ਦੇਖੋ ਹਰਸਿਮਰਤ ਬਾਦਲ ਬਾਰੇ ਆਈ ਵੱਡੀ ਖਬਰ, ਵੱਡਾ ਖੁਲਾਸਾ

Uncategorized

ਬਾਦਲ ਪਰਿਵਾਰ ਦਾ ਪੂਰੇ ਪੰਜਾਬ ਵਿਚ ਬਹੁਤ ਵੱਡਾ ਨਾਮ ਹੈ। ਸਰਦਾਰ ਪਰਕਾਸ਼ ਸਿੰਘ ਬਾਦਲ ਬਹੁਤ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਇਸ ਵਾਰ ਚੋਣਾਂ ਵਿਚ ਵੀ ਅਕਾਲੀ ਦਲ ਵੱਲੋਂ ਪੂਰੀ ਤੇਜੀ ਦਿਖਾਈ ਜਾ ਰਹੀ ਹੈ ਅਤੇ ਆਪਣੀ ਸਰਕਾਰ ਬਣਾਉਣ ਦਾ ਦਾਅਵਾ

ਵੀ ਕੀਤਾ ਜਾ ਰਿਹਾ ਹੈ। ਇਸ ਸਭ ਦੇ ਚਲਦੇ ਹੁਣ ਪੰਜਾਬ ਵਿੱਚ ਇੱਕ ਨਵੀਂ ਪਾਰਟੀ ਯਾਨੀ ਕਿ ਆਮ ਆਦਮੀ ਪਾਰਟੀ ਵੀ ਪੂਰੀ ਤਰ੍ਹਾਂ ਸਰਗਰਮ ਨਜਰ ਆ ਰਹੀ ਹੈ। ਆਮ ਆਦਮੀ ਪਾਰਟੀ ਵੱਲੋ ਲਗਾਤਾਰ ਅਕਾਲੀ ਦੱਲ ਨੂੰ ਅਪਣਾ ਨਿਸ਼ਾਨਾ ਬਣਾਇਆ ਜਾਂਦਾ ਹੈ। ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਅਕਾਲੀ ਦਲ ਦੇ ਕਾਰਨ ਹੀ ਅੱਜ ਪੰਜਾਬ ਅਜਿਹੀ ਸਥਿਤੀ ਵੀ ਪਹੁੰਚਿਆ ਹੈ। ਪਰੰਤੂ ਸ਼੍ਰੋਮਣੀ

ਅਕਾਲੀ ਦੱਲ ਦਾ ਕਹਿਣਾ ਹੈ ਕਿ ਉਹ ਸੱਚੀ ਕਿਸਾਨ ਹਿਮਾਇਤੀ ਪਾਰਟੀ ਹੈ। ਇਸ ਕਾਰਨ ਹੀ ਜਦੋਂ ਗੱਲ ਕਿਸਾਨੀ ਉਤੇ ਆਈ ਸੀ ਤਾਂ ਹਰਸਿਮਰਤ ਬਾਦਲ ਜੀ ਨੇ ਆਪਣਾ ਅਸਤੀਫਾ ਦੇ ਦਿੱਤਾ ਸੀ। ਇਸ ਦੌਰਾਨ ਜਦੋਂ ਹੁਣ ਜਦੋਂ ਮੀਡੀਆ ਦੁਆਰਾ ਹਰਸਿਮਰਤ ਬਾਦਲ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਨੇ ਸਭ ਤੋਂ ਪਹਿਲਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਵਾਰ ਕਰਦੇ

