ਪੈਨਸ਼ਨ ਲੈਣ ਵਾਲੇ ਹੋ ਜਾਣ ਸਾਵਧਾਨ, ਆਈ ਵੱਡੀ ਖਬਰ

Uncategorized

ਸਰਕਾਰ ਦੁਆਰਾ ਸਮੇਂ ਸਮੇ ਉਤੇ ਦੇਸ਼ ਦੇ ਲੋਕਾਂ ਦੇ ਲਈ ਵੱਖ ਵੱਖ ਸਕੀਮਾਂ ਲਿਆਂਦੀਆਂ ਜਾਂਦੀਆਂ ਹਨ। ਸਰਕਾਰ ਵੱਖ ਵੱਖ ਵਰਗ ਦੇ ਲੋਕਾਂ ਦੇ ਲਈ ਪੈਨਸ਼ਨ ਸਕੀਮਾਂ ਲੈਕੇ ਆਉਂਦੀ ਰਹਿੰਦੀ ਹੈ ਤਾਂ ਜੋਂ ਉਸ ਵਰਗ ਦੇ ਲੋਕਾਂ ਨੂੰ ਇੱਕ ਸਹੂਲਤ

ਮਿਲ ਸਕੇ। ਪੈਨਸ਼ਨ ਲੈਣ ਦੇ ਲਈ ਸਰਕਾਰ ਵਲੋਂ ਕੁਛ ਸ਼ਰਤਾਂ ਵੀ ਰੱਖੀਆਂ ਜਾਂਦੀਆਂ ਨੇ, ਜਿਹਨਾਂ ਨੂੰ ਪੂਰਾ ਕਰਨ ਵਾਲੇ ਵਿਅਕਤੀਆਂ ਨੂੰ ਹੀ ਉਸ ਸਕੀਮ ਦਾ ਲਾਭ ਮਿਲਦਾ ਹੈ। ਹੁਣ ਚੋਣਾਂ ਦਾ ਸੀਜਨ ਚੱਲ ਰਿਹਾ ਹੈ ਅਤੇ ਇਸ ਚੋਣਾਂ ਦੇ ਸੀਜਨ ਵਿੱਚ ਹੁਣ ਪੰਜਾਬ ਦੇ ਕਿਸਾਨਾਂ ਨੂੰ ਪੈਨਸ਼ਨ ਸਕੀਮ ਦਾ ਤੋਹਫ਼ਾ ਮਿਲ ਸਕਦਾ ਹੈ। ਦੱਸ ਦੇਈਏ ਕਿ ਸਰਕਾਰ 60 ਸਾਲ ਤੋ

ਵੱਧ ਉਮਰ ਦੇ ਕਿਸਾਨਾਂ ਨੂੰ ਦੋ ਹਜਾਰ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇਣ ਤੇ ਵਿਚਾਰ ਕਰ ਰਹੀ ਹੈ। ਇਸ ਦੇ ਲਈ ਬ-ਜੁ-ਰ-ਗ ਕਿਸਾਨਾਂ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਗਿਆ ਹੈ, ਤਾਂ ਜੋਂ ਪਤਾ ਲੱਗ ਸਕੇ ਕਿ 60 ਸਾਲ ਤੋ ਉਤੇ ਦੀ ਉਮਰ ਦੇ ਕਿਸਾਨਾਂ ਦੀ ਗਿਣਤੀ ਕਿੰਨੀ ਹੈ। ਜਦੋਂ ਇਹ ਸਰਵੇ ਪੂਰਾ ਹੋ ਜਾਵੇਗਾ ਤਾਂ ਇਸ ਸਕੀਮ ਦੇ ਵਿੱਚ ਆਉਣ ਵਾਲੇ ਖਰਚੇ ਨੂੰ

ਦੇਖਦੇ ਹੋਏ ਸਰਕਾਰ ਇਸ ਉਤੇ ਫੈਂਸਲਾ ਲਵੇਗੀ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਉਹ ਕਿਸਾਨਾਂ ਦੀ ਆਰਥਿਕ ਸਥਿਤੀ ਠੀਕ ਕਰਕੇ ਉਹਨਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਬਣਾਉਣਾ ਚਾਹੁੰਦੇ ਹਨ। ਜੇਕਰ ਬਾਕੀ ਹੋਰ ਵਰਗਾਂ ਨੂੰ ਪੈਨਸ਼ਨ ਸਕੀਮ ਦਾ ਲਾਭ ਦਿੱਤਾ ਜਾ ਸਕਦਾ ਹੈ ਤਾਂ ਫੇਰ ਕਿਸਾਨਾਂ ਨੂੰ ਵੀ ਦਿੱਤਾ ਜਾ ਸਕਦਾ ਹੈ। ਸਰਕਾਰ ਬ-ਜੁ-ਰ-ਗ ਕਿਸਾਨਾਂ ਨੂੰ ਪੈਨਸ਼ਨ ਦੇਣ ਲਈ ਇੱਕ ਕਮੇਟੀ ਦਾ ਗਠਨ ਕਰਨ ਜਾ ਰਹੀ ਹੈ। ਦੱਸ ਦੇਈਏ ਕਿ ਇਸ ਸਮੇਟੀ ਵਿਚ ਵਿੱਤ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਸ਼ਾਮਿਲ ਕੀਤਾ ਜਾਵੇਗਾ। ਦੱਸ ਦੇਈਏ ਕਿ ਖੇਤੀ ਅਰਥਸ਼ਾਸਤਰੀ ਦਵਿੰਦਰ ਸ਼ਰਮਾ ਦੇ ਕਹਿਣ ਅਨੁਸਾਰ ਇਹ ਇੱਕ ਬਹੁਤ ਵਧੀਆ ਕਦਮ ਸਰਕਾਰ ਦੁਆਰਾ ਚੁੱਕਿਆ ਜਾ ਰਿਹਾ ਹੈ। ਹੋਰ ਸੂਬਿਆਂ ਨੂੰ ਵੀ ਇਸ ਬਾਰੇ ਸੋਚਣਾ ਚਾਹੀਦਾ ਹੈ। ਪੰਜਾਬ ਸਰਕਾਰ ਇਸ ਤੇ ਕੰਮ ਕਰ ਰਹੀ ਹੈ ਤਾਂ ਜੋਂ ਬ-ਜ-ਰ-ਗ ਕਿਸਾਨਾਂ ਨੂੰ ਇੱਕ ਵੱਡਾ ਲਾਭ ਦਿੱਤਾ ਜਾ ਸਕੇ।

Leave a Reply

Your email address will not be published.