ਬੀਤੇ ਦਿਨੀਂ ਹੋਈ ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਸਰਕਾਰ ਵੱਲੋਂ ਕੁਛ ਵੱਡੇ ਫੈਂਸਲੇ ਲਏ ਗਏ ਸਨ। ਸਰਕਾਰ ਸਮੇਂ ਸਮੇਂ ਉਤੇ ਲੋਕਾਂ ਦੇ ਲਈ ਐਲਾਨ ਕਰਦੀ ਰਹਿੰਦੀ ਹੈ। ਬੀਤੇ ਦਿਨੀਂ ਹੋਈ ਇਸ ਮੀਟਿੰਗ ਵਿੱਚ ਵੀ ਕਾਫੀ ਵੱਡੇ ਐਲਾਨ ਕੀਤੇ ਗਏ ਹਨ। ਜਿਹਨਾਂ ਨੂੰ ਖੁਦ ਮੁੱਖ

ਮੰਤਰੀ ਚਰਨਜੀਤ ਸਿੰਘ ਚੰਨੀ ਦੁਆਰਾ ਪ੍ਰੈਸ ਕਾਨਫਰੰਸ ਕਰਦੇ ਹੋਏ ਦਸਿਆ ਗਿਆ ਸੀ। ਦੱਸ ਦੇਈਏ ਕਿ ਪੰਜਾਬ ਕੈਬਨਿਟ ਦੀ ਹੋਈ ਇਸ ਮੀਟਿੰਗ ਦੇ ਵਿੱਚ ਫੈਂਸਲਾ ਲਿਆ ਗਿਆ ਹੈ ਕਿ ਜੋਂ ਪੰਜਾਬ ਦੇ ਵਿੱਚ 457 ਗਊਸ਼ਾਲਾਵਾਂ ਹਨ, ਜਿਹਨਾਂ ਦਾ 18 ਕਰੋੜ 94 ਲੱਖ ਪੁਰਾਣਾ ਬਿੱਲ ਰਹਿੰਦਾ ਸੀ, ਉਸਨੂੰ ਮੁ-ਆ-ਫ ਕਰਨ ਦਾ ਫੈਂਸਲਾ ਕੀਤਾ ਗਿਆ ਸੀ। ਇਸ ਤੋਂ ਇਲਾਵਾ ਪੰਜ ਲੱਖ ਰੁਪਏ ਪ੍ਰਤੀ ਗਊਸ਼ਾਲਾ

ਉਹਨਾਂ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ। ਦੱਸ ਦੇਈਏ ਕਿ ਇਹ ਪੰਜ ਪੰਜ ਲੱਖ ਰੁਪਏ ਉਹਨਾਂ ਨੂੰ ਸੋਲਰ ਬਿਜਲੀ ਸਿਸਟਮ ਲਾਉਣ ਲਈ ਦਿੱਤੇ ਜਾਣਗੇ ਤਾਂ ਜੋਂ ਅਗੇ ਤੋ ਉਹਨਾਂ ਦਾ ਬਿਜਲੀ ਦਾ ਖਰਚਾ ਨਾ ਹੋਵੇ। ਇਸ ਤੋਂ ਬਾਅਦ ਹਾਇਰ ਐਜੂਕੇਸ਼ਨ ਦੇ ਵਿੱਚ ਮੈਡੀਕਲ ਐਜੂਕੇਸ਼ਨ ਦੇ ਵਿੱਚ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਕਾਲਜਾਂ ਦੇ ਵਿੱਚ ਜਿੰਨੇ ਵਿੱਚ ਪੜ੍ਹ ਰਹੇ ਹਨ, ਜਿਹਨਾਂ ਦੀ ਗਿਣਤੀ ਲਗਭਗ 8.5

ਲੱਖ ਹੈ ਜਿਹੜੇ ਪੰਜਾਬ ਦੇ ਰਹਿਣ ਵਾਲੇ ਨੇ ਉਹਨਾਂ ਨੂੰ 2 ਹਜਾਰ ਰੁਪਏ ਪ੍ਰਤੀ ਸਟੂਡੈਂਟ ਦਿੱਤੇ ਜਾਣਗੇ। ਮਿਡ ਡੇਅ ਮੀਲ ਵਰਕਰ ਉਹਨਾਂ ਨੂੰ ਪਹਿਲਾਂ ਸਿਰਫ ਜਿਹੜਾ ਉਹ ਕੰਮ ਕਰਦੇ ਨੇ ਸਿਰਫ ਉਸੇ ਦੇ ਪੈਸੇ ਮਿਲਦੇ ਸੀ ਯਾਨੀ ਕਿ ਕਮਿਸ਼ਨ ਮਿਲਦਾ ਸੀ, ਪਹਿਲਾ 2200 ਰੁਪਏ ਮਿਲਦੇ ਸਨ ਜੋਂ ਕਿ ਹੁਣ ਵਧਾ ਕੇ 3 ਹਜਾਰ ਰੁਪਏ ਕਰ ਦਿੱਤੇ ਗਏ ਹਨ ਅਤੇ ਪਹਿਲਾਂ ਇਹਨਾ ਨੂੰ 10 ਮਹੀਨਿਆਂ ਦੇ ਹੀ ਪੈਸੇ ਮਿਲਦੇ ਸਨ ਪਰੰਤੂ ਹੁਣ ਇਹਨਾਂ ਨੂੰ 12 ਮਹੀਨਿਆਂ ਦੇ 3 ਹਜਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਦਿੱਤੇ ਜਾਣਗੇ। ਏਸੇ ਤਰ੍ਹਾਂ ਆਂਗਣ ਵਾੜੀ ਵਰਕਰਾਂ ਨੂੰ 8400 ਰੁਪਏ ਮਿਲਦੇ ਸਨ ਜੋਂ ਕਿ ਹੁਣ ਵਧਾ ਕੇ 9500 ਰੁਪਏ ਕਰ ਦਿੱਤੇ ਗਏ ਹਨ ਅਤੇ ਹਰ ਸਾਲ ਉਹਨਾਂ ਦੀ 500 ਰੁਪਏ ਤਨਖਾਹ ਵਧੇਗੀ। ਜੇਹੜੇ ਆਂਗਣ ਵਾੜੀ ਮਿੰਨੀ ਵਰਕਰ ਉਹਨਾਂ ਨੂੰ 5300 ਰੁਪਏ ਮਿਲਦੇ ਸਨ ਅਤੇ ਹੁਣ 6300 ਰੁਪਏ ਮਿਲਿਆ ਕਰਨਗੇ ਅਤੇ 250 ਰੁਪਏ ਹਰ ਮਹੀਨੇ ਉਹਨਾਂ ਦੀ ਪੈਨਸ਼ਨ ਵਧੇਗੀ।