ਹੋਇਆ ਓਹੀ ਕੰਮ, ਸ਼ੇਅਰ ਕਰੋ

Uncategorized

ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਚੋਣ ਕਮਿਸ਼ਨ ਦੀ ਅਹਿਮ ਬੈਠਕ ਹੋਣ ਜਾ ਰਹੀ ਹੈ। ਚੋਣ ਕਮਿਸ਼ਨ ਦੀ ਬੈਠਕ ਵਿਚ ਪਹਿਲਾ 15 ਤੋਂ ਲੈਕੇ 22 ਜਨਵਰੀ ਤੱਕ ਛੋਟ ਦਿੱਤੀ ਗਈ ਸੀ, ਇਹ ਕਿਹਾ ਗਿਆ ਸੀ ਕਿ ਪਾਰਟੀਆ ਡਿਜੀਟਲ ਪ੍ਰਚਾਰ

ਕਰ ਸਕਦੀਆਂ ਹਨ। ਚੋਣ ਕਮਿਸ਼ਨ ਅੱਜ ਪੰਜ ਚੋਣ ਸੂਬਿਆਂ ਦੇ ਸਿਹਤ ਸਕੱਤਰਾਂ ਕੇਂਦਰੀ ਸਿਹਤ ਸਕੱਤਰਾਂ ਨਾਲ ਸਮੀਖਿਆ ਮੀਟਿੰਗ ਕਰੇਗਾ। ਜਿਸ ਵਿਚ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਚੋਣ ਰੈਲੀਆਂ ਤੇ ਪਾਬੰਦੀ ਨੂੰ ਵਧਾਉਣ ਜਾ ਪਾਬੰਦੀ ਹਟਾਉਣ ਦਾ ਫੈਂਸਲਾ ਲਿਆ ਜਾ ਸਕਦਾ ਹੈ। ਚੋਣ ਕਮਿਸ਼ਨ ਦੀ ਇਹ ਮੀਟਿੰਗ ਦੁਪਹਿਰ 12:30 ਤੋਂ ਚਲੇਗੀ। ਇਸ ਦੌਰਾਨ ਉਤਰ ਪ੍ਰਦੇਸ਼ ਉਤਰਾਖੰਡ

ਮਣੀਪੁਰ ਗੋਆ ਪੰਜਾਬ ਦੇ ਸਾਰੇ ਪੰਜ ਚੋਣ ਅਧੀਨ ਸੂਬੇ ਚੋਣ ਕਮਿਸ਼ਨ ਨੂੰ ਵਧ ਰਹੇ ਮਾਮਲਿਆਂ ਦੀ ਮੌਜੂਦਾ ਸਥਿਤੀ ਪੇਸ਼ ਕਰਨਗੇ। ਚੋਣ ਕਮਿਸ਼ਨ ਨੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰੈਲੀਆਂ ਅਤੇ ਜਨਤਕ ਮੀਟਿੰਗਾਂ ਤੇ ਪਾ-ਬੰ-ਦੀ-ਆਂ 22 ਜਨਵਰੀ ਤੱਕ ਵਧਾਈ ਹੋਈ ਹੈ। ਹਾਲਾਂਕਿ ਕਿ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ 300 ਲੋਕਾਂ ਦੇ ਸਥਾਨਾਂ ਦੀ ਸਮਰਥਾ ਦੇ 50% ਦੇ ਨਾਲ ਅੰਦਰੂਨੀ ਮੀਟਿੰਗਾਂ

ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਚੋਣ ਕਮਿਸ਼ਨ ਵੱਲੋਂ 8 ਜਨਵਰੀ ਨੂੰ ਸਾਰੇ ਸੂਬਿਆਂ ਵਿੱਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਦੇ ਹੋਏ 15 ਜਨਵਰੀ ਤੱਕ ਹਰ ਤਰ੍ਹਾਂ ਦੀਆਂ ਰੈਲੀਆਂ ਤੇ ਪਾ-ਬੰ-ਦੀ ਲਗਾ ਦਿੱਤੀ ਗਈ ਸੀ। ਸਿਰਫ ਡਿਜੀਟਲ ਪ੍ਰਚਾਰ ਲਈ ਪ੍ਰਵਾਨਗੀ ਦਿੱਤੀ ਗਈ ਸੀ। ਚੋਣ ਕਮਿਸ਼ਨ ਵੱਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਸਿਆਸੀ ਪਾਰਟੀਆਂ ਵੱਲੋਂ ਕਿਸੇ ਵੀ ਤਰ੍ਹਾਂ ਦੀ ਪੈਦਲ ਯਾਤਰਾ ਸਾਇਕਲ ਯਾਤਰਾ ਜਾਂ ਰੋਡ ਸ਼ੋ ਕਰਨ ਤੇ ਪਾ-ਬੰ-ਦੀ ਲਗਾਈ। ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਨੂੰ ਸਿਰਫ ਡਿਜੀਟਲ ਤਰੀਕੇ ਨਾਲ ਹੀ ਪ੍ਰਚਾਰ ਕਰਨ ਦੀ ਅਪੀਲ ਕੀਤੀ ਸੀ। ਹੁਣ ਦੇਖਣਾ ਇਹ ਹੋਵੇਗਾ ਕਿ ਚੋਣ ਕਮਿਸ਼ਨ ਦੀ ਇਸ ਮੀਟਿੰਗ ਵਿੱਚ ਕਿ ਫੈਂਸਲਾ ਲਿਆ ਜਾ ਸਕਦਾ ਹੈ। ਜੇਕਰ ਰੈਲੀਆਂ ਨਾ ਕਰਨ ਦੀ ਅਤੇ ਇਕੱਠ ਨਾ ਕਰਨ ਦੀ ਪ-ਬੰ-ਦੀ ਲਗਾ ਦਿੱਤੀ ਜਾਂਦੀ ਹੈ ਤਾਂ ਇਹ ਸਿਆਸੀ ਪਾਰਟੀਆਂ ਲਈ ਇੱਕ ਵੱਡਾ ਝੱਟਕਾ ਸਾਬਿਤ ਹੋਵੇਗਾ। ਕਿਉੰਕਿ ਹੁਣ ਸਾਰੀਆਂ ਹੀ ਪਾਰਟੀਆਂ ਦੇ ਲਈ ਲੋਕਾਂ ਨੂੰ ਆਪਣੇ ਵੱਲ ਖਿੱਚਣ ਲਈ ਰੈਲੀਆਂ ਅਤੇ ਇਕੱਠ ਕਰਨੇ ਬਹੁਤ ਜਰੂਰੀ ਹਨ।

Leave a Reply

Your email address will not be published.