ਕਿਸਾਨ ਜਥੇਬੰਦੀਆਂ ਨੇ ਬਣਾਈ ਆਪਣੀ ਪਾਰਟੀ, ਸ਼ੇਅਰ ਕਰੋ

Uncategorized

ਇਸ ਸਮੇਂ ਦਾ ਸਭ ਤੋਂ ਵੱਡਾ ਚਰਚਾ ਦਾ ਵਿਸ਼ਾ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਹਨ। ਜਿਸ ਕਾਰਨ ਸਿਆਸਤ ਪੂਰੀ ਤਰ੍ਹਾਂ ਸਰਗਰਮ ਨਜਰ ਆ ਰਹੀ ਹੈ। ਜਿੱਥੇ ਸਾਰੀਆਂ ਹੀ ਪੁਰਾਣੀਆਂ ਸਿਆਸੀ ਪਾਰਟੀਆਂ ਜਿੱਤਣ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ। ਓਥੇ ਹੀ ਇਸ ਵਾਰ

ਕਈ ਨਵੀਆਂ ਪਾਰਟੀਆਂ ਦੇਖਣ ਨੂੰ ਮਿਲ ਰਹੀਆਂ ਹਨ। ਜੌ ਕਿ ਚੋਣਾਂ ਵਿੱਚ ਹਿੱਸਾ ਲੈਣਗੀਆਂ। ਜੇਕਰ ਗੱਲ ਕਰੀਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਜਿਹਨਾਂ ਨੇ ਕਾਂਗਰਸ ਪਾਰਟੀ ਨਾਲੋ ਵੱਖ ਹੋ ਕੇ ਆਪਣੀ ਇੱਕ ਵੱਖ ਪਾਰਟੀ ਬਣਾ ਕੇ ਭਾਜਪਾ ਨਾਲ ਗਠਜੋੜ ਕਰਕੇ ਚੋਣਾਂ ਵਿਚ ਹਿੱਸਾ ਲੈਣ ਦਾ ਐਲਾਨ ਕੀਤਾ ਸੀ। ਓਥੇ ਹੀ ਹੁਣ ਕਿਸਾਨਾਂ ਜਥੇਬੰਦੀਆਂ ਵੱਲੋਂ ਵੀ ਆਪਣੀ ਇੱਕ ਨਵੀਂ

ਪਾਰਟੀ ਬਣਾ ਲਈ ਗਈ ਹੈ। ਜਿਸ ਕਾਰਨ ਬਾਕੀ ਸਿਆਸੀ ਪਾਰਟੀਆਂ ਦੇ ਵੱਡੇ ਵੱਡੇ ਲੀਡਰ ਚਿੰਤਾ ਵਿਚ ਨਜਰ ਆ ਰਹੇ ਹਨ। ਦੱਸ ਦੇਈਏ ਕਿ ਅੱਜ 22 ਕਿਸਾਨ ਜਥੇਬੰਦੀਆਂ ਨੇ ਬੈਠਕ ਕੀਤੀ ਸੀ। ਜਿਸ ਵਿਚ ਓਹਨਾਂ ਨੇ ਆਪਣੀ ਇੱਕ ਨਵੀਂ ਪਾਰਟੀ ਬਣਾਉਣ ਦਾ ਫੈਂਸਲਾ ਕੀਤਾ ਹੈ ਅਤੇ ਪੰਜਾਬ ਦੀਆਂ ਸਾਰੀਆਂ ਹੀ ਸੀਟਾਂ ਤੋ ਚੋਣਾਂ ਵਿਚ ਹਿੱਸਾ ਲੈਣ ਦਾ ਐਲਾਨ ਵੀ ਕੀਤਾ ਹੈ। ਜਿਸ ਤੋਂ ਬਾਅਦ ਉਹਨਾਂ ਨੇ ਪ੍ਰੈਸ

