ਇਸ ਵਾਰ ਚੋਣਾਂ ਦੇ ਵਿੱਚ ਸਾਨੂੰ ਕਈ ਨਵੀਆਂ ਪਾਰਟੀਆਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਕਈ ਨਵੇਂ ਗਠਜੋੜ ਵੀ ਦੇਖਣ ਨੂੰ ਮਿਲ ਰਹੇ ਹਨ। ਜਿੱਥੇ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦਾ ਗਠਜੋੜ ਹੋਇਆ ਅਤੇ ਫੇਰ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ

ਪਾਰਟੀ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਅਤੇ ਭਾਜਪਾ ਦਾ ਗਠਜੋੜ ਹੋਇਆ। ਹੁਣ ਸਭ ਨਾਲੋ ਵੱਡੇ ਗਠਜੋੜ ਦੀ ਗੱਲ ਚਲ ਰਹੀ ਸੀ ਜੋਂ ਕਿ ਆਮ ਆਦਮੀ ਪਾਰਟੀ ਅਤੇ ਕਿਸਾਨ ਜਥੇਬੰਦੀਆਂ ਦੀ ਪਾਰਟੀ ਦਾ ਹੈ। ਦੱਸ ਦੇਈਏ ਕਿ ਅੱਜ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਚੜੂਨੀ ਨਾਲ ਅਸੀ ਕਮੇਟੀ ਬਣਾ ਦਿੱਤੀ ਹੈ, ਉਹ ਅਸੀ ਆਪਸ ਵਿੱਚ ਦੇਖ ਰਹੇ

ਹਾਂ ਕਿ ਉਹ ਕਿੰਨੀਆਂ ਟਿਕਟਾਂ ਮੰਗਦੇ ਹਨ ਅਤੇ ਕਿੰਨੀਆਂ ਅਸੀ ਦੇ ਸਕਦੇ ਹਾਂ। ਓਹ ਸੱਭ ਉਸ ਕਮੇਟੀ ਦਾ ਫੈਂਸਲਾ ਹੋਵੇਗਾ। ਇਸ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਹੋਵੇਗਾ। ਮੀਡੀਆ ਦੇ ਵੱਲੋਂ ਬਲਬੀਰ ਸਿੰਘ ਰਾਜੇਵਾਲ ਨੂੰ ਪੁੱਛਿਆ ਗਿਆ ਕਿ ਤੁਸੀ 60 ਸੀਟਾਂ ਮੰਗਦੇ ਸੀ ਇਸ ਲਈ ਆਮ ਆਦਮੀ ਪਾਰਟੀ ਨਾਲ ਤੁਹਾਡਾ ਸਮਝੌਤਾ

ਨਹੀਂ ਹੋ ਸਕਿਆ ਤਾਂ ਇਸਦਾ ਜਵਾਬ ਦਿੰਦੇ ਹੋਏ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਸੀਟਾਂ ਦੀ ਗਲ ਤਾਂ ਬਾਅਦ ਵਿੱਚ ਦੀ ਸੀ। ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਅਤੇ ਨਾ ਹੀ ਉਹਨਾਂ ਨਾਲ ਸਾਡਾ ਕੋਈ ਸਮਝੌਤਾ ਹੈ ਅਤੇ ਨਾ ਹੀ ਹੋਵੇਗਾ। ਜਦੋਂ ਮੀਡੀਆ ਨੇ ਕਿਹਾ ਕਿ ਉਗਰਾਹਾਂ ਜਥੇਬੰਦੀ ਵੀ ਕਲ੍ਹ ਨੂੰ ਪ੍ਰੈਸ ਕਾਨਫਰੰਸ ਕਰਨ ਜਾ ਰਹੀ ਹੈ ਤਾਂ ਬਲਬੀਰ ਸਿੰਘ ਰਾਜੇਵਾਲ ਜੀ ਨੇ ਕਿਹਾ ਕਿ ਇੱਕ ਗੱਲ ਮੈ ਸਾਫ ਕਰ ਦਿੰਦਾ ਹਾਂ ਕਿ ਸਾਡੇ ਉਹ ਭਰਾ ਨੇ, ਕੁਛ ਕਹੀ ਜਾਣ ਪ੍ਰੈਸ ਵਿੱਚ ਜੋਂ ਮਰਜ਼ੀ ਕਹੀ ਜਾਣ, ਉਹਨਾਂ ਕੋਲ ਸਾਡੇ ਤੋਂ ਬਿਨ੍ਹਾ ਕੋਈ ਰਸਤਾ ਨਹੀਂ, ਪਰਿਵਾਰ ਵਿਚ ਵੀ ਕੋਈ ਵਾਰ ਝ-ਗ-ੜਾ ਹੋ ਜਾਂਦਾ ਹੈ, ਪਰੰਤੂ ਪਰਿਵਾਰ, ਪਰਿਵਾਰ ਹੀ ਹੁੰਦਾ ਹੈ ਅਤੇ ਉਹ ਸਾਡੇ ਨੇ ਤੇ ਸਾਡੇ ਨਾਲ ਹੀ ਰਹਿਣਗੇ, ਦੇਖੋਂਗੇ ਸਮਾਂ ਆਵੇਗਾ, ਇਕੱਲਾ ਇਕੱਲਾ ਕਰਕੇ ਸਾਡੇ ਨਾਲ ਜੁ-ੜੇ-ਗਾ। ਇਸ ਤੋਂ ਬਾਅਦ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਆਪਣੀ ਪਾਰਟੀ ਰਜਿਸਟਰ ਕਰਵਾ ਲਈ ਹੈ ਅਤੇ ਚੋਣ ਕਮਿਸ਼ਨ ਲਈ ਹੁਣ ਜਾ ਰਹੇ ਹਾਂ।