ਹਰਸਿਮਰਤ ਬਾਦਲ ਨੇ ਰੱਖਿਆ ਚੰਨੀ ਦਾ ਨਵਾਂ ਨਾਮ, ਬੀਬਾ ਬਾਦਲ ਦਾ ਕਮਾਲ

Uncategorized

ਆਏ ਦਿਨ ਆਉਣ ਵਾਲਿਆਂ ਚੋਣਾਂ ਦੇ ਬਚੇ ਹੋਏ ਸਮੇਂ ਵਿੱਚੋ ਇੱਕ ਦਿਨ ਘਟ ਜਾਂਦਾ ਹੈ ਅਤੇ ਸਾਰੀਆਂ ਹੀ ਪਾਰਟੀਆਂ ਦੀ ਤਿਆਰੀ ਹੋਰ ਤੇਜ ਹੋ ਜਾਂਦੀ ਹੈ। ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਏ ਦਿਨ ਲੋਕਾਂ ਲਈ ਵੱਡੇ ਵੱਡੇ ਐਲਾਨ ਕਰ ਕੇ ਲੋਕਾਂ ਨੂੰ

ਆਵਦੇ ਵੱਲ ਕਰਕੇ ਦੁਬਾਰਾ ਕਾਂਗਰਸ ਸਰਕਾਰ ਦੀ ਸਰਕਾਰ ਬਣਾਉਣ ਦੀ ਤਿਆਰੀ ਕਰ ਰਹੇ ਨੇ। ਓਥੇ ਹੀ ਬਾਕੀ ਪਾਰਟੀਆਂ ਵੀ ਉਹਨਾਂ ਉਤੇ ਕਾਫੀ ਸਖ਼ਤ ਵਾਰ ਕਰਦੀਆਂ ਹੋਈਆਂ ਨਜਰ ਆ ਰਹੀਆਂ ਹਨ। ਏਸੇ ਦੌਰਾਨ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਰਸਿਮਰਤ ਕੌਰ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਫੀ ਕੁਛ ਕਿਹਾ। ਦੱਸ ਦੇਈਏ ਕਿ ਜਦੋਂ ਹਰਸਿਮਰਤ ਬਾਦਲ ਜੀ ਨੂੰ ਮੀਡੀਆ ਦੁਆਰਾ

ਪੁੱਛਿਆ ਗਿਆ ਕਿ 20 ਦਸੰਬਰ ਨੂੰ ਜੋਂ ਕਿਸਾਨਾਂ ਦਾ ਰੇਲ ਅੰਦੋਲਨ ਪੰਜਾਬ ਵਿੱਚ ਸ਼ੁਰੂ ਹੋ ਰਿਹਾ ਹੈ, ਤਾਂ ਉਸ ਉਤੇ ਹਰਸਿਮਰਤ ਬਾਦਲ ਜੀ ਨੇ ਕਿਹਾ ਕਿ ਮੈ ਸਮਝਦੀ ਹਾਂ ਕਿ ਕਾਂਗਰਸ ਪਾਰਟੀ ਨੇ ਜੋਂ ਵਾਅਦੇ ਕਿਸਾਨਾਂ ਦੇ ਨਾਲ ਕੀਤੇ ਸਨ ਕਿ ਸਾਰਾ ਕਰਜ਼ਾ ਮੁਆਫ ਕੀਤਾ ਜਾਵੇਗਾ, ਘਰ ਘਰ ਨੌਕਰੀ ਦਿੱਤੀ ਜਾਵੇਗੀ। ਹੁਣ ਸਮਾਂ ਆਗਿਆ ਹੈ ਕਿ ਲੋਕ ਉਹਨਾਂ ਗੱਲਾਂ ਦਾ ਹਿਸਾਬ ਕਿਤਾਬ ਮੰਗਣ ਅਤੇ ਜਦੋਂ ਇੱਕ

