ਆਖਰ ਨਹੀਂ ਟਲਿਆ ਫੇਰ ਸਿੱਧੂ, ਸ਼ੇਅਰ ਕਰੋ

Uncategorized

ਨਵਜੋਤ ਸਿੰਘ ਸਿੱਧੂ ਜੋਂ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਆਪਣੇ ਬਿਆਨਾਂ ਦੇ ਕਾਰਨ ਹਮੇਸ਼ਾ ਹੀ ਚਰਚਾ ਵਿੱਚ ਰਹਿੰਦੇ ਨੇ। ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ 2022 ਦੀਆਂ

ਵਿਧਾਨ ਸਭਾ ਚੋਣਾਂ ਨੂੰ ਲੈਕੇ ਉਮੀਦਵਾਰਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ, ਅਸੀ ਸੋਚ ਸਮਝ ਕੇ ਫੈਂਸਲਾ ਲਵਾਂਗੇ, ਉਂਝ ਵੀ ਕਾਂਗਰਸ ਅਖੀਰ ਵਿੱਚ ਹੀ ਆਪਣੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰਦੀ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਵੀਡਿਓ ਕਾਨਫਰੰਸ ਰਾਹੀਂ ਗਲਬਾਤ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਇਸ ਵਾਰ ਪੰਜਾਬ ਕਾਂਗਰਸ ਦਾ ਚੋਣ ਮੈਨੀਫੈਸਟੋ ਕੁਝ ਚੁਣਵੇਂ

ਐਲਾਨਾਂ ਤੱਕ ਹੀ ਸੀਮਤ ਰਹੇਗਾ। ਇਸ ਮੈਨੀਫੈਸਟੋ ਵਿਚ ਪੰਜਾਬ ਮਾਡਲ ਦੀ ਝਲਕ ਦੇਖਣ ਨੂੰ ਮਿਲੇਗੀ। ਇਸ ਵਾਰ ਮੈਨੀਫੈਸਟੋ ਦੇ ਵਿੱਚ 250 ਵਾਅਦੇ ਨਹੀਂ ਕੀਤੇ ਜਾਣਗੇ, ਬਲਕਿ ਕੁਛ ਚੁਣਵੇਂ ਐਲਾਨ ਹੀ ਕੀਤੇ ਜਾਣਗੇ, ਜਿਹਨਾਂ ਨੂੰ ਪੂਰਾ ਵੀ ਕੀਤਾ ਜਾਵੇਗਾ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋ ਬਾਅਦ

ਪੰਜਾਬ ਵਿੱਚ ਕਾਂਗਰਸ ਨੇ ਲੋਕਾਂ ਦਾ ਵਿਸ਼ਵਾਸ ਦੁਬਾਰਾ ਪ੍ਰਾਪਤ ਕਰ ਲਿਆ ਹੈ। ਪੰਜਾਬ ਕਾਂਗਰਸ ਜਿਲ੍ਹਾ ਯੂਥ ਪਥਰ ਤੇ ਵਰਕਰ ਅਤੇ ਨੇਤਾਵਾਂ ਨਾਲ ਤਾਲਮੇਲ ਕਰਕੇ ਇੱਕ ਆਨਲਾਈਨ ਪ੍ਰਚਾਰ ਮੁਹਿੰਮ ਸ਼ੁਰੂ ਕਰਨ ਜਾ ਰਹੀ ਹੈ। ਅੱਜ ਤੋ ਇਸਦਾ ਅਗਾਜ ਵੀ ਕੀਤਾ ਜਾ ਰਿਹਾ ਹੈ। ਇਸ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਪ੍ਰਸ਼ਾਸਨਿਕ ਸੁਧਾਰਿਆ ਦੇ ਏਜੇਂਡਿਆਂ ਦਾ ਐਲਾਨ ਕਰਦੇ ਹੋਏ ਸਰਕਾਰੀ ਸੇਵਾਵਾਂ ਨੂੰ ਡਿਜੀਟਲ ਕਰਕੇ ਇੱਕ ਡਿਜੀਟਲ ਪੰਜਾਬ ਬਣਾਉਣ ਸਬੰਧੀ ਆਪਣਾ ਨਜ਼ਰੀਆ ਰੱਖਿਆ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕਾਂਗਰਸ ਦੇ ਸੋਸ਼ਲ ਮੀਡੀਆ ਰੂਮ ਵਿੱਚ ਪਹਿਲਾ ਹੀ 10 ਹਜਾਰ ਤੋਂ ਜਿਆਦਾ ਵ੍ਹਟਸਐਪ ਗਰੁੱਪ ਨੇ। ਅਸੀ ਫੇਸਬੁੱਕ ਸਮੇਤ ਹੋਰ ਡਿਜੀਟਲ ਪਲੇਟਫਾਰਮਾਂ ਦੇ ਜਰੀਏ ਬੂਥ ਪੱਧਰ ਤੱਕ ਆਪਣੀ ਗੱਲ ਨੂੰ ਲੋਕਾਂ ਤੱਕ ਪਹੁੰਚਾਉਣਾ ਚਾਹੁੰਦੇ ਹਾਂ। ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਵੀ ਕਿਹਾ ਕਿ ਜਲਦ ਹੀ ਵ੍ਹਟਸਐਪ ਸੇਵਾ ਦੇ ਜਰੀਏ ਪੰਜਾਬ ਦੇ ਲੋਕਾਂ ਨੂੰ ਪੰਜਾਬ ਮਾਡਲ ਬਾਰੇ ਜਾਣਕਾਰੀ ਦੇਣ ਅਤੇ ਸੁਝਾਅ ਮੰਗਣ ਦਾ ਪਲਾਨ ਵੀ ਜਾਰੀ ਕੀਤਾ ਜਾਵੇਗਾ। ਪੰਜਾਬ ਮਾਡਲ ਜਲਦ ਹੀ ਪ੍ਰਸ਼ਾਸਨਿਕ ਸੁਧਾਰ ਸਾਹਮਣੇ ਲਿਆਵੇਗਾ। ਇੱਕ ਡਿਜੀਟਲ ਪੰਜਾਬ ਬਣਾਉਣ ਦਾ ਟੀ-ਚਾ ਰੱਖਿਆ ਜਾਵੇਗਾ। ਜਿੱਥੇ 150 ਤੋਂ ਜਿਆਦਾ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਉ-ਪ-ਲ-ਬ-ਧ ਕਰਵਾਈਆਂ ਜਾਣਗੀਆਂ। ਇਹ ਸਾਰੀ ਜਾਣਕਾਰੀ ਇੱਕ ਮੀਡੀਆ ਚੈਨਲ ਤੋਂ ਪ੍ਰਾਪਤ ਕੀਤੀ ਗਈ ਹੈ। ਅਸੀ ਇਸਦੀ ਪੁਸ਼ਟੀ ਨਹੀਂ ਕਰਦੇ।

Leave a Reply

Your email address will not be published.