ਭਾਜਪਾ ਨੇ ਦਿੱਲੀ ਤੋਂ ਪਲਟ ਦਿੱਤਾ ਪਾਸਾ

Uncategorized

ਪੰਜਾਬ ਵਿੱਚ ਹੋਣ ਵਾਲਿਆਂ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਪ੍ਰਾਪਤ ਕਰਨ ਦੇ ਲਈ ਵੱਖ ਵੱਖ ਸਿਆਸੀ ਪਾਰਟੀਆਂ ਦੇ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਵੀ ਤਿਆਰ ਨੇ ਚੋਣਾਂ ਦੇ ਵਿੱਚ ਉਤਰਨ ਦੇ ਲਈ ਲਗਾਤਾਰ

ਸਹਿਮਤੀ ਬਣਦੀ ਜਾ ਰਹੀ ਹੈ। ਵੱਖ ਵੱਖ ਇਲਾਕਿਆਂ ਤੋਂ ਚੋਣਾਂ ਦੇ ਵਿੱਚ ਹਿੱਸਾ ਲੈਣ ਦੇ ਲਈ ਉਮੀਦਵਾਰ ਵੀ ਖੜੇ ਹੋ ਰਹੇ ਨੇ। ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਦੇਵ ਸਿੰਘ ਢੀਂਡਸਾ ਨੇ ਆਪਣੀ ਪਾਰਟੀ ਦਾ ਭਾਜਪਾ ਦੇ ਨਾਲ ਗਠਜੋੜ ਕਰਲਿਆ ਹੈ ਤੇ ਭਾਜਪਾ ਵੀ ਹੁਣ ਪੂਰਾ ਹੋਰ ਲਗਾ ਰਹੀ ਹੈ ਚੋਣਾਂ ਦੇ ਲਈ। ਲੀਡਰਾਂ ਦੇ ਵੱਲੋਂ ਭਾਜਪਾ ਦੇ ਵਿੱਚ

ਸ਼ਾਮਿਲ ਹੋਣ ਦਾ ਸਿਲਸਿਲਾ ਜਾਰੀ ਹੈ। ਹਰੇਕ ਸਿਆਸੀ ਪਾਰਟੀ ਦੇ ਲੀਡਰਾਂ ਦੇ ਵੱਲੋਂ ਭਾਜਪਾ ਦੇ ਵਿੱਚ ਸ਼ਾਮਿਲ ਹੋਇਆ ਜਾ ਰਿਹਾ ਹੈ। ਦੱਸ ਦੇਈਏ ਕਿ ਏਸੇ ਦੌਰਾਨ ਅੱਜ ਮਨਜਿੰਦਰ ਸਿੰਘ ਸਿਰਸਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨੇੜਲੇ ਸਾਥੀ ਅਰਵਿੰਦ ਖੰਨਾ, ਜੋਂ ਕਿ 2015 ਤੱਕ ਵਿਧਾਇਕ ਵੀ ਰਹਿ ਚੁੱਕੇ ਨੇ, 2 ਵਾਰ ਚੋਣਾਂ ਵਿਚ ਜਿੱਤ ਪ੍ਰਾਪਤ ਕਰ ਚੁੱਕੇ ਨੇ। ਉਹ ਹੁਣ ਭਾਜਪਾ ਦੇ

ਵਿੱਚ ਸ਼ਾਮਿਲ ਹੋ ਗਏ ਨੇ ਅਤੇ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਵੱਡਾ ਝੱਟਕਾ ਲਗਿਆ ਹੈ। ਦੱਸ ਦੇਈਏ ਕਿ ਗੁਰਦੀਪ ਸਿੰਘ ਗੋਸ਼ਾ, ਜੋਂ ਕਿ ਲੁਧਿਆਣਾ ਤੋਂ ਯੂਥ ਅਕਾਲੀ ਦਲ ਦੇ ਪ੍ਰਧਾਨ ਨੇ, ਉਹ ਵੀ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ। ਦੂਜੇ ਪਾਸੇ ਜੇਕਰ ਗੱਲ ਕਰੀਏ ਜਥੇਦਾਰ ਗੁਰਚਰਨ ਸਿੰਘ ਟੋਹੜਾ ਦੇ ਦੋਤਾ ਕੰਵਰਬੀਰ ਸਿੰਘ ਟੋਹੜਾ, ਉਹ ਵੀ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਹੋ ਗਏ ਨੇ। ਲਗਾਤਾਰ ਸਿਆਸੀ ਪਾਰਟੀਆਂ ਜੋਰ ਲਗਾ ਰਹੀਆ ਨੇ ਕਿ ਹੋਣ ਵਾਲੀਆਂ ਚੋਣਾਂ ਦੇ ਵਿੱਚ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਜਿਤਨਾ ਹੈ ਅਤੇ ਸਰਕਾਰ ਬਣਾਉਣੀ ਹੈ।

Leave a Reply

Your email address will not be published.