ਮਜੀਠੀਆ ਨੇ ਹਿਲਾਈ ਸਿਆਸਤ, ਵਿਰੋਧੀ ਹੈਰਾਨ

Uncategorized

ਜਦੋਂ ਤੋ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਦਾ ਅਹੁਦਾ ਸੰਭਾਲਿਆ ਹੈ। ਉਦੋ ਤੋ ਹੀ ਪਾਰਟੀ ਆਗੂਆਂ ਦੇ ਵੱਲੋਂ ਪਾਰਟੀ ਛੱਡਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਹੁਣ ਸਾਰੀਆਂ ਪਾਰਟੀਆਂ ਆਉਣ ਵਾਲੀਆਂ ਚੋਣਾਂ ਦੀ ਤਿਆਰੀ ਵਿਚ ਲੱਗੀਆਂ ਹੋਈਆਂ

ਹਨ। ਓਥੇ ਹੀ ਚੋਣਾਂ ਤੋ ਠੀਕ ਪਹਿਲਾ ਕਾਂਗਰਸ ਵਿੱਚ ਵੱਡਾ ਹੰਗਾਮਾ ਖੜਾ ਹੋ ਗਿਆ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਾਰਟੀ ਛਡਣ ਤੋ ਬਾਅਦ ਪਾਰਟੀ ਦੇ ਤਿੰਨ ਵਿਧਾਇਕਾਂ ਦੇ ਵੱਲੋਂ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਗਿਆ ਹੈ। ਹੁਣ ਸੀਨੀਅਰ ਕਾਂਗਰਸੀ ਆਗੂ ਅਤੇ ਹਲਕਾ ਮਜੀਠਾ ਤੋ ਤਿੰਨ ਵਾਰ ਚੋਣਾਂ ਵਿਚ ਹਿੱਸਾ ਲੈ ਚੁੱਕੇ ਸੁਖਜਿੰਦਰ ਰਾਜ ਸਿੰਘ ਲਾਲੀ ਨੇ ਪਨਗਰੇਨ ਦੇ

ਚੇਅਰਮੈਨ ਦੇ ਅਹੁਦੇ ਤੋਂ ਅ-ਸ-ਤੀ-ਫਾ ਦੇ ਦਿੱਤਾ ਸੀ ਅਤੇ ਉਹਨਾਂ ਦੇ ਵੱਖ ਵੱਖ ਪਾਰਟੀਆਂ ਵਿਚ ਸ਼ਾਮਿਲ ਹੋਣ ਦੇ ਅਨੁਮਾਨ ਲਗਾਏ ਜਾ ਰਹੇ ਸਨ। ਦੱਸ ਦੇਈਏ ਕਿ ਪਹਿਲਾ ਸੁਖਜਿੰਦਰ ਲਾਲੀ ਮਜੀਠੀਆ ਦੇ ਵੱਲੋਂ ਕਿਹਾ ਗਿਆ ਸੀ ਕਿ ਉਹ ਆਪਣੇ ਇਲਾਕੇ ਦੇ ਵਰਕਰਾਂ ਦੇ ਨਾਲ ਗੱਲ ਬਾਤ ਕਰਨਗੇ ਅਤੇ ਫੇਰ ਉਹ ਚੋਣਾਂ ਵਿਚ ਹਿੱਸਾ ਲੈਣ ਬਾਰੇ ਵਿਚਾਰ ਕਰਨਗੇ। ਦੱਸ ਦੇਈਏ ਕਿ ਲਾਲੀ ਮਜੀਠੀਆ ਦੇ ਵੱਲੋਂ

ਕਿਹਾ ਗਿਆ ਸੀ ਕਿ ਮੈ ਆਪਣੇ ਨਿੱਜੀ ਕਾਰਨਾਂ ਦੇ ਕਰਕੇ ਅ-ਸ-ਤੀ-ਫਾ ਦਿੱਤਾ ਹੈ। ਮੈ 44 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੀਆਂ ਹੋਈਆਂ ਸਾਂ। ਜੌ ਕੁਛ ਹੁਣ ਕਾਂਗਰਸ ਦੇ ਵਿੱਚ ਵਾਪਰ ਰਿਹਾ ਹੈ। ਉਹ ਠੀਕ ਨਹੀਂ ਹੈ। ਮੈ ਅਪਣੇ ਵਰਕਰਾਂ ਦੇ ਨਾਲ ਸੁਲਾਹ ਕਰਕੇ ਅਗਲਾ ਕਦਮ ਲਵਾਂਗਾ। ਦੱਸ ਦੇਈਏ ਕਿ ਹੁਣ ਲਾਲੀ ਮਜੀਠੀਆ ਨੇ ਆਮ ਆਦਮੀ ਪਾਰਟੀ ਦਾ ਹੱਥ ਫੜ ਲਿਆ ਹੈ। ਜੌ ਕਿ ਇਸ ਸਮੇਂ ਦੀ ਵੱਡੀ ਖਬਰ ਹੈ। ਅਰਵਿੰਦ ਕੇਜਰੀਵਾਲ ਦੇ ਵੱਲੋਂ ਲਾਲੀ ਮਜੀਠੀਆ ਦਾ ਪਾਰਟੀ ਦੇ ਵਿੱਚ ਸੁਆਗਤ ਕੀਤਾ ਗਿਆ ਹੈ। ਇਸ ਦੀ ਤਾਂ ਕਦੇ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ। ਅਨੁਮਾਨ ਹੁਣ ਤੱਕ ਲਾਲੀ ਮਜੀਠੀਆ ਦੇ ਭਾਜਪਾ ਵਿਚ ਸ਼ਾਮਿਲ ਹੋਣ ਦੇ ਲਗਾਏ ਜਾ ਰਹੇ ਸਨ। ਜੌ ਕਿ ਗਲਤ ਸਾਬਿਤ ਹੋ ਗਏ ਹਨ। ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟਸ ਵਿੱਚ ਜਰੂਰ ਦਸਿਓ ਜੀ।

Leave a Reply

Your email address will not be published.