ਇਹਨਾਂ ਕਿਸਾਨਾਂ ਨੂੰ ਮਿਲਣਗੇ ਏਨੇ ਪੈਸੇ, ਸ਼ੇਅਰ ਕਰੋ

Uncategorized

ਕਿਸਾਨੀ ਪ੍ਰਦਰਸ਼ਨ ਜਦੋਂ ਚੱਲ ਰਿਹਾ ਸੀ ਤਾਂ ਉਸ ਸਮੇਂ ਲੋਕ ਭਾਜਪਾ ਦੇ ਲੀਡਰਾਂ ਨੂੰ ਆਪਣੇ ਪਿੰਡਾਂ ਦੇ ਵਿਚ ਨਹੀਂ ਆਉਣ ਦਿੰਦੇ ਸਨ। ਜੇਕਰ ਕਿਤੇ ਭਾਜਪਾ ਦੀ ਕੋਈ ਮੀਟਿੰਗ ਹੁੰਦੀ ਸੀ ਤਾਂ ਓਥੇ ਵੀ ਕਿਸਾਨ ਪਹੁੰਚ ਕੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੰਦੇ ਸਨ ਅਤੇ

ਫੇਰ ਭਾਜਪਾ ਦੀ ਉਸ ਮੀਟਿੰਗ ਜਾਂ ਸਮਾਗਮ ਨੂੰ ਰੱਦ ਕਰਵਾ ਦਿੰਦੇ ਸਨ। ਭਾਜਪਾ ਦਾ ਵਿਰੋਧ ਬਹੁਤ ਹੀ ਜਿਆਦਾ ਵੱਡੇ ਪੱਧਰ ਤੇ ਹੋਣ ਲੱਗ ਗਿਆ ਸੀ। ਉਸ ਸਮੇਂ ਭਾਜਪਾ ਦੇ ਪੰਜਾਬ ਵਿੱਚ ਚੋਣਾਂ ਲ-ੜ-ਨ ਦੀ ਗੱਲ ਤਾਂ ਕੋਈ ਸੋਚ ਵੀ ਨਹੀਂ ਸਕਦਾ ਸੀ। ਪਰੰਤੂ ਜਦੋਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਅਤੇ ਕਿਸਾਨਾਂ ਵਲੋਂ ਫੇਰ ਪ੍ਰਦਰਸ਼ਨ ਨੂੰ ਖਤਮ ਕਰਕੇ ਕਿਸਾਨ

ਆਪਣੇ ਘਰਾਂ ਨੂੰ ਵਾਪਿਸ ਆਏ ਤਾਂ ਹੌਲੀ ਹੌਲੀ ਭਾਜਪਾ ਦਾ ਵਿਰੋਧ ਵੀ ਘਟ ਹੋਣਾ ਸ਼ੁਰੂ ਹੋ ਗਿਆ। ਜਿਸ ਤੋਂ ਬਾਅਦ ਭਾਜਪਾ ਨੇ ਆਪਣੇ ਪੈਰ ਜਮਾਉਣੇ ਸ਼ੁਰੂ ਕਰ ਦਿੱਤੇ ਅਤੇ ਜਦੋਂ ਫੇਰ ਕੈਪਟਨ ਅਮਰਿੰਦਰ ਸਿੰਘ ਦੀ ਨਵੀਂ ਪਾਰਟੀ ਦੇ ਨਾਲ ਭਾਜਪਾ ਦਾ ਗਠਜੋੜ ਹੋਇਆ ਤਾਂ ਭਾਜਪਾ ਨੂੰ ਹੋਰ ਮਜ਼ਬੂਤੀ ਮਿਲੀ ਅਤੇ ਉਹ ਹੋਰ ਉਤਸ਼ਾਹ ਦੇ ਨਾਲ ਹੁਣ ਚੋਣਾਂ ਦੇ ਵਿੱਚ ਉਤਰੇਗੀ। ਏਸੇ ਦੇ ਚਲਦਿਆਂ ਹੁਣ ਭਾਜਪਾ ਦੇ

ਵੱਲੋਂ ਲਗਾਤਾਰ ਕਿਸਾਨਾਂ ਨੂੰ ਖੁਸ਼ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਕਿਉੰਕਿ ਭਾਜਪਾ ਨੂੰ ਵੀ ਪਤਾ ਹੈ ਜੇਕਰ ਪੰਜਾਬ ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰਨੀ ਹੈ ਤਾਂ ਕਿਸਾਨਾਂ ਦੀਆਂ ਵੋਟਾਂ ਨੂੰ ਆਪਣੇ ਵੱਲ ਕਰਨਾ ਬਹੁਤ ਹੀ ਜਿਆਦਾ ਜਰੂਰੀ ਹੈ। ਹੁਣ ਕਈ ਵੱਡੇ ਲੀਡਰ ਵੀ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਭਾਜਪਾ ਵਿੱਚ ਜਾ ਸ਼ਾਮਿਲ ਹੋ ਰਹੇ ਹਨ। ਏਸੇ ਦੌਰਾਨ ਭਾਜਪਾ ਕਈ ਵੱਡੇ ਐਲਾਨ ਵੀ ਕਰ ਰਹੀ ਹੈ। ਹੁਣ ਭਾਜਪਾ ਵੱਲੋਂ ਕਿਸਾਨਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਵੱਡਾ ਐਲਾਨ ਕੀਤਾ ਗਿਆ ਹੈ। ਦੱਸ ਦੇਈਏ ਕਿ ਭਾਜਪਾ ਦੇ ਵੱਲੋਂ ਇਹ ਐਲਾਨ pm ਕਿਸਾਨ ਯੋਜਨਾ ਦੇ ਲਾਭਪਾਤਰੀ ਕਿਸਾਨਾਂ ਦੇ ਲਈ ਕੀਤਾ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਹੁਣ ਇਸ ਸਕੀਮ ਦਾ ਫਾਇਦਾ ਉਠਾ ਰਹੇ ਕਿਸਾਨ ਵੀਰਾਂ ਨੂੰ ਸਲਾਨਾ ਛੇ ਹਜ਼ਾਰ ਰੁਪਏ ਦੇ ਨਾਲ ਨਾਲ ਹੋਰ 36 ਹਜ਼ਾਰ ਰੁਪਏ ਦਾ ਵੀ ਲਾਭ ਪ੍ਰਾਪਤ ਹੋਵੇਗਾ। ਯਾਨੀ ਕਿ ਕਿਸਾਨ ਵੀਰਾਂ ਨੂੰ ਹੁਣ ਕੁੱਲ 42 ਹਜ਼ਾਰ ਰੁਪਏ ਦਾ ਲਾਭ ਪ੍ਰਾਪਤ ਹੋਵੇਗਾ। ਇਹ ਜਾਣਕਾਰੀ ਇੱਕ ਮੀਡੀਆ ਚੈਨਲ ਦੁਆਰਾ ਪ੍ਰਾਪਤ ਕੀਤੀ ਗਈ ਹੈ। ਸਾਡਾ ਇਸਦੇ ਵਿੱਚ ਕੋਈ ਵੀ ਨਿੱਜੀ ਦੁਆਵਾ ਜਾਂ ਬਿਆਨ ਨਹੀਂ ਹੈ।

Leave a Reply

Your email address will not be published.