ਬੀਤੇ ਦਿਨੀਂ ਪੰਜਾਬ ਭਵਨ ਵਿੱਚ ਪੰਜਾਬ ਕੈਬਨਿਟ ਦੀ ਮੀਟਿੰਗ ਹੋਈ। ਦੱਸ ਦੇਈਏ ਕਿ ਇਹ ਮੀਟਿੰਗ ਪੰਜਾਬ ਦੇ ਮੁੱਖ ਚਰਨਜੀਤ ਸਿੰਘ ਚੰਨੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਦੌਰਾਨ ਕਾਫੀ ਵੱਡੇ ਫੈਂਸਲੇ ਲਏ ਗਏ। ਦੱਸ ਦੇਈਏ ਕਿ ਸਭ ਤੋਂ ਪਹਿਲਾ ਤਾਂ ਜੋਂ ਕਚੇ

ਮੁਲਾਜ਼ਮ ਹਨ, ਉਹਨਾਂ ਨੂੰ ਪਕੇ ਕਰਨ ਦਾ ਫੈਂਸਲਾ ਲਿਆ ਗਿਆ ਹੈ। ਜਿਸ ਦੇ ਕਾਰਨ ਸਾਰੇ ਮੰਤਰੀ 3 ਦਿਨ ਚੰਡੀਗੜ ਦੇ ਵਿੱਚ ਹੀ ਰੁਕਣਗੇ। ਇਸ ਤੋਂ ਬਾਅਦ ਪੰਜਾਬ ਦੀਆਂ ਸਾਰੀਆਂ ਗਊਸ਼ਾਲਾ ਦੇ ਬਿਜਲੀ ਦੇ ਬਿੱਲ ਮੁਆਫ ਕਰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਪੰਜਾਬ ਦੀ ਇੰਡਸਟਰੀ ਦੇ ਨਾਲ ਜੁੜੇ ਸਾਰੇ ਹੀ ਮੁੱ-ਦਿ-ਆਂ ਬਾਰੇ ਗੱਲਬਾਤ ਕੀਤੀ ਗਈ। ਸੋਮਵਾਰ ਨੂੰ ਫੇਰ ਤੋ ਕੈਬਿਨੇਟ ਦੀ ਬੈਠਕ

ਹੋਵੇਗੀ। ਦੱਸ ਦੇਈਏ ਕਿ ਹੁਸ਼ਿਆਰਪੁਰ ਜਿਲ੍ਹੇ ਦੇ ਸਬ ਤਹਿਸੀਲ ਟਾਂਡਾ ਦੇ ਜਲੰਧਰ ਜਿਲੇ ਦੇ ਸਬ ਤਹਿਸੀਲ ਆਦਮਪੁਰ ਦੇ ਲੋਕਾਂ ਨੂੰ ਉਹਨਾਂ ਦੀ ਰਿਹਾਇਸ਼ ਦੇ ਨਜਦੀਕ ਦੇ ਖੇਤਰਾਂ ਦੇ ਵਿੱਚ ਨਿਰਵਿਘਨ ਨਾਗਰਿਕ ਸੇਵਾਵਾਂ ਦੇਣ ਦੇ ਲਈ ਮੰਤਰੀ ਮੰਡਲ ਨੇ ਇਹਨਾ ਨੂੰ ਤਹਿਸੀਲ ਸਬ ਡਵੀਜ਼ਨ ਵਜੋਂ ਅਪਗ੍ਰੇਡ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਨਵੀਂ ਅਪਗ੍ਰੇਡ ਕੀਤੀ ਗਈ ਤਹਿਸੀਲ ਸਬ ਡਵੀਜ਼ਨ ਟਾਂਡਾ

