈਏ ਕਿ ਜਗਮੋਹਨ ਕੰਗ ਲਗਾਤਾਰ ਨ-ਰਾ-ਜ ਚੱਲ ਰਹੇ ਸਨ। ਦੱਸ ਦੇਈਏ ਕਿ ਜਗਮੋਹਨ ਕੰਗ ਆਪਣੇ ਬੇਟੇ ਦੇ ਲਈ ਖਰੜ ਤੋਂ ਟਿਕਟ ਪ੍ਰਾਪਤ ਕਰਨਾ ਚਾਹੁੰਦੇ ਸਨ ਅਤੇ ਉਸ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ। ਜਿਸ ਤੋਂ ਬਾਅਦ ਜਗਮੋਹਨ ਕੰਗ ਨੇ ਆਪਣੀ ਨ-ਰਾ-ਜ-ਗੀ ਖੁਲ ਕੇ ਦਿਖਾਈ। ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਉਤੇ ਵੀ

ਜਗਮੋਹਨ ਕੰਗ ਦੇ ਵੱਲੋਂ ਕਾਫੀ ਵੱਡੇ ਇ-ਲ-ਜਾ-ਮ ਲਗਾਏ ਗਏ। ਜਿਸ ਤੋਂ ਬਾਅਦ ਜਗਮੋਹਨ ਕੰਗ ਦੇ ਵੱਲੋਂ ਆਮ ਆਦਮੀ ਪਾਰਟੀ ਨਾਲ ਹੱਥ ਮਿਲਾ ਲਿਆ ਗਿਆ। ਦੱਸ ਦੇਈਏ ਕਿ ਦਿੱਲੀ ਦੇ ਵਿੱਚ ਇਹ ਸ਼ਮੂਲੀਅਤ ਹੋਈ ਹੈ। ਇਸ ਸ਼ਮੂਲੀਅਤ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਆਪ ਪਾਰਟੀ ਦੇ ਕੋ ਇੰਚਾਰਜ ਰਾਗਵ ਚੱਢਾ ਵੀ ਮੌਜੂਦ ਸਨ ਜਿਹਨਾਂ ਦੁਆਰਾ ਜਗਮੋਹਨ ਕੰਗ ਦਾ ਸੁਆਗਤ ਕੀਤਾ ਗਿਆ। ਅੱਜ ਹੁਣ ਜਗਮੋਹਨ ਕੰਗ ਆਪਣੇ ਪਰਿਵਾਰ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਹਨ। ਕਿਹਾ ਇਹ ਵੀ ਜਾ ਰਿਹਾ ਹਾਂ ਕਿ ਜਗਮੋਹਨ ਕੰਗ ਦੇ ਬੇਟੇ ਵੱਲੋਂ ਅਜਾਦ ਉਮੀਦਵਾਰ ਦੀ ਵਜੋਂ ਚੋਣਾਂ ਵਿੱਚ ਹਿੱਸਾ ਲਿਆ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਆਮ ਆਦਮੀ ਪਾਰਟੀ ਜਗਮੋਹਨ ਕੰਗ ਦੇ ਬੇਟੇ ਨੂੰ ਟਿਕਟ ਦਿੰਦੀ ਹੈ ਜਾਂ ਫੇਰ ਉਹ ਅਜਾਦ ਉਮੀਦਵਾਰ ਵਜੋਂ ਹੀ ਚੋਣ ਮੈਦਾਨ ਵਿੱਚ ਉਤਰਦੇ ਹਨ।