ਹੋਏ ਕਿਹਾ ਕਿ ਕੇਜਰੀਵਾਲ ਜਿੱਥੇ ਵੀ ਇਲੈਕਸ਼ਨ ਹੁੰਦੇ ਹਨ ਉਥੇ ਹੀ ਪਹੁੰਚ ਜਾਂਦੇ ਹਨ। 2017 ਵਿੱਚ ਕੇਜਰੀਵਾਲ ਨੇ ਅਜਿਹਾ ਹੀ ਕੀਤਾ ਸੀ, ਪੂਰੇ ਪੰਜਾਬ ਵਿਚ ਘੁੰਮ ਕੇ ਬਹੁਤ ਵੱਡੇ ਵੱਡੇ ਝੂਠੇ ਵਾਅਦੇ ਕੀਤੇ ਸਨ। ਲੋਕਾਂ ਨੇ ਉਹਨਾਂ ਵਿਚ ਵਿਸ਼ਵਾਸ ਦਿਖਾ ਕੇ ਉਹਨਾਂ ਨੂੰ ਆਪੌਸੀਸ਼ਨ ਬਣਾਇਆ ਪੰਜਾਬ ਵਿਚ, ਪਰੰਤੂ 5 ਸਾਲ ਨਾ ਹੀ ਤਾਂ ਕੇਜਰੀਵਾਲ ਨਜਰ ਆਇਆ ਅਤੇ ਨੇ ਹੀ ਉਹਨਾਂ ਦਾ ਕੋਈ ਵਿਧਾਇਕ ਨਜਰ ਆਇਆ। ਬਲਕਿ ਹਾਲ ਇਹ ਹੋਇਆ ਕਿ ਕਾਂਗਰਸ ਦੀ B ਟੀਮ ਬਣਨ ਦਾ ਕੰਮ ਕੀਤਾ, ਇਹ ਸਾਬਿਤ ਉਸ ਸਮੇਂ ਹੋਇਆ ਜਦੋਂ ਆਮ ਆਦਮੀ ਪਾਰਟੀ ਦੇ 11 ਲੀਡਰ ਹੁਣ ਕਾਂਗਰਸ ਵਿੱਚ ਹੀ ਸ਼ਾਮਿਲ ਹਨ। ਹੁਣ ਇੱਕ ਵਾਰ ਦੁਬਾਰਾ ਝੂਠ ਬੋਲਣ ਅਤੇ ਹਨ। ਜਿੱਥੇ ਵੀ ਇਲੈਕਸ਼ਨ ਹੁੰਦੇ ਹਨ ਕੇਜਰੀਵਾਲ ਓਥੇ ਪਹੁੰਚ ਜਾਂਦੇ ਹਨ, ਪਰੰਤੂ ਇਲੈਕਸ਼ਨਾਂ ਦੇ ਮਗਰੋਂ ਉਹ ਨਜਰ ਵੀ ਨਹੀਂ ਆਉਂਦੇ। ਅੱਜ ਮੈ ਇਹੀ ਕਹਾਂਗੀ ਕਿ ਜੋਂ ਕੇਜਰੀਵਾਲ ਏਥੋਂ ਦੇ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਉਹਨਾਂ ਨੂੰ ਝੂਠੇ ਸੁਪਨੇ ਦਿਖਾ ਰਹੇ ਹਨ, ਜੇਕਰ ਇਹਨਾਂ ਵਿਚ ਕੁਛ ਵੀ ਸ਼ਰਮ ਹੁੰਦੀ ਤਾਂ ਉਸ ਸੱਭ ਕਾਸੇ ਨੂੰ ਪਹਿਲਾ ਇਹ ਦਿੱਲੀ ਵਿਚ ਲਾਗੂ ਕਰਦੇ ਅਤੇ ਫੇਰ ਦਿੱਲੀ ਮਾਡਲ ਦੀ ਗੱਲ ਕਰਦੇ, ਪਰੰਤੂ ਇਹ ਏਥੇ ਲੋਕਾਂ ਨੂੰ ਗੁੰਮਰਾਹ ਕਰਨ ਆਏ ਹਨ। ਹਰਸਿਮਰਤ ਬਾਦਲ ਜੀ ਦੀ ਇਸ ਮੀਡੀਆ ਨਾਲ ਗੱਲ ਬਾਤ ਕੀਤੀ ਗਈ ਦੀ ਵੀਡਿਉ ਵੀ ਕਾਫੀ ਵਾਇਰਲ ਹੋ ਰਹੀ ਹੈ ਅਤੇ ਲੋਕਾਂ ਵੱਲੋਂ ਹੁਣ ਆਮ ਆਦਮੀ ਪਾਰਟੀ ਉਤੇ ਸਵਾਲ ਉਠਾਏ ਜਾ ਰਹੇ ਹਨ। ਹੁਣ ਦੇਖਣਾ ਹੋਵੇਗਾ ਅਰਵਿੰਦ ਕੇਜਰੀਵਾਲ ਇਸਦਾ ਕੀ ਜਵਾਬ ਦਿੰਦੇ ਹਨ।

Leave a Reply

Your email address will not be published.