ਭਾਜਪਾ ਨੇ ਕਿਸਾਨਾਂ ਨੂੰ ਕੀਤਾ ਅਗੇ

Uncategorized

ਭਾਜਪਾ ਨੇ ਪੰਜਾਬ ਵਿਚ ਹੋਣ ਵਾਲੀਆਂ ਚੋਣਾਂ ਦੇ ਲਈ ਉਮੀਦਵਾਰਾਂ ਦੀ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ ਕੱਲ੍ਹ 34 ਨਾਮਾਂ ਦਾ ਐਲਾਨ ਕੀਤਾ ਗਿਆ ਹੈ। ਜਲੰਧਰ ਲੁਧਿਆਣਾ ਅਤੇ ਮਾਲਵਾ ਦੀਆਂ ਕਈ ਸੀਟਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਜੌ ਤਰੁਣ

ਸੂਦ ਨੇ ਉਹਨਾਂ ਨੇ ਇਹ ਸੂਚੀ ਜਾਰੀ ਕੀਤੀ ਹੈ। ਦਿੱਲੀ ਦੇ ਵਿੱਚ ਵੱਡੀ ਪ੍ਰੈਸ ਕਾਨਫਰੰਸ ਕਰਕੇ ਅੱਜ ਭਾਜਪਾ ਨੇ ਪਹਿਲੀ ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਦੱਸ ਦੇਈਏ ਕਿ 12 ਉਮੀਦਵਾਰ ਇਸ ਵਿਚ ਕਿਸਾਨੀ ਪਰਿਵਾਰਾਂ ਨਾਲ ਜੁੜੇ ਹੋਏ ਨੇ, 8 sc ਚੇਹਰੇ ਨੇ ਤੇ ਕੁਲ੍ਹ 12-13 ਸਿੱਖ ਚੇਹਰੇ ਨੇ ਉਹਨਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਨੇ। ਦੱਸ ਦੇਈਏ ਕਿ ਰਾਣਾ ਸੋਢੀ ਦੀ ਸੀਟ ਦਾ ਐਲਾਨ ਕਰ ਦਿੱਤਾ

ਗਿਆ ਹੈ। ਸੁਰਜੀਤ ਜਯਾਨੀ ਦੀ ਸੀਟ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਵੀ ਕਈ ਵੱਡੇ ਨਾਮਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਜੌ ਲੋਕ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਵੀ ਟਿਕਟਾਂ ਦਿੱਤੀਆਂ ਗਈਆਂ ਹਨ। ਕੁੱਲ 34 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਹਨ। ਦੱਸ ਦੇਈਏ ਕਿ ਸਭ ਤੋਂ ਪਹਿਲਾਂ ਸੁਜਾਨਪੁਰ ਤੋ ਮੌਜੂਦਾ mla ਦਨੇਸ਼ ਬੱਬੂ ਨੂੰ ਟਿਕਟ

ਦਿੱਤੀ ਗਈ ਹੈ। ਦੀਨਾਨਗਰ ਤੋਂ ਰੇਣੂ ਕਸ਼ਪ ਨੂੰ, ਹਰਗੋਬਿੰਦਪੁਰ ਤੋ ਬਲਜਿੰਦਰ ਸਿੰਘ ਦਕੋਹਾ ਨੂੰ, ਅੰਮ੍ਰਿਤਸਰ ਨੌਰਥ ਤੋ ਸੁਖਮਿੰਦਰ ਸਿੰਘ ਪਿੰਟੂ ਨੂੰ, ਤਰਨ ਤਾਰਨ ਸਾਹਿਬ ਤੋਂ ਨਵਰੀਤ ਸਿੱਧੂ ਨੂੰ, ਕਪੂਰਥਲਾ ਤੋਂ ਰਣਜੀਤ ਸਿੰਘ ਖੋਜੇਵਾਲਾ ਨੂੰ ਜੋਂ ਕਿ ਕੱਬਡੀ ਦੇ ਖਿਡਾਰੀ ਦਸੇ ਜਾ ਰਹੇ ਨੇ, ਜਲੰਧਰ ਵੈਸਟ ਤੋ ਮੰਦ੍ਰੰਜਨ ਕਾਲੀਆ ਨੂੰ, ਜਲੰਧਰ ਸੈਂਟਰਲ ਤੋ ਮੋਹਿੰਦਰਪਾਲ ਸਿੰਘ ਭਗਤ ਨੂੰ, ਜਲੰਧਰ ਨੌਰਥ ਤੋ ਸ਼੍ਰੀ ਕ੍ਰਿਸ਼ਨ ਦੇਵ ਪੰਡਾਰੀ ਨੂੰ, ਮੁਕੇਰੀਆਂ ਤੋਂ ਜੰਗੀਲਾਲ ਮਹਾਜਨ ਨੂੰ, ਦਸੂਹਾ ਤੋਂ ਰਗੁਨਾਥ ਰਾਣਾ ਨੂੰ, ਹੁਸ਼ਿਆਪੁਰ ਤੋਂ ਤਿਕਸ਼ਨ ਸੂਦ ਨੂੰ, ਚਬੇਵਾਲ ਤੋਂ ਡਾਕਟਰ ਦਲਬਾਗ ਰਾਏ ਨੂੰ, ਗੜਸ਼ੰਕਰ ਤੋਂ ਨਮਿਸ਼ਾ ਮਹਿਤਾ ਨੂੰ, ਬੰਗਾ ਤੋਂ ਮੋਹਨਲਾਲ ਬੰਗਾ ਨੂੰ, ਫ਼ਤਹਿਗੜ੍ਹ ਤੋ ਦਿਤਾਰ ਸਿੰਘ ਭੱਟੀ ਨੂੰ, ਅਮਲੋਹ ਤੋ ਕਕਮਰਵੀਰ ਸਿੰਘ ਟੌਹਰਾ ਨੂੰ, ਖੰਨਾ ਤੋ ਗੁਰਪ੍ਰੀਤ ਸਿੰਘ ਭੱਟੀ ਨੂੰ ਟਿਕਟ ਦਿੱਤੀ ਗਈ ਹੈ। ਹੋਰ ਵੀ ਕਈ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ। ਜਿਹਨਾਂ ਦੀ ਗਿਣਤੀ ਕੁੱਲ 34 ਹੈ। SC ਚੇਹਰੇ ਸਿੱਖ ਚੇਹਰੇ ਇਸਦੇ ਵਿੱਚ ਸ਼ਾਮਿਲ ਹਨ। ਭਾਜਪਾ ਦੇ ਵੱਲੋਂ ਪਹਿਲੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਅਕਾਲੀ ਦਲ ਸੰਯੁਕਤ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨਾਲ ਭਾਜਪਾ ਦਾ ਇਸ ਵਾਰ ਗਠਜੋੜ ਹੈ। ਦੱਸ ਦੇਈਏ ਕਿ ਅਕਾਲੀ ਦਲ ਸੰਯੁਕਤ ਦੇ ਵੱਲੋਂ ਵੀ ਅੱਜ ਹੀ 12 ਉਮੀਦਵਾਰਾਂ ਦੇ ਨਾਮ ਐਲਾਨੇ ਗਏ ਹਨ। ਜਿਸ ਤੋਂ ਬਾਅਦ ਇੰਤਜਾਰ ਸੀ ਭਾਜਪਾ ਦੀ ਲਿਸਟ ਦਾ ਤੇ ਉਹ ਵੀ ਹੁਣ ਸਾਹਮਣੇ ਆ ਗਈ ਹੈ।

Leave a Reply

Your email address will not be published.