ਕੋਰੋਨਾ ਦੀ ਲਹਿਰ ਫੇਰ ਤੋ ਦੇਖਣ ਨੂੰ ਮਿਲ ਰਹੀ ਹੈ। ਏਸੇ ਦੌਰਾਨ ਹੁਣ ਚੋਣਾਂ ਦਾ ਸੀਜਨ ਚਲ ਰਿਹਾ ਹੈ ਅਤੇ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਲੋਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ। ਜਿਹਨਾਂ ਵਿਚ ਵੱਡੀ ਗਿਣਤੀ ਦੇ ਵਿੱਚ ਲੋਕ ਸ਼ਾਮਿਲ ਹੁੰਦੇ ਹਨ। ਜਦੋਂ ਵੱਡੀ

ਗਿਣਤੀ ਦੇ ਵਿੱਚ ਲੋਕ ਇਕੱਠੇ ਹੋ ਜਾਂਦੇ ਹਨ ਤਾਂ ਫੇਰ ਵਾਇਰਸ ਦੇ ਫੈਲਣ ਦਾ ਖ-ਤ-ਰਾ ਵੀ ਵਧ ਜਾਂਦਾ ਹੈ। ਜੌ ਕਿ ਸਾਰੀਆਂ ਹੀ ਪਾਰਟੀਆਂ ਦੇ ਲਈ ਇੱਕ ਵੱਡਾ ਚਿੰ-ਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰੰਤੂ ਪੰਜਾਬ ਕਾਂਗਰਸ ਨੇ ਹੁਣ ਇਸ ਨੂੰ ਲੈਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਪੰਜਾਬ ਕਾਂਗਰਸ ਨੇ ਇਸਦਾ ਹਲ ਲਭਦੇ ਹੋਏ ਐਲਾਨ ਕੀਤਾ ਹੈ ਕਿ ਉਹ ਵੱਡੀਆਂ ਰੈਲੀਆਂ ਕਰਨ ਦੀ ਬਜਾਏ ਉਸ ਰਸਤੇ

ਤੇ ਚਲਣ ਦਾ ਫੈਂਸਲਾ ਕੀਤਾ ਹੈ। ਜਿਸ ਤੇ ਆਰਐਸਐਸ, ਅਸਲ ਵਿੱਚ ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਚੋਣਾਂ ਲਈ ਗਠਿਤ ਪ੍ਰਚਾਰ ਕਮੇਟੀ ਦੀ ਮੀਟਿੰਗ ਵਿੱਚ ਫੈਂਸਲਾ ਕੀਤਾ ਗਿਆ ਹੈ ਕਿ ਆਰਐਸਐਸ ਦੇ ਵਾਂਗ ਹੁਣ ਪੰਜਾਬ ਕਾਰਨ ਪਾਰਟੀ ਜ਼ਮੀਨੀ ਪੱਧਰ ਤੇ ਕੰਮ ਕਰੇਗੀ ਅਤੇ ਲੋਕਾਂ ਦੇ ਨਾਲ ਨਿੱਜੀ ਤੌਰ ਤੇ ਮੁਲਾਕਾਤ ਕਰੇਗੀ। ਦੱਸ ਦੇਈਏ ਕਿ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਦੀ

ਅਗਵਾਈ ਹੇਠ ਹੋਈ ਇਸ ਮੀਟਿੰਗ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਸ਼ਾਮਿਲ ਸਨ। ਦੱਸ ਦੇਈਏ ਕਿ ਇਸ ਮੀਟਿੰਗ ਦੇ ਵਿੱਚ ਫੈਂਸਲਾ ਲਿਆ ਗਿਆ ਹੈ ਕਿ ਕਾਂਗਰਸ ਵੱਡੀਆਂ ਰੈਲੀਆਂ ਹੁਣ ਨਹੀਂ ਕਰੇਗੀ ਕਿਉੰਕਿ ਹਾਲਾਤ ਵੱਡੀਆਂ ਰੈਲੀਆਂ ਕਰਨ ਦੇ ਲਈ ਸਹੀ ਨਹੀਂ ਹਨ। ਹੁਣ ਕਾਂਗਰਸ ਪਾਰਟੀ ਬੂਥ ਪੱਧਰ ਤੇ ਸਰਕਾਰ ਵੱਲੋਂ ਜਾਰੀ ਕੀਤੇ ਗਏ ਕੋਰੋਨਾ ਨਿਯਮਾਂ ਦੀ ਪਾਲਣਾ ਕਰਦੇ ਹੋਏ ਲੋਕਾਂ ਵਿਚ ਆਪਣਾ ਚੋਣ ਪ੍ਰਚਾਰ ਕਰੇਗੀ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਮੀਟਿੰਗ ਵਿੱਚ ਇਹ ਫੈਂਸਲਾ ਲਿਆ ਗਿਆ ਹੈ ਕਿ ਵਰਕਰਾਂ ਸਮੇਤ ਕਾਂਗਰਸ ਆਗੂ ਮਾਸਕ ਪਹਿਨ ਕੇ ਕੋਰੋਨਾ ਦੀਆਂ ਹਦਾਇਤਾਂ ਜੋਂ ਜਾਰੀ ਕੀਤੀਆਂ ਗਈਆਂ ਹਨ ਉਹਨਾਂ ਨੂੰ ਧਿਆਨ ਵਿੱਚ ਰਖਦੇ ਹੋਏ ਛੋਟੀਆਂ ਛੋਟੀਆਂ ਮੀਟਿੰਗਾਂ ਦੇ ਰੂਪ ਵਿਚ ਲੋਕਾਂ ਨਾਲ ਮੁਲਾਕਾਤਾਂ ਕਰਨਗੇ। ਜਦੋਂ ਮਹੌਲ ਸਹੀ ਹੋ ਜਾਵੇਗੀ ਫੇਰ ਵੱਡੀਆਂ ਰੈਲੀਆਂ ਕਰਨ ਬਾਰੇ ਸੋਚਿਆ ਜਾਵੇਗਾ।