ਹੁਣ ਹਰ ਪੈਸੇ ਚਰਚਾ ਚੋਣਾਂ ਦੀ ਹੀ ਚੱਲ ਰਹੀ ਹੈ ਅਤੇ ਕਿਹੜੀ ਪਾਰਟੀ ਦੀ ਇਸ ਵਾਰ ਸਰਕਾਰ ਬਣੇਗੀ ਇਹ ਇੱਕ ਸੱਭ ਤੋਂ ਵੱਡਾ ਪ੍ਰਸ਼ਨ ਬਣਿਆ ਹੋਇਆ ਹੈ। ਕਿਉੰਕਿ ਇਸ ਵਾਰ ਸਾਰੀਆਂ ਹੀ ਪਾਰਟੀਆਂ ਮੈਦਾਨ ਵਿਚ ਬਰਾਬਰ ਦੀਆਂ ਨਜਰ ਆ ਰਹੀਆਂ ਹਨ। ਜਿਸ ਕਾਰਨ

ਕਿਸੇ ਵੀ ਪਾਰਟੀ ਦੀ ਜਿੱਤ ਦਾ ਅਨੁਮਾਨ ਲਗਾਉਣਾ ਮੁਸ਼ਕਿਲ ਹੈ। ਏਸੇ ਦੌਰਾਨ ਕਈ ਵੱਡੇ ਲੀਡਰਾਂ ਦੇ ਵੱਲੋਂ ਵੱਖ ਵੱਖ ਕਾਰਨਾਂ ਦੇ ਕਰਕੇ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਵਿੱਚ ਸ਼ਾਮਿਲ ਹੋਇਆ ਜਾ ਰਿਹਾ ਹੈ। ਜਿਸ ਦੇ ਚਲਦਿਆਂ ਕਈ ਪਾਰਟੀਆਂ ਨੂੰ ਵੱਡਾ ਨੁਕਸਾਨ ਸਹਿਣ ਕਰਨਾ ਪੈ ਰਿਹਾ ਹੈ। ਆਪਣੇ ਕਿਸੇ ਵੀ ਵੱਡੇ ਲੀਡਰ ਦੇ ਪਾਰਟੀ ਛੱਡਣ ਨਾਲ ਪਾਰਟੀ ਨੂੰ ਇੱਕ ਵੱਡਾ ਝੱਟਕਾ ਲਗਦਾ ਹੈ ਅਤੇ

ਪਾਰਟੀ ਦੀ ਸਥਿਤੀ ਵੀ ਖਰਾਬ ਹੋ ਜਾਂਦੀ ਹੈ ਅਤੇ ਉਹ ਵੱਡੇ ਲੀਡਰ ਜਿਸ ਪਾਰਟੀ ਵਿਚ ਸ਼ਾਮਿਲ ਹੁੰਦੇ ਹਨ ਉਸ ਪਾਰਟੀ ਲਈ ਉਹ ਇੱਕ ਵੱਡੀ ਖੁਸ਼ਖਬਰੀ ਹੁੰਦੀ ਹੈ ਕਿਉੰਕਿ ਓਹ ਪਾਰਟੀ ਹੋਰ ਜਿਆਦਾ ਮਜ਼ਬੂਤ ਹੋ ਜਾਂਦੀ ਹੈ। ਇਸ ਵਾਰ ਚੋਣਾਂ ਦੇ ਵਿੱਚ ਸਾਨੂੰ ਕਈ ਨਵੀਆਂ ਪਾਰਟੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਵਾਰ ਕਿਸਾਨਾਂ ਦੇ ਵੱਲੋਂ ਆਪਣੀ ਨਵੀਂ ਪਾਰਟੀ ਬਣਾਈ ਗਈ ਹੈ ਅਤੇ ਪੰਜਾਬ ਦੇ

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕਾਂਗਰਸ ਪਾਰਟੀ ਨਾਲੋਂ ਵੱਖ ਹੋ ਕੇ ਆਪਣੀ ਅਲਗ ਪਾਰਟੀ ਬਣਾਈ ਹੈ। ਜਿਸ ਨੂੰ ਲੈਕੇ ਉਹ ਇਸ ਵਾਰ ਚੋਣ ਮੈਦਾਨ ਵਿੱਚ ਉਤਰਨਗੇ। ਇਸ ਸਭ ਦੇ ਚਲਦਿਆਂ ਹੁਣ ਕੈਪਟਨ ਅਮਰਿੰਦਰ ਸਿੰਘ ਦੇ ਲਈ ਇੱਕ ਵੱਡੀ ਚੰਗੀ ਖ਼ਬਰ ਨਿ-ਕਲ ਕੇ ਆਈ ਹੈ। ਜਿਸ ਦੇ ਆਉਣ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਦੇ ਵਿੱਚ ਵੀ ਵੱਡੀ ਖੁਸ਼ੀ ਦੇਖੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਦੁਆਰਾ ਬਣਾਈ ਗਈ ਨਵੀਂ ਪਾਰਟੀ ਪੰਜਾਬ ਲੋਕ ਕਾਂਗਰਸ ਨੂੰ ਉਸ ਸਮੇਂ ਇੱਕ ਵੱਡੀ ਖੁਸ਼ਖਬਰੀ ਮਿਲੀ ਜਦੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਭਦੌੜ ਹਲਕੇ ਤੋਂ ਸਾਬਕਾ ਵਿਧਾਇਕ ਨਿਰਮਲ ਸਿੰਘ ਨਿੰਮਾ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦੇ ਵਿੱਚ ਸ਼ਾਮਿਲ ਹੋਏ। ਇਸ ਦੇ ਨਾਲ ਕਾਂਗਰਸ ਪਾਰਟੀ ਨੂੰ ਇੱਕ ਵੱਡਾ ਝੱਟਕਾ ਲਗਿਆ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੀ ਹੀ।