ਗ੍ਰੰਥੀ ਸਿੰਘ ਜੀ ਨੇ ਮੀਡੀਆ ਅਗੇ ਕੀਤੇ ਵੱਡੇ ਖੁਲਾਸੇ

Uncategorized

ਸ਼੍ਰੀ ਦਰਬਾਰ ਸਾਹਿਬ ਵਿੱਚ ਇੱਕ ਨੌਜਵਾਨ ਵੱਲੋਂ ਬੇ-ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਤੋਂ ਬਾਅਦ ਸਿੰਘਾਂ ਵੱਲੋਂ ਉਸਦਾ ਸੋਧਾ ਲਗਾ ਦਿੱਤਾ ਗਿਆ। ਬੇਅਦਬੀ ਕਰਨ ਆਏ ਉਸ ਨੌਜਵਾਨ ਨੂੰ ਕਾਬੂ ਕਰਨ ਵਾਲੇ ਭਾਈ ਬਲਜੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਕੇ

ਸਾਰੀ ਗੱਲ ਦੱਸੀ। ਦੱਸ ਦੇਈਏ ਕਿ ਭਾਈ ਬਲਜੀਤ ਸਿੰਘ ਨੇ ਕਿਹਾ ਕਿ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਨੇ ਉਹ ਵੀਡਿਓ ਕਲਿਪ ਦੇਖੀ ਹੈ ਜਿਸ ਵਿਚ ਉਹ ਨੌਜਵਾਨ ਬੇ-ਅਦਬੀ ਕਰਨ ਦੇ ਲਈ ਜੰਗਲਾ ਲੰਘ ਕੇ ਅੰਦਰ ਆ ਰਿਹਾ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਸਦਕਾ ਉਹ ਜੋਂ ਬੇ-ਅਦਬੀ ਕਰਨ ਆਇਆ ਸੀ। ਉਸਦੀ ਮਨਸ਼ਾ ਸਿੰਘਾਂ ਨੇ ਪੂਰੀ ਨਹੀਂ ਹੋਣ ਦਿੱਤੀ। ਬੜੀ ਮੁਸ਼ਤੈਦੀ ਦੇ ਨਾਲ ਸਿੰਘਾਂ ਨੇ

ਉਸਨੂੰ ਫੜ੍ਹ ਲਿਆ ਅਤੇ ਮਰਿਆਦਾ ਦੀ ਗੱਲ ਕਰੀਏ ਤਾਂ ਮਰਿਆਦਾ ਰਹਿਰਾਸ ਸਾਹਿਬ ਜੀ ਦਾ ਪਾਠ ਚਲਦਾ ਸੀ ਸ਼ਾਮ ਨੂੰ ਉਸਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਕੋਈ ਵਿਘਨ ਨਹੀਂ ਪਿਆ। ਉਹ ਵੀਡਿਓ ਕਲਿਪ ਵੀ ਤੁਸੀ ਸੱਭ ਨੇ ਦੇਖੀ ਹੀ ਹੈ। ਜਦੋਂ ਮੀਡੀਆ ਵੱਲੋਂ ਪੁੱਛਿਆ ਗਿਆ ਕਿ ਉਸ ਨੌਜਵਾਨ ਵੱਲੋਂ ਓਹੀ ਸਮਾਂ ਕਿਉੰ ਚੁਣਿਆ ਗਿਆ ਤਾਂ ਭਾਈ ਬਲਜੀਤ ਸਿੰਘ ਜੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਸਮੇਂ ਸਾਰੀ