ਕਾਨਫਰੰਸ ਕਰਕੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ ਦਸਿਆ ਕਿ ਪੰਜਾਬ ਦੇ ਹਲਾਤਾਂ ਨੂੰ ਦੇਖਦੇ ਹੋਏ ਸਾਨੂੰ ਅਜਿਹਾ ਫੈਂਸਲਾ ਲੈਣਾ ਪਿਆ ਤਾਂ ਜੋਂ ਕਿ ਲੋਕਾਂ ਨੂੰ ਇੱਕ ਚੰਗੀ ਸਰਕਾਰ ਦਿੱਤੀ ਜਾ ਸਕੇ। ਦੱਸ ਦੇਈਏ ਕਿ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਸੰਯੁਕਤ ਸਮਾਜ ਮੋਰਚੇ ਦਾ ਐਲਾਨ ਕੀਤਾ ਹੈ। ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅਸੀਂ ਸਾਰੀਆਂ 117 ਸੀਟਾਂ ਉੱਤੇ ਚੋਣਾਂ ਵਿਚ ਹਿੱਸਾ ਲੈਣ ਲਈ ਤਿਆਰ ਹਾਂ। ਦੱਸ ਦੇਈਏ ਕਿ ਇਸ ਕਿਸਾਨ ਜਥੇਬੰਦੀਆਂ ਦੀ ਪਾਰਟੀ ਦੇ ਮੁੱਖ ਮੰਤਰੀ ਦੇ ਚੇਹਰੇ ਲਈ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਚੁਣਿਆਂ ਗਿਆ ਹੈ। ਦੱਸ ਦੇਈਏ ਕਿ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਲਗਾਤਾਰ ਮੰਗ ਕਰ ਰਹੇ ਸਨ ਕਿ ਅਸੀਂ ਉਹਨਾਂ ਦੇ ਲਈ ਕੁਛ ਨਾ ਕੁਛ ਜਰੂਰ ਕਰੀਏ ਅਤੇ ਲੋਕਾਂ ਦੀ ਮੰਗ ਨੂੰ ਦੇਖਦੇ ਹੋਏ ਹੀ ਅੱਜ ਅਸੀ ਇਹ ਫੈਂਸਲਾ ਲਿਆ ਹੈ। ਪੰਜਾਬ ਦੇ ਹਾਲਾਤਾਂ ਦਾ ਸਭ ਨੂੰ ਪਤਾ ਹੀ ਹੈ ਜੌ ਕਿ ਬਹੁਤ ਖਰਾਬ ਹੋ ਚੁੱਕੇ ਹਨ ਅਤੇ ਜਿਹਨਾਂ ਨੂੰ ਠੀਕ ਕਰਨ ਦੀ ਬਹੁਤ ਹੀ ਜਿਆਦਾ ਜਰੂਰਤ ਹੈ। ਦੱਸ ਦੇਈਏ ਕਿ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਕੋਈ ਵੀ ਗਠਜੋੜ ਨਹੀਂ ਹੈ ਅਤੇ ਨਾ ਹੀ ਕਿਸੇ ਹੋਰ ਸਿਆਸੀ ਪਾਰਟੀ ਨਾਲ ਹੈ। ਦੱਸ ਦੇਈਏ ਕਿ ਕਿਸਾਨ ਆਗੂਆਂ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ 32 ਕਿਸਾਨ ਜਥੇਬੰਦੀਆਂ ਵਿੱਚੋ 22 ਕਿਸਾਨ ਜਥੇਬੰਦੀਆਂ ਤਾਂ ਇਸ ਮੋਰਚੇ ਦਾ ਹਿੱਸਾ ਹਨ ਅਤੇ 3 ਹੋਰ ਜਥੇਬਦੀਆਂ ਦੇ ਸ਼ਾਮਿਲ ਹੋਣ ਦੀ ਖਬਰ ਜਲਦ ਹੀ ਸਭ ਨੂੰ ਮਿਲ ਜਾਵੇਗੀ ਅਤੇ ਏਸੇ ਤਰ੍ਹਾਂ ਹੋਰ ਵੀ ਜਥੇਬੰਦੀਆਂ ਸ਼ਾਮਿਲ ਹੋਣਗੀਆਂ।

Leave a Reply

Your email address will not be published.