ਕਿਸਾਨਾਂ ਨੇ ਹਿਲਾਈ ਸਿਆਸਤ, ਸ਼ੇਅਰ ਕਰੋ

Uncategorized

ਕਿਸਾਨੀ ਮੋਰਚਾ ਫਤਿਹ ਕਰਨ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਦੇ ਵਿੱਚੋ ਸੰਯੁਕਤ ਸਮਾਜ ਮੋਰਚਾ ਨਿਕਲਿਆ ਹੈ, ਜੋਂ ਪੰਜਾਬ ਦੀਆਂ ਹੋਣ ਵਾਲੀਆਂ ਚੋਣਾਂ ਦੇ ਵਿੱਚ ਹਿੱਸਾ ਲੈਣ ਜਾ ਰਿਹਾ ਹੈ। ਜਿਸ ਦੇ ਵਿੱਚ ਕਿਸਾਨ ਨੇ ਜੋਂ ਉਹ ਉਮੀਦਵਾਰ ਨੇ। ਪੰਜਾਬ ਦੇ ਵਿੱਚ ਤਕਰੀਬਨ

30 ਉਮੀਦਵਾਰ ਜਿਹੜੇ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਐਲਾਨ ਦਿੱਤੇ ਗਏ ਨੇ। ਇਸ ਮੋਰਚੇ ਦੀ ਅਗਵਾਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਵੱਲੋਂ ਕੀਤੀ ਜਾ ਰਹੀ ਹੈ। ਹੁਣ ਚੋਣਾਂ ਤੋਂ ਠੀਕ ਪਹਿਲਾਂ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ ਅਤੇ ਲੋਕਾਂ ਨੂੰ ਆਪਣੇ ਵੱਲ ਕਰਨ ਦੇ ਲਈ ਵੱਡੇ ਵੱਡੇ ਐਲਾਨ ਵੀ ਕੀਤੇ ਜਾ ਰਹੇ ਹਨ। ਏਸੇ ਵਿਚਕਾਰ ਇੱਕ ਵੱਡਾ ਸਿਆਸੀ ਫੇਰ ਬਦਲ

ਹੋਇਆ ਹੈ। ਆਮ ਆਦਮੀ ਪਾਰਟੀ ਦਾ ਪੁਰਾਣਾ ਲੀਡਰ ਹੁਣ ਕਿਸਾਨਾਂ ਦੀ ਪਾਰਟੀ ਦੇ ਵੱਲੋਂ ਚੋਣਾਂ ਵਿੱਚ ਹਿੱਸਾ ਲਵੇਗਾ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਚਿੰ-ਤਾ ਵਿਚ ਨਜਰ ਆ ਰਹੀ ਹੈ। ਦੱਸ ਦੇਈਏ ਕਿ ਸੁਨਾਮ ਦੇ ਵਿੱਚੋ ਡਾਕਟਰ ਅਮਰਜੀਤ ਸਿੰਘ ਮਾਨ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਉਮੀਦਵਾਰ ਐਲਾਨ ਦਿੱਤਾ ਗਿਆ ਹੈ। ਦੱਸ ਦੇਈਏ ਕਿ ਡਾਕਟਰ ਅਮਰਜੀਤ ਸਿੰਘ ਮਾਨ ਨੇ ਕਿਹਾ ਕਿ ਉਹ

ਆਪਣਾ ਮੁਕਾਬਲਾ ਇਸ ਵਾਰ ਆਮ ਆਦਮੀ ਪਾਰਟੀ ਨਾਲ ਮੰਨਦੇ ਨੇ। ਉਹਨਾਂ ਨੇ ਕਿਹਾ ਕਿ ਕਾਂਗਰਸ ਤਾਂ ਆਪਸ ਵਿੱਚ ਹੀ ਫ-ਟ ਚੁੱਕੀ ਹੈ ਅਤੇ ਅਕਾਲੀ ਦਲ ਨੂੰ ਵੀ ਲੋਕ ਵੋਟਾਂ ਨਹੀਂ ਪਾਉਣੀਆਂ ਚਾਹੁੰਦੇ ਅਤੇ ਭਾਜਪਾ ਦਾ ਤਾਂ ਸਭ ਨੂੰ ਪਤਾ ਹੀ ਹੈ ਕਿ ਲੋਕ ਉਸਨੂੰ ਪਸੰਦ ਹੀ ਨਹੀਂ ਕਰਦੇ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਪਾਰਟੀ ਇਸ ਕਾਰਨ ਹੀ ਛੱਡੀ ਹੈ ਕਿਉੰਕਿ ਜੋਂ ਬੰਦੇ ਪਹਿਲਾਂ ਹੀ ਬਦਨਾਮ ਸਨ ਦੂਜੀਆਂ ਪਾਰਟੀਆਂ ਦੇ ਵਿੱਚ ਸਨ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰ ਐਲਾਨ ਦਿੱਤਾ ਤੇ ਜੋਂ ਪਾਰਟੀ ਦੇ ਸਾਫ ਸੁਥਰੇ ਬੰਦੇ ਮਿਹਨਤ ਕਰ ਰਹੇ ਸਨ ਉਹਨਾਂ ਦੀ ਬਾਤ ਵੀ ਨਹੀਂ ਪੁੱਛੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜੋਂ ਪੰਜਾਬ ਦੇ ਕਿਸਾਨ ਨੇ ਉਹ ਤਾਂ ਫੇਰ ਆਪਣੇ ਕਿਸਾਨਾਂ ਦੀ ਪਾਰਟੀ ਨੂੰ ਹੀ ਆਪਣੀ ਵੋਟ ਪਾਉਣਗੇ ਦੂਜੀਆਂ ਪਾਰਟੀਆਂ ਨੂੰ ਨਹੀਂ।

Leave a Reply

Your email address will not be published.