ਕਿਸਾਨ ਜਥੇਬੰਦੀਆਂ ਵੱਲੋਂ ਕਿਹਾ ਗਿਆ ਸੀ ਕਿ ਸਰਕਾਰ ਨੇ ਜੋਂ ਕਰਜਾ ਮੁਆਫ ਕਰਨ ਦਾ ਵਾਅਦਾ ਕੀਤਾ ਸੀ, ਉਸਨੂੰ ਸਰਕਾਰ ਨੇ ਪੂਰਾ ਨਹੀਂ ਕੀਤਾ ਅਤੇ ਇਸ ਲਈ ਹੁਣ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ। ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਪੂਰਨ ਕਰਜਾ ਮੁਆਫ

ਕਰਨ ਦੇ ਮਾਮਲੇ ਉਤੇ ਜੋਂ ਮੀਟਿੰਗ ਰੱਖੀ ਗਈ ਸੀ। ਉਸਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ 3 ਦਿਨ ਅਗੇ ਪੋਸਟਪੋਨ ਕਰ ਦਿੱਤਾ ਹੈ। ਜਿਸ ਗੱਲ ਦਾ ਕਿਸਾਨਾਂ ਵਿੱਚ ਬਹੁਤ ਹੀ ਜਿਆਦਾ ਰੋਸ ਦੇਖਿਆ ਜਾ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਹੁਣ ਸਰਕਾਰ ਨੇ ਜੋਂ ਮੀਟਿੰਗ ਪਹਿਲਾ 17 ਦਸੰਬਰ ਨੂੰ ਰਖੀ ਸੀ। ਉਸਨੂੰ ਹੁਣ ਅਗੇ ਟਾਲ ਦਿੱਤਾ ਹੈ ਅਤੇ ਹੁਣ 20 ਦਸੰਬਰ ਨੂੰ ਰਖ ਦਿੱਤਾ ਹੈ।

ਦੱਸ ਦੇਈਏ ਕਿ ਹੁਣ ਸਰਕਾਰ ਵੱਲੋਂ ਰਖੀ ਗਈ ਇਸ 20 ਦਸੰਬਰ ਦੀ ਮੀਟਿੰਗ ਵਿੱਚ ਜਾਣ ਤੋਂ ਕਿਸਾਨ ਆਗੂਆਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਸਰਕਾਰ ਹੁਣ ਜਾਣ ਬੁੱਝ ਕੇ ਬਹਾਨੇਬਾਜੀ ਕਰ ਰਹੀ ਹੈ ਅਤੇ ਬਾਅਦ ਵਿਚ ਫੇਰ ਚੋਣ ਜਾਬਤਾ ਲਾਗੂ ਹੋ ਜਾਵੇਗਾ ਅਤੇ ਫੇਰ ਸਰਕਾਰ ਕੁਛ ਵੀ ਨਹੀਂ

ਕਰ ਸਕੇਗੀ। ਹੁਣ ਅੱਜ ਤੋਂ ਪੰਜਾਬ ਦੇ ਸਾਰੇ ਟੋਲ ਪਲਾਜੇ ਖਾਲ੍ਹੀ ਨਹੀਂ ਕੀਤੇ ਜਾਣਗੇ। ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋ ਇਹ ਕਹਿ ਕੇ ਕਿਸਾਨ ਨਾਲ ਬੈਠਕ ਨੂੰ ਅਗੇ ਟਾਲਿਆ ਗਿਆ ਸੀ ਕਿ ਹਜੇ ਤੱਕ ਕਿਸਾਨ ਆਗੂ ਦਰਬਾਰ ਸਾਹਿਬ ਜਾ ਰਹੇ ਹਨ। ਪਰੰਤੂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਜਿਆਦਾ ਤਰ ਕਿਸਾਨ ਆਗੂ ਦਰਬਾਰ ਸਾਹਿਬ ਨਮਕਤ ਹੋ ਕੇ ਆ ਚੁੱਕੇ ਹਨ। ਇਹ ਸਿਰਫ ਹੁਣ ਸਰਕਾਰ ਬਹਾਨੇਬਾਜੀ ਕਰਕੇ ਮੀਟਿੰਗ ਨੂੰ ਟਾਲ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜਦੋਂ ਤੱਕ ਪਹਿਲਾ ਵਾਲੇ ਰੇਟ ਬਹਾਲ ਨਹੀਂ ਹੁੰਦੇ, ਉਨ੍ਹਾਂ ਸਮਾਂ ਧਰਨੇ ਜਾਰੀ ਰਹਿਣਗੇ, ਧਰਨਿਆਂ ਨੂੰ ਓਦੋਂ ਤੱਕ ਖਤਮ ਨਹੀਂ ਕੀਤਾ ਜਾਵੇਗਾ। ਹੁਣ ਦੇਖਣਾ ਹੋਵੇਗਾ ਕਿ ਕਿਸਾਨ ਆਗੂਆਂ ਦੇ ਇਸ ਫੈਸਲੇ ਤੋਂ ਬਾਅਦ ਕੀ ਚਰਨਜੀਤ ਸਿੰਘ ਚੰਨੀ ਫੇਰ ਤੋ ਬੈਠਕ 17 ਦਸੰਬਰ ਨੂੰ ਰਖ ਲੈਂਦੇ ਹਨ ਜਾਂ ਫੇਰ ਉਹ ਬੈਠਕ ਨੂੰ ਅੱਗੇ ਟਾਲਣ ਵਾਲੇ ਫੈਂਸਲੇ ਉਤੇ ਹੀ ਡਟੇ ਰਹਿੰਦੇ ਹਨ।