ਦੇਖੋ ਰਾਜਾ ਵੜਿੰਗ ਬਾਰੇ ਸਾਹਮਣੇ ਆਈ ਵੱਡੀ ਖ਼ਬਰ

Uncategorized

ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਹੁਣ ਬਹੁਤ ਘਟ ਸਮਾਂ ਬਾਕੀ ਹੈ। ਜਿਸ ਕਾਰਨ ਮਹੌਲ ਪੂਰਾ ਗਰਮ ਹੋ ਚੁੱਕਿਆ ਹੈ। ਜਦੋਂ ਕਾਂਗਰਸ ਪਾਰਟੀ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਛੱਡਿਆ ਹੈ ਅਤੇ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ

ਨੇ ਕਮਾਨ ਸੰਭਾਲੀ ਹੈ। ਉਸ ਸਮੇਂ ਤੋਂ ਕਾਂਗਰਸ ਦਾ ਰੂਪ ਬਿਲਕੁਲ ਹੀ ਬਦਲਿਆ ਹੋਇਆ ਨਜਰ ਆ ਰਿਹਾ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਵੀ ਕਾਫੀ ਬੱਸਾਂ ਉਤੇ ਵੱਡੀ ਕਾਰਵਾਈ ਕੀਤੀ। ਰਾਜਾ ਵੜਿੰਗ ਨੇ ਕਾਫੀ ਬੱਸਾਂ ਬੰਦ ਵੀ ਕਰਵਾਈਆਂ, ਜਿਹਨਾਂ ਵਿਚ ਕਿ ਬਾਦਲਾਂ ਦੀਆਂ ਬੱਸਾਂ ਵੀ ਸ਼ਾਮਿਲ ਸਨ। ਰਾਜਾ ਵੜਿੰਗ ਨੇ ਬੱਸ ਅੱਡਿਆਂ ਉਤੇ ਜਾ ਕੇ ਸਫਾਈ ਅਭਿਆਨ ਵੀ ਸ਼ੁਰੂ ਕੀਤੇ। ਪਿਛਲੇ

ਕੁਛ ਸਮੇਂ ਤੋਂ ਟਰਾਂਸਪੋਰਟ ਮੰਤਰੀ ਬਣਨ ਦੇ ਕਾਰਨ ਰਾਜਾ ਵੜਿੰਗ ਕਾਫੀ ਚਰਚਾ ਵਿਚ ਰਹਿੰਦੇ ਹਨ। ਪੰਜਾਬ ਦੇ ਰਾਜਨੀਤੀ ਵਿੱਚ ਬੱਸਾਂ ਦਾ ਮੁੱਦਾ ਵੀ ਕਾਫੀ ਵੱਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦੱਸ ਦੇਈਏ ਕਿ ਕੁਛ ਦਿਨ ਪਹਿਲਾਂ ਪੰਜਾਬ ਦੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਬੱਸਾਂ ਨੂੰ ਲੈਕੇ ਅਰਵਿੰਦ ਕੇਜਰੀਵਾਲ ਉਤੇ ਦੋਸ਼ ਲਗਾਏ ਸਨ ਕਿ ਉਹ ਮੇਰੇ ਨਾਲ ਮੁਲਾਕਾਤ ਨਹੀਂ ਕਰ ਰਹੇ। ਜਿਸ ਤੋਂ

ਬਾਅਦ ਬਰਨਾਲਾ ਤੋ ਆਮ ਆਦਮੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਕਾਫੀ ਗੁੱ-ਸੇ ਵਿੱਚ ਨਜਰ ਆਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਮੀਤ ਹੇਅਰ ਨੇ ਰਾਜਾ ਵੜਿੰਗ ਉਤੇ ਵਾਰ ਕਰਦਿਆਂ ਕਿਹਾ ਕਿ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਡਰਾਮੇਬਾਜੀ ਕਰ ਰਿਹਾ ਹੈ। ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸੱਚ ਵਿੱਚ ਮਾ-ਫੀ-ਆ ਕੌਣ ਚਲਾਉਂਦਾ ਹੈ। ਆਓ ਤੁਹਾਨੂੰ ਦਸਦੇ ਹਾਂ ਆਮ ਆਦਮੀ ਪਾਰਟੀ ਦੇ ਮੀਤ ਹੇਅਰ ਜੋਂ ਕਿ ਬਰਨਾਲਾ ਤੋ ਵਿਧਾਇਕ ਹਨ ਉਹਨਾਂ ਨੇ ਹੋਰ ਕੀ ਕੁਛ ਕਿਹਾ, ਉਹਨਾਂ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆਉਂਦਾ ਕਿ ਰਾਜਾ ਵੜਿੰਗ ਇੱਕ ਪੜ੍ਹੇ ਲਿਖੇ ਲੀਡਰ ਹਨ। ਉਹ ਕਿਉਂ ਡਰਾਮੇਬਾਜੀ ਕਰਨ ਦੇ ਵਿੱਚ ਲਗੇ ਹੋਏ ਹਨ। ਅਸੀ ਪਹਿਲਾ ਵੀ ਸੱਭ ਨੂੰ ਦਸ ਚੁੱਕੇ ਹਾਂ ਅਤੇ ਅੱਜ ਮੈ ਦੁਬਾਰਾ ਦਸਣ ਜਾ ਰਿਹਾ ਹਾਂ ਕਿ ਪੰਜਾਬ ਦੇ ਵਿੱਚ 2 ਤਰ੍ਹਾਂ ਦੀਆਂ ਬੱਸਾਂ ਚਲਦਿਆਂ ਹਨ। ਇੱਕ ਸਟੇਜ ਕੇਰੀਜ ਜੋਂ ਕਿ ਪੰਜਾਬ ਦੀਆ ਸਰਕਾਰੀ ਬੱਸਾਂ ਹਨ ਜੌ ਕਿ ਵੱਖ ਵੱਖ ਸਟੇਜਾਂ ਉਤੇ ਰੁਕ ਰੁਕ ਕੇ ਜਾਂਦੀਆਂ ਹਨ। ਦੂਜੀਆਂ ਚਲਦਿਆਂ ਹਨ ਕੰਟਰੈਕਟ ਕੇਰਿਜ ਜੋਂ ਕਿ ਟੂਰਿਸਟ ਬੱਸਾਂ ਹਨ। ਜੌ ਕਿ ਸਿੱਧਾ ਇੱਕ ਥਾਂ ਤੋਂ ਸਵਾਰੀ ਚੱਕ ਕੇ ਦੂਜੀ ਥਾਂ ਲੈਕੇ ਜਾਂਦੀਆਂ ਹਨ ਅਤੇ ਜੋਂ ਦਿੱਲੀ ਏਅਰਪੋਰਟ ਉਤੇ ਬੱਸਾਂ ਲਿਜਾਣ ਦਾ ਮਾਮਲਾ ਹੈ, ਇਹ ਕੋਰਟ ਦੇ ਆਰਡਰ ਹਨ ਕਿ ਦਿੱਲੀ ਏਅਰਪੋਰਟ ਉਤੇ ਓਹੀ ਬੱਸਾਂ ਜਾਣਗੀਆਂ ਜੋਂ ਕਿ ਕੰਟਰੈਕਟ ਕੇਰੀਜ਼ ਹਨ, ਤਾਂ ਕਰਕੇ ਰਾਜਾ ਵੜਿੰਗ ਲੋਕਾਂ ਨੂੰ ਗੁੰ-ਮ-ਰਾਹ ਕਰਨਾ ਬੰਦ ਕਰਨ।

Leave a Reply

Your email address will not be published.