ਜੌ ਕਾਲੇ ਖੇਤੀ ਕਨੂੰਨ ਲਾਗੂ ਕੀਤੇ ਗਏ ਸਨ। ਉਹਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਵੱਲੋਂ ਬਹੁਤ ਹੀ ਲੰਬਾ ਪ੍ਰਦਰਸ਼ਨ ਕੀਤਾ ਗਿਆ। ਇਸ ਲੰਬੇ ਸਮੇਂ ਤੱਕ ਚਲੇ ਪ੍ਰਦਰਸ਼ਨ ਦੌਰਾਨ ਬਹੁਤ ਸਾਰੇ ਕਿਸਾਨ ਵੀਰ ਸ਼-ਹੀ-ਦ ਹੋਏ। ਗਰਮੀ ਸਰਦੀ ਦਾ ਸਾਹਮਣਾ ਕਰਦੇ ਹੋਏ

ਕਿਸਾਨਾਂ ਨੇ ਅੰਤ ਵਿੱਚ ਜਿੱਤ ਪ੍ਰਾਪਤ ਕੀਤੀ ਅਤੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੇ ਅਗੇ ਝੁਕਣਾ ਹੀ ਪਿਆ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਣੀਆਂ ਹੀ ਪਈਆਂ। ਕਿਸਾਨਾਂ ਵੱਲੋਂ ਕਾਰਪੋਰੇਟ ਘਰਾਣਿਆਂ ਦਾ ਵੀ ਵੱਡੇ ਪਧਰ ਤੇ ਵਿਰੋਧ ਕੀਤਾ ਗਿਆ ਸੀ। ਜਿਸ ਦੇ ਚਲਦਿਆਂ ਇਹਨਾਂ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਵੱਡਾ ਨੁਕਸਾਨ ਸਹਿਣ ਕਰਨਾ ਪਿਆ। ਕਿਸਾਨਾਂ ਨੇ ਦਿੱਲੀ ਜਿੱਤਣ ਤੋ ਬਾਅਦ ਆਪਣਾ ਮੋਰਚਾ

ਖਤਮ ਕਰ ਦਿੱਤਾ ਸੀ। ਪਰੰਤੂ ਓਥੇ ਹੀ 15 ਦਸੰਬਰ ਤੋਂ ਟੋਲ ਪਲਾਜਿਆਂ ਦਾ ਕੰਮ ਫੇਰ ਤੋ ਸ਼ੁਰੂ ਕਰ ਦਿੱਤਾ ਗਿਆ ਸੀ। ਦੱਸ ਦੇਈਏ ਕਿ ਹੁਣ ਕਿਸਾਨਾਂ ਨੇ ਕਲ੍ਹ ਤੋ ਟੋਲ ਪਲਾਜਿਆਂ ਨੂੰ ਲੈਕੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਜਿਸ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ 15 ਦਸੰਬਰ ਨੂੰ ਕਿਸਾਨਾਂ ਨੇ ਆਪਣਾ ਪ੍ਰਦਰਸ਼ਨ ਖਤਮ ਕਰਨ ਦਾ ਐਲਾਨ ਕੀਤਾ ਸੀ। ਜਿਸ ਤੋਂ ਬਾਅਦ ਟੋਲ ਪਲਾਜ਼ਾ

ਕੰਪਨੀਆਂ ਵੱਲੋਂ ਟੋਲ ਪਲਾਜਿਆਂ ਨੂੰ ਫੇਰ ਤੋ ਸ਼ੁਰੂ ਕਰਨ ਦਾ ਫੈਂਸਲਾ ਸੁਣਾ ਦਿੱਤਾ ਸੀ ਅਤੇ ਟੋਲ ਦਰਾਂ ਵਿੱਚ ਵੱਡਾ ਵਾਧਾ ਕਰ ਦਿੱਤਾ ਸੀ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਟੋਲ ਪਲਾਜਿਆਂ ਦਾ ਵਿਰੋਧ ਕਰਦੇ ਹੋਏ, ਟੋਲ ਪਲਾਜਿਆਂ ਉਤੋ ਆਪਣੇ ਧ-ਰ-ਨੇ ਚੁੱਕਣ ਤੋਂ ਇੰਨਕਾਰ ਕਰ ਦਿੱਤਾ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਕਿਸਾਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਟੋਲ ਦਰਾਂ ਵਿੱਚ ਕੀਤੇ ਵਾਧੇ ਨੂੰ ਵਾਪਿਸ ਲਿਆ ਜਾਵੇ। ਦੱਸ ਦੇਈਏ ਕਿ ਇਸ ਬਾਰੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਮਜਦੂਰ ਸੰ-ਘ-ਰ-ਸ਼ ਕਮੇਟੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬਾ ਸਰਕਾਰ ਵਲੋਂ ਜੇਕਰ ਸਰਕਾਰ ਟੋਲ ਦਰਾਂ ਵਿੱਚ ਕੀਤੇ ਗਏ ਵਾਧੇ ਨੂੰ ਵਾਪਿਸ ਨਹੀਂ ਲਵੇਗੀ ਤਾਂ ਕਿਸਾਨ ਜਥੇਬੰਦੀਆਂ ਵੱਲੋਂ 20 ਕਲ੍ਹ ਤੋ ਰੇਲਵੇ ਟਰੈਕ ਜਾਮ ਕਰ ਦਿੱਤੇ ਜਾਣਗੇ। ਦੱਸ ਦੇਈਏ ਕਿ ਪੰਜਾਬ ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਗਿਆ ਹੈ ਕਿ ਟੋਲ ਪਲਾਜੇ ਜੋਂ ਹਨ ਉਹ ਪੁਰਾਣੇ ਰੇਟਾਂ ਉਤੇ ਹੀ ਦੁਬਾਰਾ ਚਲਾਏ ਜਾਣਗੇ।