ਪੰਜਾਬ ਵਿੱਚ ਹੁਣ ਚੋਣ ਜਾਬਤਾ ਲੱਗ ਚੁੱਕਿਆ ਹੈ ਅਤੇ ਚੋਣਾਂ ਦੀ ਤਰੀਕ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਪਰੰਤੂ ਸਿਆਸੀ ਫੇਰ ਬਦਲ ਹਜੇ ਤੱਕ ਵੀ ਚੱਲ ਰਹੇ ਹਨ। ਹੁਣ ਚੋਣਾਂ ਤੋ ਜਵਾਂ ਪਹਿਲਾਂ ਇੱਕ ਵੱਡਾ ਸਿਆਸੀ ਫੇਰ ਬਦਲ ਦੇਖਣ ਨੂੰ ਮਿਲਿਆ ਹੈ। ਜਿਸਦਾ ਸਿਆਸੀ ਉਤੇ

ਕਾਫੀ ਵੱਡਾ ਅਸਰ ਪਵੇਗਾ। ਕੁਛ ਸਮਾਂ ਪਹਲੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਅਤੇ ਭਾਜਪਾ ਦਾ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਅਕਾਲੀ ਦਲ ਸੰਯੁਕਤ ਦਾ ਗਠਜੋੜ ਹੋਇਆ ਸੀ ਅਤੇ ਹੁਣ ਸ਼੍ਰੋਮਣੀ ਅਕਾਲੀ ਦੱਲ ਸੰਯੁਕਤ ਵੱਲੋਂ ਭਾਜਪਾ ਨਾਲ ਕੀਤੇ ਗਏ ਗਠਜੋੜ ਦਾ ਅਸਰ ਦਿਸਣ ਲੱਗਿਆ ਹੈ। ਸ਼੍ਰੋਮਣੀ ਅਕਾਲੀ ਸੰਯੁਕਤ ਵੱਲੋਂ ਭਾਜਪਾ ਨਾਲ ਕੀਤੇ ਗਠਜੋੜ ਤੋ ਬਾਅਦ ਪਾਰਟੀ ਵਿਚ ਬਗਾਵਤ

ਸ਼ੁਰੂ ਹੋ ਗਈ ਹੈ। ਦੱਸ ਦੇਈਏ ਕਿ ਗਠਜੋੜ ਤੋ ਨ-ਰਾ-ਜ ਆਗੂਆਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤੇ ਨੇ। ਦੱਸ ਦੇਈਏ ਕਿ ਖੰਨਾ ਵਿਚ ਪਾਰਟੀ ਦੇ sc ਵਿੰਗ ਦੇ ਜਨਰਲ ਸਕੱਤਰ ਸੰਦੀਪ ਸਿੰਘ ਰੁਪਾਲੋਂ ਸਮੇਤ ਕਈ ਲੀਡਰਾਂ ਨੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ। ਆਓ ਤੁਹਾਨੂੰ ਦਸਦੇ ਹਾਂ ਕੀ ਉਹਨਾਂ ਨੇ ਕਿਹਾ ਕਿ ਜੋਂ ਪੰਜਾਬ ਦੇ ਹਲਾਤ ਨੇ ਉਹ ਸਿਆਸੀ ਪਾਰਟੀਆਂ ਦੇ ਵੱਲੋਂ

ਨ-ਫ-ਰ-ਤ ਭਰੇ ਬਣਾਏ ਜਾ ਰਹੇ ਨੇ, ਪਹਿਲਾਂ ਤਾਂ ਅਸੀਂ ਉਸਦੀ ਨਿੰ-ਦਿ-ਆ ਕਰਦੇ ਹਾਂ। ਅਸੀ 2020 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਦੇ ਵਿੱਚ ਸ਼ਾਮਿਲ ਹੋਏ ਸੀ ਅਤੇ ਫੇਰ ਉਸ ਤੋਂ ਬਾਅਦ ਅਕਾਲੀ ਦਲ ਸੰਯੁਕਤ ਬਣਿਆ ਅਸੀ ਉਸਦੇ ਵਿੱਚ ਵੀ ਨਾਲ ਹੀ ਰਹੇ ਅਤੇ ਹੁਣ ਵੀ ਅਕਾਲੀ ਦਲ ਸੰਯੁਕਤ ਦੇ ਵਿੱਚ ਅਸੀ ਵੱਖ ਵੱਖ ਅਹੁਦਿਆਂ ਤੇ ਕੰਮ ਕਰਿਆ। ਪਰੰਤੂ ਹੁਣ ਅਕਾਲੀ ਦਲ ਸੰਯੁਕਤ ਦੇ ਵੱਲੋਂ ਭਾਜਪਾ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਨਾਲ ਸਮਝੌਤਾ ਕੀਤਾ ਗਿਆ ਅਤੇ ਇਸਨੂੰ ਪੰਜਾਬ ਦੇ ਲੋਕ ਕਦੇ ਪ੍ਰਵਾਨ ਨਹੀਂ ਕਰਦੇ। ਅਸੀ ਇਸ ਸਮਝੌਤੇ ਦੇ ਰੋ-ਸ ਵਜੋਂ, ਇਸ ਸਮਝੌਤੇ ਨੂੰ ਨਾ ਮੰਨਦੇ ਹੋਏ, ਅੱਜ ਸ਼੍ਰੋਮਣੀ ਅਕਾਲੀ ਸੰਯੁਕਤ ਦੇ ਸਾਰੇ ਅਹੁਦਿਆਂ ਤੋਂ ਅ-ਸ-ਤੀ-ਫਾ ਦੇ ਰਹੇ ਹਾਂ। ਅਸੀ ਅਗੇ ਪੰਜਾਬ ਦੇ ਭਾਈਚਾਰੇ ਨੂੰ ਬਣਾਏ ਰੱਖਣ ਦੇ ਲਈ ਅਤੇ ਪੰਜਾਬ ਦੀ ਭਲਾਈ ਦੇ ਲਈ ਕੰਮ ਕਰਾਂਗੇ।