ਕਿਸਾਨ ਜਥੇਬੰਦੀਆਂ ਦਾ 20 ਦਸੰਬਰ ਲਈ ਵੱਡਾ ਐਲਾਨ, ਸ਼ੇਅਰ ਕਰੋ

Uncategorized

ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਉਤੇ ਬੈਠ ਕੇ ਇੱਕ ਸਾਲ ਤੋਂ ਵੱਧ ਦੇ ਸਮੇਂ ਤੱਕ ਆਪਣਾ ਪ੍ਰਦਰਸ਼ਨ ਜਾਰੀ ਰਖਿਆ ਅਤੇ ਆਖਿਰ ਵਿਚ ਜਿੱਤ ਪ੍ਰਾਪਤ ਕਰਕੇ ਹੀ ਕਿਸਾਨਾਂ ਨੇ ਅੰਦੋਲਨ ਨੂ ਖਤਮ ਕਰਕੇ ਆਪਣੇ ਘਰਾਂ ਨੂੰ ਵਾਪਸੀ ਕੀਤੀ। ਏਨੇ ਲੰਬੇ ਚਲੇ ਪ੍ਰਦਰਸ਼ਨ ਦੌਰਾਨ

ਕਿਸਾਨਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ, ਪਰੰਤੂ ਸਾਡੇ ਕਿਸਾਨ ਭਰਾਵਾਂ ਨੇ ਹਾਰ ਨਹੀਂ ਮੰਨੀ ਅਤੇ ਪ੍ਰਦਰਸ਼ਨ ਵਿੱਚ ਜਿੱਤ ਹਾਸਿਲ ਕਰਕੇ ਹੀ ਪ੍ਰਦਰਸ਼ਨ ਨੂੰ ਖਤਮ ਕੀਤਾ।ਹੁਣ ਦੱਸ ਦੇਈਏ ਕਿ ਇਸ ਜਿੱਤ ਨੂੰ ਹਾਸਿਲ ਕਰਨ ਤੋਂ ਬਾਅਦ ਕਿਸਾਨ ਮਜਦੂਰ ਏਕਤਾ ਯੂਨੀਅਨ ਨੇ 20 ਦਸੰਬਰ ਤੋਂ ਸੂਬਾ ਪੱਧਰੀ ਰੇਲ ਰੋਕੋ ਅੰਦੋਲਨ ਦਾ ਐਲਾਨ ਕਰ ਦਿੱਤਾ ਹੈ। ਦੱਸ ਦੇਈਏ ਕਿ ਕਿਸਾਨ

ਮਜਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਨ ਸਿੰਘ ਭਦੇਰ ਵੱਲੋਂ ਕਿਹਾ ਗਿਆ ਹੈ ਕਿ ਸਰਕਾਰ ਨੇ ਖੇਤੀ ਕਨੂੰਨਾਂ ਨੂੰ ਤਾਂ ਰੱਦ ਕਰ ਦਿੱਤਾ ਹੈ। ਪਰੰਤੂ ਇਸ ਤੋਂ ਇਲਾਵਾ ਵੀ ਸਾਡੀਆਂ ਹੋਰ ਕਈ ਮੰਗਾਂ ਸਨ। ਜੌ ਕਿ ਬਹੁਤ ਜਿਆਦਾ ਜਰੂਰੀ ਹਨ ਅਤੇ ਉਹਨਾਂ ਨੂੰ ਹਲ ਕਰਨ ਦੀ ਲੋੜ ਹੈ। ਕਿਸਾਨਾਂ ਅਤੇ ਮਜਦੂਰਾਂ ਦੀ 100 ਫੀਸਦੀ ਕਰਜਾ ਮੁਆਫੀ ਕਿਸਾਨ ਸੰਘਰਸ਼ ਦੌਰਾਨ ਸ਼-ਹੀ-ਦ ਹੋਣ ਵਾਲੇ ਕਿਸਾਨਾਂ

ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ ਚਾਹੀਦਾ ਹੈ ਅਤੇ ਪਰਿਵਾਰ ਵਿੱਚੋ ਕਿਸੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਣੀ ਚਾਹੀਦੀ ਹੈ ਅਤੇ ਇਸ ਤੋਂ ਇਲਾਵਾ ਗੰਨੇ ਦੇ ਬਕਾਏ ਦੀ ਅਦਾਇਗੀ ਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ 20 ਦਸੰਬਰ ਤੋਂ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਇਹਨਾਂ ਮੰਗਾਂ ਦੇ ਵਿੱਚ ਬਜੁਰਗਾਂ ਦੇ ਲਈ ਪੈਨਸ਼ਨ ਅਤੇ ਅਨਾਜ ਦੀਆਂ ਕੀਮਤਾਂ ਨੂੰ ਘਟ ਕਰਨਾ ਵੀ ਸ਼ਾਮਿਲ ਹੈ। ਕਿਸਾਨ ਅੰਦੋਲਨ ਦੀ ਵਿੱਚ ਵਧ ਤੋਂ ਵੱਧ ਕਿਸਾਨਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਸਥਾਨਕ ਕਿਸਾਨ ਜੋਰਾਵਰ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਏਨੀ ਜ਼ਿਆਦਾ ਠੰਡ ਵਿੱਚ ਰੇਲ ਗੱਡੀ ਦੀਆਂ ਪਟੜੀਆਂ ਉਤੇ ਬੈਠਣ ਦਾ ਸਾਨੂੰ ਕੋਈ ਸ਼ੌਂਕ ਨਹੀਂ ਹੈ ਅਤੇ ਨਾ ਹੀ ਕਿਸੇ ਦਾ ਦਿਲ ਕਰਦਾ ਹੁੰਦਾ ਹੈ। ਸਾਨੂੰ ਅਜਿਹਾ ਕਰਨ ਉਤੇ ਸਰਕਾਰ ਦੁਆਰਾ ਮਜਬੂਰ ਕੀਤਾ ਜਾ ਰਿਹਾ ਹੈ। ਇਸ ਕਰਕੇ ਸਾਨੂੰ ਹੁਣ 20 ਦਸੰਬਰ ਤੋਂ ਇਹ ਰੇਲ ਰੋਕੋ ਅੰਦੋਲਨ ਕਰਨਾ ਪਵੇਗਾ।

Leave a Reply

Your email address will not be published.