ਮੁੱਖ ਮੰਤਰੀ ਨੇ ਗੁਟਕਾ ਸਾਹਿਬ ਜੀ ਉਤੇ ਹੱਥ ਰੱਖ ਕੇ ਸਹੁੰ ਖਾਧੀ ਕਿ ਤੁਹਾਡੇ ਕਰਜੇ ਮੁਆਫ ਕੀਤੇ ਜਾਣਗੇ ਤਾਂ ਕਿਸਾਨਾਂ ਨੇ ਉਸ ਉਤੇ ਵਿਸ਼ਵਾਸ ਕਰਕੇ ਆਪਣੇ ਕਰਜ਼ੇ ਭਰਨੇ ਬੰਦ ਕਰ ਦਿੱਤੇ, ਵਿਆਜ ਭਰਨਾ ਬੰਦ ਕਰ ਦਿੱਤਾ, ਜਿਸ ਕਾਰਨ ਬਹੁਤ ਸਾਰੇ ਕਿਸਾਨ ਡਿਫਲਟਰ ਹੋ ਗਏ ਅਤੇ ਉਹਨਾਂ ਦੀਆਂ ਜ਼ਮੀਨਾਂ ਦੀ ਕੁਰਕੀ ਤੱਕ ਹੋ ਗਈ। ਹੁਣ 5 ਸਾਲ ਲੰਘ ਗਏ ਹਨ, ਹੁਣ ਇਥੇ ਜਿੰਨੇ ਵੀ ਮੰਤਰੀ ਵਿਧਾਇਕ ਲੀਡਰ ਬੈਠੇ ਹੋਏ ਹਨ, ਇਹਨਾਂ ਸੱਭ ਦੇ ਹੀ ਵਾਅਦੇ ਸਨ ਕਿਸੇ ਵੀ ਇੱਕ ਇਨਸਾਨ ਦਾ ਵਾਅਦਾ ਨਹੀਂ ਸੀ, ਪੂਰੀ ਪਾਰਟੀ ਦਾ ਹੀ ਵਾਅਦਾ ਸੀ ਅਤੇ ਹੁਣ ਸਮਾਂ ਆਗਿਆ ਹੈ ਕਿ ਉਹਨਾਂ ਨੂੰ ਲੋਕਾਂ ਨੂੰ ਹਿਸਾਬ ਕਿਤਾਬ ਦੇਣਾ ਪਵੇਗਾ। ਜਦੋਂ ਮੀਡੀਆ ਦੁਆਰਾ ਹਰਸਿਮਰਤ ਬਾਦਲ ਜੀ ਨੂੰ ਕਿਹਾ ਗਿਆ ਕਿ ਪੰਜਾਬ ਸਰਕਾਰ ਹੁਣ ਇੱਕ ਤੋ ਬਾਅਦ ਇੱਕ ਐਲਾਨ ਕਰ ਰਹੀ ਹੈ, ਤਾਂ ਹਰਸਿਮਰਤ ਬਾਦਲ ਜੀ ਨੇ ਜਵਾਬ ਦਿੱਤਾ ਕਿ ਐਲਾਨਿਆਂ ਜੀਤ ਸਿੰਘ ਚੰਨੀ ਹਨ ਤਾਂ ਉਹ ਸਿਰਫ ਐਲਾਨ ਹੀ ਕਰਨਗੇ। ਹਰਸਿਮਰਤ ਬਾਦਲ ਜੀ ਦੇ ਦਿੱਤੇ ਇਸ ਨਵੇਂ ਨਾਮ ਨੂੰ ਲੋਕਾਂ ਦੁਆਰਾ ਕਾਫੀ ਵਾਇਰਲ ਕੀਤਾ ਜਾ ਰਿਹਾ ਹੈ ਅਤੇ ਇਸ ਉਤੇ ਹਸਿਆ ਵੀ ਜਾ ਰਿਹਾ ਹੈ। ਬਾਕੀ ਹੁਣ ਦੇਖਣਾ ਹੋਵੇਗਾ ਕਿ ਚੋਣਾਂ ਜਿੱਤਣ ਤੋਂ ਬਾਅਦ ਆਖਰੀ ਹਾਸੀ ਕੌਣ ਹੱਸਦਾ ਹੈ।

Leave a Reply

Your email address will not be published.