ਬੱਬੂ ਮਾਨ ਨੇ ਹਿਲਾਈ ਸਿਆਸਤ, ਸ਼ੇਅਰ ਕਰੋ

Uncategorized

ਪੰਜਾਬ ਵਿੱਚ ਚੋਣਾਂ ਦਾ ਸਮਾਂ ਨਜਦੀਕ ਆਉਣ ਦੇ ਕਾਰਨ ਸਾਰੀਆਂ ਹੀ ਪਾਰਟੀਆਂ ਵੱਲੋਂ ਚੋਣਾਂ ਜਿੱਤਣ ਲਈ ਵਧ ਤੋਂ ਵਧ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਵੱਖ ਵੱਖ ਸਿਆਸੀ ਪਾਰਟੀਆਂ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਮਸ਼ਹੂਰ ਹਸਤੀਆਂ ਨੂੰ ਆਪਣੀ

ਪਾਰਟੀ ਵਿਚ ਸ਼ਾਮਿਲ ਕਰਨ ਤਾਂ ਜੋਂ ਹੋਰ ਵਧ ਤੋ ਵਧ ਲੋਕ ਉਹਨਾਂ ਦੀ ਪਾਰਟੀ ਵੱਲ ਆ ਜਾਣ। ਏਸੇ ਦੌਰਾਨ ਪੰਜਾਬੀ ਗਾਇਕ ਬੱਬੂ ਮਾਨ ਦੀ ਆਮ ਆਦਮੀ ਪਾਰਟੀ ਦੇ ਲੀਡਰ ਰਾਘਵ ਚੱਢਾ ਦੇ ਨਾਲ ਮੀਟਿੰਗ ਹੋਈ ਹੈ। ਇਸ ਮੀਟਿੰਗ ਦੀ ਚਰਚਾ ਹਰ ਪਾਸੇ ਕੀਤੀ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਕੀਤੀ ਗਈ ਬੱਬੂ ਮਾਨ ਅਤੇ ਰਾਘਵ ਚੱਢਾ ਦੀ ਤਸਵੀਰ ਵੀ ਕਾਫੀ ਜਿਆਦਾ ਵਾਇਰਲ ਹੋ ਰਹੀ ਹੈ।

ਵਿਧਾਨ ਸਭਾ ਦੀਆਂ ਚੋਣਾਂ ਬਿਲਕੁਲ ਨੇੜੇ ਹਨ। ਓਥੇ ਹੀ ਸਿਆਸੀ ਪਾਰਟੀਆਂ ਵੱਲੋਂ ਪੰਜਾਬੀ ਗਾਇਕਾਂ ਨੂੰ ਪਾਰਟੀ ਵਿਚ ਸ਼ਾਮਿਲ ਕਰਕੇ ਉਹਨਾਂ ਦੇ ਫੈਨਸ ਨੂੰ ਆਪਣੀ ਪਾਰਟੀ ਦੇ ਵੱਲ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਬੂ ਮਾਨ ਇੱਕ ਚਰਚਾ ਦੇ ਵਿੱਚ ਰਹਿਣ ਵਾਲਾ ਸਿੰਗਰ ਹੈ। ਬੱਬੂ ਮਾਨ ਦਾ ਕਿਸਾਨੀ ਪ੍ਰਦਰਸ਼ਨ ਦੌਰਾਨ ਵੀ ਕਾਫੀ ਵੱਡਾ ਯੋਗਦਾਨ ਰਿਹਾ ਹੈ। ਆਓ ਤੁਹਾਨੂੰ ਦਸਦੇ ਹਾਂ ਕਿ ਬੱਬੂ ਮਾਨ ਦੀ

ਰਾਘਵ ਚੱਢਾ ਦੇ ਨਾਲ ਹੋਈ ਇਸ ਮੀਟਿੰਗ ਦਾ ਪੂਰਾ ਸੱਚ ਕੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਜਦੋਂ ਮੀਡੀਆ ਦੁਆਰਾ ਰਾਘਵ ਚੱਢਾ ਨਾਲ ਗੱਲ ਬਾਤ ਕੀਤੀ ਗਈ ਤਾਂ ਮੀਡੀਆ ਦੇ ਵੱਲੋਂ ਪੁੱਛਿਆ ਗਿਆ ਕਿ ਜੋਂ ਤੁਹਾਡੀ ਪੰਜਾਬੀ ਗਾਇਕ ਬੱਬੂ ਮਾਨ ਦੇ ਨਾਲ ਤਸਵੀਰ ਵਾਇਰਲ ਹੋ ਰਹੀ ਹੈ ਤਾਂ ਕੀ ਉਹ ਤੁਹਾਡੀ ਪਾਰਟੀ ਦੇ ਵਿੱਚ ਸ਼ਾਮਿਲ ਹੋ ਰਹੇ ਹਨ, ਤਾਂ ਰਾਘਵ ਚੱਢਾ ਨੇ ਕਿਹਾ ਕਿ ਫਿਲਹਾਲ ਤਾਂ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ। ਉਹ ਸਾਡੀ ਇੱਕ ਨਿੱਜੀ ਮੀਟਿੰਗ ਸੀ। ਬਾਕੀ ਹੁਣ ਅਗੇ ਦੇਖਣਾ ਹੋਵੇਗਾ ਕਿ ਬੱਬੂ ਮਾਨ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਸੰਭਾਵਨਾ ਸੱਚ ਹੁੰਦੀ ਹੈ ਜਾਂ ਫੇਰ ਨਹੀਂ। ਜੇਕਰ ਅਜਿਹਾ ਹੁੰਦਾ ਹੈ ਤਾਂ ਕੀ ਤੁਸੀ ਆਪਣੀ ਵੋਟ ਬੱਬੂ ਮਾਨ ਨੂੰ ਪਾਵੋਂਗੇ ਜਾ ਨਹੀਂ, ਇਸ ਬਾਰੇ ਕਮੈਂਟਸ ਦੇ ਵਿੱਚ ਜਰੂਰ ਦਸਿਓ।

Leave a Reply

Your email address will not be published.