ਸੰਗਤ ਬੈਠੀ ਹੁੰਦੀ ਹੈ ਅਤੇ ਪਾਠ ਹੁੰਦਾ ਹੈ ਆਪ ਜੀ ਨੇ ਦੇਖਿਆ ਹੀ ਹੈ। ਉਸ ਸਮੇਂ ਇੱਕ ਸ਼ਾਂਤੀ ਦਾ ਮਾਹੌਲ ਹੁੰਦਾ ਹੈ। ਫੇਰ ਜਦੋਂ ਮੀਡੀਆ ਵੱਲੋਂ ਸਵਾਲ ਕੀਤਾ ਗਿਆ ਕਿ ਗ੍ਰੰਥੀ ਸਿੰਘ ਜੀ ਤੋ ਬਿਨ੍ਹਾਂ ਓਥੇ ਹੋਰ ਕਿਹੜੇ ਕਿਹੜੇ ਸਿੰਘ ਡਿਊਟੀ ਉਤੇ ਹੁੰਦੇ ਹਨ ਤਾਂ ਭਾਈ ਬਲਜੀਤ ਸਿੰਘ ਜੀ ਨੇ ਜਵਾਬ ਦਿੰਦੇ ਹੋਏ ਕਿਹਾ ਕਿ 2 ਸਿੰਘ ਅਰਦਾਸੀ ਸਿੰਘ ਅਤੇ ਸੇਵਾਦਾਰ ਹੁੰਦੇ ਹਨ ਅਤੇ ਬਾਹਰ ਬਾਕੀ ਸਿੰਘ ਖੜ੍ਹੇ ਹੁੰਦੇ ਹਨ। ਮਰਿਆਦਾ ਇਹ ਹੈ ਕਿ ਉਸਦੇ ਵਿੱਚ ਕੋਈ ਵਿਘਨ ਨਾ ਪਵੇ, ਪਾਠ ਨੂੰ ਛੱਡ ਕੇ ਕੋਈ ਹੋਰ ਗੱਲਬਾਤ ਨਾ ਹੋਵੇ। ਜੇਕਰ ਕੋਈ ਹੋਰ ਗੱਲਬਾਤ ਹੋਵੇ ਤਾਂ ਉਸਨੂੰ ਕਹਿ ਦਿੰਦੇ ਹਨ ਵਿਘਨ ਅਤੇ ਉਹ ਵਾਹਿਗੁਰੂ ਜੀ ਨੇ ਮੇਰੇ ਸੀਸ ਤੇ ਹੱਥ ਰੱਖਿਆ। ਫੇਰ ਮੀਡੀਆ ਵੱਲੋਂ ਪੁੱਛਿਆ ਗਿਆ ਹਨ ਤੁਹਾਡੀ ਹਰ ਪਾਸੇ ਤਰੀਫ ਹੋ ਰਹੀ ਹੈ ਪਰੰਤੂ ਉਸ ਸਮੇਂ ਮੰਨ ਵਿਚ ਕੋਈ ਗੁੱ-ਸਾ ਜਾ ਫੇਰ ਰੋ-ਸ ਤਾਂ ਭਾਈ ਬਲਜੀਤ ਸਿੰਘ ਜੀ ਨੇ ਕਿਹਾ ਕਿ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿ ਉਹ ਤਾਂ ਹਰੇਕ ਸਿੱਖ ਦੇ ਅੰਦਰ ਆਉਂਦਾ ਹੀ ਹੈ, ਗੁੱ-ਸਾ ਵੀ ਆਉਂਦਾ ਹੈ ਅਤੇ ਦੁੱ-ਖ v ਹੁੰਦਾ ਹੈ। ਮੈਂ ਕੁਛ ਨੀ ਕੀਤਾ ਇਸ ਵਿੱਚ, ਇਹ ਤਾਂ ਵਾਹਿਗੁਰੂ ਜੀ ਦੀ ਕਿਰਪਾ ਹੋਈ ਅਤੇ ਉਹਨਾਂ ਨੇ ਹੀ ਬਚਾਇਆ ਹੈ। ਜੌ ਵਾਹਿਗੁਰੂ ਜੀ ਦੀ ਮਰਿਆਦਾ ਹੈ, ਵਾਹਿਗੁਰੂ ਜੀ ਨੇ ਆਪਣੀ ਮਰਿਆਦਾ ਆਪੇ ਹੀ ਕਾਇਮ ਰੱਖੀ ਹੈ, ਤਾਂ ਹੀ ਜੋਂ ਉਹ ਨੌਜਵਾਨ ਏਡਾ ਵੱਡਾ ਕੰਮ ਕਰਨ ਆਇਆ ਸੀ, ਉਹ ਨਹੀਂ ਹੋ ਸਕਿਆ। ਉਹ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਨਹੀਂ ਹੀ ਸਕਿਆ। ਮਰਿਆਦਾ ਬਿਲਕੁਲ ਕਾਇਮ ਹੈ, ਕੋਈ ਵੀ ਵਿਘਨ ਨਹੀਂ ਪਿਆ, ਚੜਦੀ ਕਲਾ ਹੈ।

Leave a Reply

Your email address will not be published.