ਇਸ ਵੱਡੇ ਲੀਡਰ ਨੇ ਛੱਡ ਦਿੱਤੀ ਆਪਣੀ ਪਾਰਟੀ

Uncategorized

ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਹੁਣ ਬਹੁਤ ਘਟ ਸਮਾਂ ਬਾਕੀ ਹੈ। ਜਿਸ ਦੇ ਕਾਰਨ ਸਾਰੀਆਂ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੀਆਂ ਤਿਆਰੀਆਂ ਦੀ ਰ-ਫ-ਤਾ-ਰ ਹੋਰ ਤੇਜ ਕਰ ਦਿੱਤੀ ਗਈ ਹੈ। ਹਰੇਕ ਪਾਰਟੀ ਹੀ ਜਿੱਤ ਪ੍ਰਾਪਤ ਕਰਕੇ

ਆਪਣੀ ਸਰਕਾਰ ਬਣਾਉਣਾ ਚਾਹੁੰਦੀ ਹੈ। ਜਿਸ ਕਾਰਨ ਪਾਰਟੀਆਂ ਦੇ ਵੱਲੋਂ ਵਧ ਤੋਂ ਵਧ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਰੀਆਂ ਹੀ ਪਾਰਟੀਆਂ ਦੇ ਲੀਡਰਾਂ ਦੇ ਵੱਲੋਂ ਵੱਡੇ ਵੱਡੇ ਸਿਆਸੀ ਦਾਅ ਵੀ ਖੇਡੇ ਜਾ ਰਹੇ ਹਨ। ਏਸੇ ਦੌਰਾਨ ਕਈ ਪਾਰਟੀਆਂ ਦੇ ਵੱਲੋਂ ਪ੍ਰਚਾਰ ਕਰਨ ਸਮੇਂ ਹੀ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਹਨ। ਓਥੇ ਹੀ ਜਿਹਨਾਂ ਲੀਡਰਾਂ ਨੂੰ ਟਿਕਟ ਨਹੀਂ ਦਿੱਤੀ

ਜਾਂਦੀ ਓਹਨਾਂ ਵੱਲੋਂ ਰੋ-ਸ ਦਿਖਾਇਆ ਜਾਂਦਾ ਹੈ ਅਤੇ ਕਈ ਵਾਰ ਤਾਂ ਆਪਣੀ ਪਾਰਟੀ ਵੀ ਛੱਡ ਦਿੱਤੀ ਜਾਂਦੀ ਹੈ। ਇਸ ਸਭ ਦੇ ਚਲਦਿਆਂ ਕਾਫੀ ਵੱਡੇ ਸਿਆਸੀ ਫੇਰ ਬਦਲ ਦੇਖਣ ਨੂੰ ਮਿਲ ਰਹੇ ਹਨ। ਵੱਡੇ ਲੀਡਰ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਹਨ। ਹੁਣ ਇੱਕ ਵੱਡੇ ਲੀਡਰ ਨੇ ਆਪਣੀ ਪਾਰਟੀ ਨੂੰ ਛੱਡ ਕੇ ਕਿਸੇ ਦੂਜੀ ਪਾਰਟੀ ਦਾ ਹੱਥ ਫੜ੍ਹ ਲਿਆ ਹੈ। ਜਿਸ ਬਾਰੇ

ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਜਦੋਂ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਗਈ ਤਾਂ ਬਹੁਤ ਸਾਰੇ ਉਮੀਦਵਾਰਾਂ ਦੇ ਵੱਲੋਂ ਟਿਕਟ ਨਾ ਦਿੱਤੇ ਜਾਣ ਦੇ ਕਾਰਨ ਪਾਰਟੀ ਨੂੰ ਛਡਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਸਿੰਘ ਸਿੱਧੂ ਨੇ ਕਾਂਗਰਸ ਪਾਰਟੀ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫੜ ਲਿਆ ਹੈ। ਅਕਾਲੀ ਦਲ ਵਿੱਚ ਸ਼ਾਮਿਲ ਹੋਣ ਤੇ ਪਾਰਟੀ ਵਿਚ ਉਹਨਾਂ ਦਾ ਸਵਾਗਤ ਕਰਦੇ ਹੋਏ ਉਹਨਾਂ ਦਾ ਸਨਮਾਨ ਕੀਤਾ ਗਿਆ। ਹੁਣ ਦੇਖਣਾ ਹੋਵੇਗਾ ਕਿ ਸੰਗਰੂਰ ਵਿਚ ਹੋਏ ਇਸ ਫੇਰ ਬਦਲ ਤੋ ਬਾਅਦ ਲੋਕਾਂ ਦਾ ਰੁਝਾਨ ਕਿਸ ਪਾਰਟੀ ਵੱਲ ਵਧੇਗਾ ਅਤੇ ਸੰਗਰੂਰ ਦੀ ਸੀਟ ਕਿਸ ਪਾਰਟੀ ਦੇ ਹਿੱਸੇ ਵਿੱਚ ਜਾਵੇਗੀ।

Leave a Reply

Your email address will not be published.