ਇਸ ਸਮੇਂ ਪੰਜਾਬ ਵਿੱਚ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਹੈ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ, ਜਿਹਨਾਂ ਵਿਚ ਹੁਣ ਥੋੜ੍ਹਾ ਹੀ ਸਮਾਂ ਬਾਕੀ ਹੈ। ਇਸ ਵਾਰ ਚੋਣਾਂ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਮੈਦਾਨ ਵਿੱਚ ਉਤਰ ਰਹੀਆਂ ਹਨ। ਪਹਿਲਾ ਤਾਂ ਮੁਕਾਬਲਾ ਸਿਰਫ

ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਵਿਚ ਹੀ ਹੁੰਦਾ ਸੀ। ਪਰੰਤੂ ਇਸ ਵਾਰ ਮੁਕਾਬਲੇ ਵਿਚ ਆਮ ਆਦਮੀ ਪਾਰਟੀ ਵੀ ਹੀ ਅਤੇ ਓਥੇ ਹੀ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਜਿਸ ਵਲੋਂ ਭਾਜਪਾ ਦੇ ਨਾਲ ਗਠਜੋੜ ਕੀਤਾ ਗਿਆ ਓਹ ਵੀ ਪੂਰੀ ਤਰ੍ਹਾਂ ਤੇਜੀ ਫੜ੍ਹ ਚੁੱਕੀ ਹੈ ਅਤੇ ਓਧਰੋ ਕਿਸਾਨਾਂ ਦੀ ਪਾਰਟੀ ਵੀ ਸਾਰੀਆਂ ਹੀ ਸੀਟਾਂ ਉਤੇ ਚੋਣਾਂ ਲ-ੜ੍ਹ-ਨ ਦਾ ਐਲਾਨ ਕਰ ਚੁੱਕੀ ਹੈ। ਇਸ ਲਈ ਇਸ ਵਾਰ

ਮੁਕਾਬਲਾ ਪੂਰਾ ਸਖ਼ਤ ਦੇਖਣ ਨੂੰ ਮਿਲੇਗਾ। ਕਿਉੰਕਿ ਸਾਰੀਆਂ ਹੀ ਪਾਰਟੀਆਂ ਵੱਲੋਂ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਸਾਰੀਆਂ ਹੀ ਸਿਆਸੀ ਪਾਰਟੀਆਂ ਵੱਲੋਂ ਚੋਣ ਰੈਲੀਆਂ ਦਾ ਅਗਾਜ ਵੀ ਕਰ ਦਿੱਤਾ ਗਿਆ ਹੈ ਅਤੇ ਨਾਲ ਹੀ ਸਿਆਸੀ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰਾਂ ਦੇ ਨਾਮ ਐਲਾਨੇ ਜਾ ਰਹੇ ਹਨ। ਹੁਣ ਇਸ ਤਰੀਕ ਹੁਣ ਰਾਹੁਲ ਗਾਂਧੀ ਚੋਣ ਬਿਗਲ ਵਜਾਉਣ ਦੇ ਲਈ ਇੱਕ ਵੱਡੀ ਰੈਲੀ

ਕਰਨ ਜਾ ਰਹੇ ਹਨ। ਜਿਸ ਬਾਰੇ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਕਾਂਗਰਸ ਪਾਰਟੀ ਵਿਚ ਕਾਫੀ ਸਮੇਂ ਤੋਂ ਕ-ਲੇ-ਸ਼ ਚਲਿਆ ਆ ਰਿਹਾ ਸੀ। ਜੌ ਕਿ ਹਨ ਕੁਛ ਠੀਕ ਹੁੰਦਾ ਨਜਰ ਆ ਰਿਹਾ ਹੈ। ਕਿਉੰਕਿ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਮਿਲ ਕੇ ਚੋਣ ਰੈਲੀਆਂ ਦਾ ਅਗਾਜ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਕਾਫੀ ਵੱਡੀਆਂ ਰੈਲੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਹਨਾਂ ਰੈਲੀਆਂ ਦੇ ਦੌਰਾਨ ਕਾਫੀ ਵੱਡੇ ਐਲਾਨ ਵੀ ਕੀਤੇ ਜਾ ਰਹੇ ਹਨ। ਹੁਣ ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ 3 ਜਨਵਰੀ ਨੂੰ ਚੋਣ ਬਿਗਲ ਵਜਾ ਦੇਣਗੇ। ਓਹਨਾਂ ਵੱਲੋਂ ਰਸਮੀ ਤੌਰ ਤੇ ਇਹ ਸ਼ੁਰੂਆਤ ਕੀਤੀ ਜਾਵੇਗੀ। ਦੱਸ ਦੇਈਏ ਕਿ ਕਾਂਗਰਸ ਪਾਰਟੀ ਵੱਲੋਂ ਇਹ ਸ਼ੁਰੂਆਤ ਮੋਗਾ ਤੋ ਆਪਣੇ 100 ਸਾਲ ਪੂਰੇ ਹੋਣ ਤੇ ਕੀਤੀ ਜਾਵੇਗੀ। ਜਿਸ ਤੋਂ ਬਾਅਦ ਉਹ ਵੋਟਾਂ ਲਈ ਆਪਣਾ ਪ੍ਰਚਾਰ ਹੋਰ ਤੇਜ ਕਰ ਦੇਣਗੇ।