ਭਗਵੰਤ ਮਾਨ ਹੁਣ ਕਿਸਾਨ ਪਾਰਟੀ ਨਾਲ ਮਿਲ ਬਣਾਉਣਗੇ ਸਰਕਾਰ

Uncategorized

ਪੰਜਾਬ ਵਿੱਚ ਹੋਣ ਵਾਲੀਆਂ ਚੋਣਾਂ ਦੇ ਚਲਦਿਆਂ ਸਾਰੀਆਂ ਹੀ ਪਾਰਟੀਆਂ ਵੱਲੋਂ ਰੈਲੀਆਂ ਅਤੇ ਪ੍ਰੈਸ ਕਾਨਫਰੰਸਾਂ ਕੀਤੀਆਂ ਜਾ ਰਹੀਆਂ ਹਨ। ਜਿਸ ਦੌਰਾਨ ਪਾਰਟੀਆਂ ਵੱਲੋਂ ਲੋਕਾਂ ਨੂੰ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਏਸੇ ਵਿਚਕਾਰ ਹੁਣ ਭਗਵੰਤ ਮਾਨ ਦਾ

] ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਪਾਰਟੀ ਵਿਚ ਪਤਰਕਾਰ ਨੇ ਕਲਾਕਾਰ ਨੇ, ਖੁਦ ਕਈ ਵੱਡੇ ਅਫਸਰ ਵੀ ਨੇ, ਇਨਕਮ ਟੈਕਸ ਕਮਿਸ਼ਨਰ ਦੀ ਨੌਕਰੀ ਛੱਡ ਕੇ ਆਏ ਨੇ, ਅਧਿਆਪਕ ਨੇ, ਅਸੀ ਬੇਰੋਜ਼ਗਾਰਾਂ ਨੂੰ ਵੀ ਟਿਕਟਾਂ ਦਿੱਤੀਆਂ ਹਨ। ਸਾਡੀ ਪਾਰਟੀ ਸਮਾਜ ਦੇ ਹਰ ਵਰਗ ਨੂੰ ਨਾਲ ਲੈਕੇ ਚਲਦੀ ਹੈ। ਸਾਡੀ ਪਾਰਟੀ ਸਿਰਫ ਆਪਣੇ ਹੀ ਘਰ ਦੇ

ਮੈਂਬਰਾਂ ਨੂੰ ਟਿਕਟਾਂ ਦੇਣ ਦਾ ਕੰਮ ਨਹੀਂ ਕਰਦੀ। ਏਸੇ ਕਰਕੇ ਅਸੀਂ ਸਭ ਨੂੰ ਸਦਾ ਦਿੰਦੇ ਹਾਂ ਕਿ ਜੇਕਰ ਤੁਸੀਂ ਵੀ ਕਾਬਿਲ ਹੋ ਤਾਂ ਤੁਹਾਨੂੰ ਵੀ ਮੌਕਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਦੇ ਦਿਲਾਂ ਵਿਚੋਂ ਡ-ਰ ਕੱਢਿਆ, ਪਹਿਲਾ ਲੋਕ ਰਾਜਨੀਤੀ ਵਿੱਚ ਆਉਣ ਤੋਂ ਡ-ਰ-ਦੇ ਸਨ। ਰਾਜਨੀਤੀ ਵਿੱਚ ਆਉਣਾ ਸਿਰਫ ਪੈਸੇ ਵਾਲਿਆਂ ਦਾ ਕੰਮ ਸਮਝਿਆ ਜਾਂਦਾ

ਸੀ। ਪਰੰਤੂ ਜਦੋਂ ਤੋ ਆਮ ਆਦਮੀ ਪਾਰਟੀ ਆਈ ਹੈ ਹਰ ਬੰਦੇ ਨੂੰ ਯਕੀਨ ਹੋਗਿਆ ਕਿ ਮੈ ਵੀ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈ ਸਕਦਾ ਹਾਂ ਅਤੇ ਜੋਂ ਆਮ ਲੋਕ ਹਨ ਉਹ ਹੁਣ ਲੋਕ ਸਭਾ ਅਤੇ ਵਿਧਾਨ ਸਭਾ ਵਿਚ ਪਹੁੰਚਣ ਲੱਗ ਪਏ ਹਨ। ਜਿਸ ਕਾਰਨ ਲੋਕਾਂ ਨੂੰ ਯਕੀਨ ਹੋਗਿਆ ਕਿ ਅਸੀਂ ਵੀ ਰਾਜਨੀਤੀ ਵਿੱਚ ਹਿੱਸਾ ਲੈ ਸਕਦੇ ਹਾਂ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਮੈਨੂੰ ਪ੍ਰਧਾਨਗੀ ਦੀ ਜਿੰਮੇਵਾਰੀ ਦਿੱਤੀ ਹੋਈ ਹੈ ਅਤੇ ਮੈ ਤੁਹਾਨੂੰ ਯਕੀਨ ਦਵਾਉਂਦਾ ਹਾਂ ਕਿ ਅਰਵਿੰਦ ਕੇਜਰੀਵਾਲ ਜੋਂ ਵੀ ਕਹਿੰਦੇ ਹਨ ਓਹੀ ਕਰਦੇ ਹਨ। ਕਿਉੰਕਿ ਅਰਵਿੰਦ ਕੇਜਰੀਵਾਲ ਕਹਿੰਦੇ ਹੀ ਸਿਰਫ ਓਨੀ ਗੱਲ ਹਨ ਜੌ ਕਿ ਉਹ ਪੂਰੀ ਕਰ ਸਕਦੇ ਹਨ। ਉਹ ਲੋਕਾਂ ਨਾਲ ਕੋਈ ਝੂ-ਠੇ ਵਾਅਦੇ ਨਹੀਂ ਕਰਦੇ ਹਨ। ਆਮ ਆਦਮੀ ਪਾਰਟੀ ਸਿਰਫ ਓਨੀ ਗੱਲ ਹੀ ਕਰਦੀ ਜਿਨੀ ਉਹ ਪੂਰੀ ਕਰ ਸਕਦੀ ਹੈ। ਇਸ ਤੋਂ ਬਾਅਦ ਦਸਿਆ ਗਿਆ ਕਿ ਕਿਸਾਨਾਂ ਦੀ ਪਾਰਟੀ ਨਾਲ ਗਠਜੋੜ ਦੀ ਗੱਲ ਚੱਲ ਰਹੀ ਹੈ। ਜਲਦ ਹੀ ਤੁਹਾਨੂੰ ਖੁਸ਼ਖਬਰੀ ਦੇ ਸਕਦੇ ਹਾਂ। ਜੇਕਰ ਕਿਸਾਨਾਂ ਦੀ ਪਾਰਟੀ ਦਾ ਅਤੇ ਆਮ ਆਦਮੀ ਪਾਰਟੀ ਦਾ ਗਠਜੋੜ ਹੁੰਦਾ ਹੈ ਤਾਂ ਕੀ ਤੁਸੀ ਆਪਣੀ ਵੋਟ ਇਹਨਾਂ ਨੂੰ ਦੇਵੋਂਗੇ, ਇਸ ਗੱਲ ਦਾ ਜਵਾਬ ਕਮੈਂਟਸ ਵਿੱਚ ਜਰੂਰ ਦਸਿਓ।

Leave a Reply

Your email address will not be published.