ਕਲ੍ਹ ਰਾਤ ਪਹਿਲਾ ਦਰਬਾਰ ਸਾਹਿਬ ਵਿੱਚ ਬੇ-ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਫੇਰ ਅੱਜ ਕਪੂਰਥਲਾ ਜਿਲ੍ਹੇ ਦੇ ਅਧੀਨ ਆਉਣ ਵਾਲੇ ਇੱਕ ਪਿੰਡ ਵਿੱਚ ਬੇ-ਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੋਨ੍ਹਾਂ ਹੀ ਘਟਨਾਵਾਂ ਵਿਚ ਦੋ-ਸ਼ੀ ਨੌਜਵਾਨਾਂ ਨੂੰ ਮੌ-ਤ ਦੇ ਘਾਟ

ਉਤਾਰ ਦਿੱਤਾ ਗਿਆ। ਪਰੰਤੂ ਇੱਕ ਵੱਡਾ ਸਵਾਲ ਸੱਭ ਦੇ ਦਿਲ ਵਿਚ ਹੈ ਕਿ ਇਹ ਸਭ ਕੋਣ ਕਰਵਾ ਰਿਹਾ ਹੈ। ਕਈ ਲੋਕ ਇਸ ਨੂੰ ਰਾਜਨੀਤੀ ਦੇ ਨਾਲ ਜੋੜ ਰਹੇ ਹਨ ਅਤੇ ਕਈ ਇਸਨੂੰ ਇੱਕ ਧਾਰਮਿਕ ਮਾਮਲੇ ਨਾਲ ਜੋੜ ਰਹੇ ਹਨ। ਏਸੇ ਦੌਰਾਨ ਬਹੁਤ ਸਾਰੇ ਲੀਡਰਾਂ ਨੇ ਇਸ ਮਾਮਲੇ ਉਤੇ ਕਈ ਬਿਆਨ ਦਿੱਤੇ ਹਨ। ਦੱਸ ਦੇਈਏ ਕਿ ਹੁਣ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ

ਇਸ ਉਤੇ ਇਕ ਵੱਡਾ ਬਿਆਨ ਦਿੰਦੇ ਹੋਏ ਖੁਲਾਸਾ ਕਰ ਦਿੱਤਾ ਹੈ। ਜਿਸ ਬਾਰੇ ਹੁਣ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੇ ਹੀ ਲੋਕ ਬਹੁਤ ਜਿਆਦਾ ਇੱਜਤ ਕਰਦੇ ਹਨ ਅਤੇ ਜਦੋਂ ਕੋਈ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ ਤਾਂ ਦਿਲ ਨੂੰ ਬਹੁਤ ਠੇ-ਸ ਪਹੁੰਚਦੀ ਹੈ। ਪਰੰਤੂ ਹਰ ਵਾਰ ਚੋਣਾਂ ਤੋ ਪਹਿਲਾ ਅਜਿਹੀਆਂ ਘਟਨਾਵਾਂ ਸਾਹਮਣੇ

ਆਉਂਦੀਆਂ ਹਨ। ਜਿਸ ਕਾਰਨ ਮਨ ਵਿੱਚ ਇੱਕ ਸ਼ੱਕ ਪੈਦਾ ਹੁੰਦਾ ਹੈ ਕਿ ਕਿਤੇ ਕੋਈ ਸਾ-ਜ਼ਿ-ਸ਼ ਤਾਂ ਨਹੀਂ ਕੀਤੀ ਜਾ ਰਹੀ ਹੈ। ਜਿਸ ਨਾਲ ਪੰਜਾਬ ਦੀ ਅਮਨ ਸ਼ਾਂਤੀ ਖਰਾਬ ਕੀਤੀ ਜਾ ਸਕੇ। ਪਹਿਲਾਂ ਵੀ ਜਿੰਨੀਆਂ ਘਟਨਾਵਾਂ ਹੋਈਆਂ ਹਨ। ਓਹਨਾਂ ਦੀ ਜਾਂਚ ਨੂੰ ਸਿਰੇ ਤੱਕ ਨਹੀਂ ਲਿਜਾਇਆ ਗਿਆ ਅਤੇ ਨੇ ਹੀ ਦੋ-ਸ਼ੀ-ਆਂ ਨੂੰ ਸ-ਜਾ ਦਿੱਤੀ ਗਈ। ਜੇਕਰ ਜਾਂਚ ਕਰਕੇ ਸ-ਜਾ ਦਿੱਤੀ ਗਈ ਹੁੰਦੀ ਤਾਂ ਦੁਬਾਰਾ ਕੋਈ ਅਜਿਹਾ ਕਰਨ ਦੀ ਹਿੰਮਤ ਨਾ ਕਰਦਾ। ਮੈ ਹੁਣ ਉਮੀਦ ਕਰਦਾ ਹਾਂ ਕਿ ਇਹਨਾਂ ਨੌਜਵਾਨਾਂ ਨੂੰ ਜਿਹਨਾਂ ਲੋਕਾਂ ਨੇ ਵੀ ਅਜਿਹਾ ਕਰਨ ਲਈ ਭੇਜਿਆ ਸੀ। ਉਹਨਾਂ ਤੱਕ ਪ੍ਰਸ਼ਾਸਨ ਜਲਦ ਤੋਂ ਜਲਦ ਪਹੁੰਚੇਗਾ ਅਤੇ ਉਹਨਾਂ ਨੂੰ ਸਖ਼ਤ ਤੋਂ ਸਖ਼ਤ ਸ-ਜ਼ਾ ਦਿੱਤੀ ਜਾਵੇਗੀ। ਅਰਵਿੰਦ ਕੇਜਰੀਵਾਲ ਨੇ ਸਾਫ ਸਾਫ ਇਸ ਮਾਮਲੇ ਨੂੰ ਰਾਜਨੀਤੀ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਹੋਰ ਵੀ ਬਹੁਤ ਲੋਕਾਂ ਦੁਆਰਾ ਇਸ ਨੂੰ ਰਾਜਨੀਤੀ ਦੇ ਨਾਲ ਜੋੜਿਆ ਜਾ ਰਿਹਾ ਹੈ। ਹੁਣ ਇਹ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਅਸਲ ਵਿਚ ਇਸਦੇ ਪਿੱਛੇ ਕਿਸਦਾ ਹੱਥ ਹੈ।