ਵਿੱਚ ਪੰਜ ਕਾਂਗੋ 47 ਪਟਵਾਰ ਸਰਕਲ ਅਤੇ 133 ਪਿੰਡ ਹੋਣਗੇ। ਜਦਕਿ ਆਦਮਪੁਰ ਵਿੱਚ ਛੇ ਕਾਂਗੋ ਸਰਕਲ 60 ਪਟਵਾਰ ਸਰਕਲ ਅਤੇ 161 ਪਿੰਡ ਸ਼ਾਮਿਲ ਹੋਣਗੇ। ਪੰਜਾਬ ਡੇਂਟਲ ਐਜੂਕੇਸ਼ਨ ਸੇਵਾ ਨਿਯਮਾਂ 2021 ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਦੱਸ ਦੇਈਏ ਕਿ ਪੰਜਾਬ ਕੈਬਨਿਟ ਨੇ ਡੈਂਟਲ ਕੋਰਸ ਆਫ ਇੰਡੀਆ ਨਵੀਂ ਦਿੱਲੀ ਦੇ ਨਿਯਮਾਂ ਅਨੁਸਾਰ ਪੰਜਾਬ ਡੇਂਟਲ ਐਜੂਕੇਸ਼ਨ ਸਰਵਿਸ ਨਿਯਮ 2021 ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਂਸਲਾ ਰਾਜ ਭਰ ਦੇ ਸਰਕਾਰੀ ਡੇਂਟਲ ਕਾਲਜਾਂ ਵਿੱਚ ਮੈਡੀਕਲ ਫੇਸਿਲਟੀ ਦੀਆਂ ਖਾਲੀ ਪਈਆਂ ਅਸਾਮੀਆਂ ਭਰਨ ਵਿਚ ਸਹੀ ਸਿੱਧ ਹੋਵੇਗਾ ਤਾਂ ਜੋਂ ਵਿਦਿਅਰਥੀਆਂ ਨੂੰ ਨਿਆਰੀ ਸਿੱਖਿਆ ਪ੍ਰਧਾਨ ਕਰਨ ਦੇ ਨਾਲ ਨਾਲ ਮਰੀਜਾਂ ਨੂੰ ਦੰਦਾਂ ਦਾ ਵਧੀਆ ਇ-ਲਾ-ਜ ਮੁਹਈਆ ਕਰਵਾਇਆ ਜਾ ਸਕੇ। ਜਨਤਕ ਕੰਮਾਂ ਨੂੰ ਪਾਰਦਰਸ਼ੀ ਅਤੇ ਜਵਾਬ ਦੇਈ ਡੰਗ ਨਾਲ ਲਾਗੂ ਕਰਨ ਤੋ ਇਲਾਵਾ ਸਟੀਕ ਯੋਜਨਾ ਬੰਦੀ ਡਿਜ਼ਾਇਨਿੰਗ ਅਨੁਮਾਨ ਨੂੰ ਯਕੀਨੀ ਬਣਾਉਣ ਦੇ ਲਈ ਪੰਜਾਬ ਦੀ ਕੈਬਿਨੇਟ ਨੇ ਭੂਮੀ ਅਤੇ ਜਲ੍ਹ ਸੰਭਾਲ ਵਿਭਾਗ ਵਿਚ ਡਿਜ਼ਾਈਨ ਗੁਣਵੱਤਾ ਨਿਰੰਤਰ ਨਿਗਰਾਨੀ ਤੇ ਵਿੰਗ ਦੀ ਸਥਾਪਨਾ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਮੁਤਾਬਿਕ ਭੂਮੀ ਅਤੇ ਜਲ ਸੰਭਾਲ ਵਿਭਾਗ ਦੇ ਮੁੱਖ ਦਫਤਰ ਵਿਖੇ ਡਿਜ਼ਾਈਨ ਗੁਣਵੱਤਾ ਨਿਰੰਤਰ ਨਿਗਰਾਨੀ ਅਤੇ ਵਿੰਗ ਦੀ ਸਥਾਪਨਾ ਕੀਤੀ ਜਾ ਰਹੀ ਹੈ। ਇਸ ਵਿੰਗ ਨੂੰ ਬਣਾਉਣ ਲਈ ਕੋਈ ਵਾਧੂ ਸਰਕਾਰੀ ਖਰਚੇ ਨਹੀਂ ਹੋਵੇਗਾ। ਪਰ ਵਿਭਾਗੀ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਜਵਾਬ ਦੇਹੀ ਵਧਾਉਣ ਦੇ ਨਾਲ ਨਾਲ ਸਹੀ ਯੋਜਨਾ ਬੰਦੀ ਡਿਜ਼ਾਇਨਿੰਗ ਤੇ ਅਨੁਮਾਨ ਲਾਗੂ ਕਰਕੇ ਜਨਤਾ ਦੇ ਪੈਸਿਆਂ ਵਿੱਚ ਬਚਤ ਕਰਨ ਵਿੱਚ ਮਦਦ ਮਿਲੇਗੀ।