ਮੋਦੀ ਨੇ ਜਿੱਤ ਹੀ ਲਿਆ ਪੰਜਾਬ ਵਾਲਿਆਂ ਦਾ ਦਿਲ, ਸ਼ੇਅਰ ਕਰੋ

Uncategorized

ਕੇਂਦਰ ਸਰਕਾਰ ਦੁਆਰਾ ਤਿੰਨ ਖੇਤੀ ਕਨੂੰਨ ਜਦੋਂ ਲਾਗੂ ਕੀਤੇ ਗਏ ਸਨ ਤਾਂ ਪੰਜਾਬ ਦੇ ਵਿੱਚ ਭਾਜਪਾ ਦਾ ਬਹੁਤ ਹੀ ਜਿਆਦਾ ਵਿਰੋਧ ਹੋਣ ਲੱਗ ਗਿਆ ਸੀ। ਵਿਰੋਧ ਦਾ ਪਧਰ ਏਨਾ ਜਿਆਦਾ ਵਧ ਗਿਆ ਸੀ ਕਿ ਭਾਜਪਾ ਦੀ ਕੋਈ ਮੀਟਿੰਗ ਵੀ ਕਿਸਾਨ ਨਹੀਂ ਹੋਣ ਦਿੰਦੇ ਸਨ।

ਜਿੱਥੇ ਕਿਤੇ ਵੀ ਭਾਜਪਾ ਦੀ ਕੋਈ ਮੀਟਿੰਗ ਜਾ ਫੇਰ ਸਮਾਗਮ ਹੁੰਦਾ ਸੀ ਤਾਂ ਕਿਸਾਨ ਓਥੇ ਪਹੁੰਚ ਜਾਂਦੇ ਸਨ ਅਤੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਸਨ ਅਤੇ ਭਾਜਪਾ ਦਾ ਉਹ ਪ੍ਰੋਗਰਾਮ ਰੱਦ ਕਰਵਾ ਦਿੰਦੇ ਸਨ। ਪਰੰਤੂ ਫੇਰ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਸਾਨਾਂ ਦੀ ਗੱਲ ਮੰਨਦੇ ਹੋਏ ਤਿੰਨੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਤਾਂ ਉਸ ਤੋ ਬਾਅਦ ਕਿਸਾਨਾਂ ਨੇ ਆਪਣਾ

ਪ੍ਰਦਰਸ਼ਨ ਖਤਮ ਕੀਤਾ ਅਤੇ ਆਪਣੇ ਘਰਾਂ ਨੂੰ ਵਾਪਿਸ ਆ ਗਏ ਅਤੇ ਫੇਰ ਹੌਲੀ ਹੌਲੀ ਭਾਜਪਾ ਦਾ ਵਿਰੋਧ ਵੀ ਘਟਨਾ ਸ਼ੁਰੂ ਹੋ ਗਿਆ। ਹੁਣ ਭਜਪਾ ਪੰਜਾਬ ਦੀਆਂ ਚੋਣਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਬਣੀ ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨਾਲ ਗਠਜੋੜ ਕਰਕੇ ਉਤਰ ਰਹੀ ਹੈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਵਿੱਚ ਲਗੇ ਹੋਏ ਹਨ।

ਦੱਸ ਦੇਈਏ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵੱਡਾ ਐਲਾਨ ਕੀਤਾ ਗਿਆ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਉਤੇ ਟਵੀਟ ਕਰਦਿਆਂ ਕਿਹਾ ਕਿ ਇਸ ਸਾਲ ਤੋਂ ਹਰ ਸਾਲ 26 ਦਸੰਬਰ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਦੱਸ ਦੇਈਏ ਕਿ ਬੀਤੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਮੈਨੂੰ ਇਹ ਦਸਦੇ ਹੋਏ ਮਾਨ ਮਹਿਸੂਸ ਹੋ ਰਿਹਾ ਹੈ ਕਿ ਇਸ ਸਾਲ ਤੋਂ 26 ਦਸੰਬਰ ਮੌਕੇ ਵੀਰ ਬਾਲ ਦਿਵਸ ਦੇ ਰੂਪ ਵਿੱਚ ਮਨਾਇਆ ਜਾਵੇਗਾ। ਇਹ ਸਾਹਿਬਜਾਦਿਆਂ ਦੇ ਸਾਹਸ ਲਈ ਇੱਕ ਸਹੀ ਸਰਧਾਂਜਲੀ ਹੈ। ਦੱਸ ਦੇਈਏ ਕਿ ਇਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਮਾਤਾ ਗੁਜਰੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰ ਸਾਹਿਬਜਾਦਿਆਂ ਦੀ ਵੀਰਤਾ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਉਹ ਗਲਤ ਦੇ ਅਗੇ ਕਦੇ ਵੀ ਨਹੀਂ ਝੁਕੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਪੰਜਾਬ ਨੂੰ ਇਹ ਇੱਕ ਵੱਡਾ ਤੋਹਫ਼ਾ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਦੇ ਵਿੱਚ ਖੁਸ਼ੀ ਦੇਖੀ ਜਾ ਰਹੀ ਹੈ ਅਤੇ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਤਰੀਫ਼ਾਂ ਕਰਦੇ ਹੋਏ ਨਜਰ ਆ ਰਹੇ ਹਨ।

Leave a Reply

Your email address will not be published.