ਬੱਬੂ ਮਾਨ ਨੇ ਬਣਾਈ ਕਿਸਾਨ ਜਥੇਬੰਦੀਆਂ ਨਾਲ ਨਵੀਂ ਪਾਰਟੀ, ਸ਼ੇਅਰ ਕਰੋ

Uncategorized

ਕਿਸਾਨੀ ਅੰਦੋਲਨ ਦੀ ਜਿੱਤ ਹੋਣ ਤੋਂ ਬਾਅਦ ਕਿਸਾਨ ਆਗੂ ਅਤੇ ਅਦਾਕਾਰ ਸ਼੍ਰੀ ਹਰਮੰਦਰ ਸਾਹਿਬ ਨਮਸਤਕ ਹੋਏ। ਜਦੋਂ ਮੀਡੀਆ ਦੁਆਰਾ ਉਹਨਾਂ ਨਾਲ ਗੱਲ ਬਾਤ ਕੀਤੀ ਗਈ ਤਾਂ ਉਹਨਾਂ ਦੁਆਰਾ ਕਿਹਾ ਗਿਆ ਕਿ ਇਸ ਅੰਦੋਲਨ ਦੇ ਵਿੱਚ ਕਲਾਕਾਰਾਂ ਦਾ ਵੀ ਕਾਫੀ

ਵੱਡਾ ਯੋਗਦਾਨ ਹੈ। ਇਸ ਮੁੱਦੇ ਤੇ ਪੰਜਾਬੀ ਗਾਇਕ ਬੱਬੂ ਮਾਨ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਆਓ ਤੁਹਾਨੂੰ ਦਸਦੇ ਹਾਂ ਕਿ ਬੱਬੂ ਮਾਨ ਨੇ ਕੀ ਕਿਹਾ, ਬੱਬੂ ਮਾਨ ਨੇ ਕਿਹਾ ਕਿ ਅਸੀਂ 32 ਪ੍ਰਧਾਨ ਅਗੇ ਕੀਤੇ ਸਨ। ਹੁਣ ਜੇਕਰ ਸਾਰੇ ਹੀ ਪ੍ਰਧਾਨ ਬਣਨਗੇ ਤਾਂ ਕੰਮ ਨਹੀਂ ਚਲਣਾ। ਇਸ ਕਰਕੇ ਆਪਾਂ ਇਹਨਾਂ ਦੀ ਹੀ ਡਿਊਟੀ ਅਗੇ ਵੀ ਲਗਾਉਂਦੇ ਹਾਂ। ਬੱਬੂ ਮਾਨ ਨੇ ਕਿਹਾ ਕਿ ਜੋਂ ਸੱਭ ਤੋਂ ਵੱਡਾ ਮਸਲਾ ਸੀ

ਅੰਦੋਲਨ ਦਾ ਉਹ ਹੁਣ ਹਲ ਹੋ ਚੁੱਕਿਆ ਹੈ ਅਤੇ ਲੋਕ ਵੀ ਹੁਣ ਜਾਗਰੂਕ ਹੋ ਗਏ ਹਨ। ਹੁਣ ਜਥੇਬੰਦੀਆਂ ਵੀ ਤਿਆਰ ਹੋ ਚੁੱਕੀਆਂ ਹਨ ਅਤੇ ਇੱਕ ਪੈਟਰਨ ਬਣ ਗਿਆ ਹੈ। ਹੌਲੀ ਹੌਲੀ ਕੋਸ਼ਿਸ਼ ਕਰਾਂਗੇ ਕਿ 32 ਜਥੇਬੰਦੀਆਂ ਤੋ ਵੀ ਘਟ ਕੇ ਇਕੱਠੀਆਂ ਹੋ ਜਾਣ ਅਤੇ ਜਦੋਂ ਹੋਰ ਇਕੱਠੇ ਹੋ ਗਏ ਤਾਂ ਏਕਾ ਹੋਰ ਵਧ ਜਾਵੇਗਾ। ਕਿਉੰਕਿ ਲੋਕ ਹੁਣ ਪੂਰੀ ਤਰ੍ਹਾਂ ਜਾਗਰੂਕ ਹੋ ਗਏ ਹਨ। ਬੱਬੂ ਮਾਨ ਨੇ ਕਿਹਾ ਕਿ ਜੋਂ ਕਿਸਾਨ

ਭਰਾ ਸਾਡੇ ਅੰਦੋਲਨ ਦੌਰਾਨ ਸ਼-ਹੀ-ਦ ਹੋਏ ਹਨ ਉਹ ਉਹਨਾਂ ਦੇ ਲਈ ਹੀ ਬਾਬੇ ਦੇ ਦਰ ਤੇ ਮੱਥਾ ਟੇਕਣ ਆਏ ਹਨ। ਜਦੋਂ ਬੱਬੂ ਮਾਨ ਨੂੰ ਕੰਗਨਾ ਰਣੌਤ ਦੇ ਬਾਰੇ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਉਹ ਉਸਦੇ ਬਾਰੇ ਗੱਲ ਵੀ ਨਹੀਂ ਕਰਨਾ ਚਾਹੁੰਦੇ। ਓਹਨਾਂ ਨੇ ਕਿਹਾ ਕਿ ਸੱਭ ਨੂੰ ਆਪਣੇ ਵਿਚਾਰ ਰਖਣ ਦੀ ਆਜ਼ਾਦੀ ਹੈ। ਪਰੰਤੂ ਜੇਕਰ ਅਸੀਂ ਆਪਣਾ ਕੰਮ ਛੱਡ ਕੇ ਕਿਸੇ ਨਾਲ ਉਲਝਾਂਗੇ ਤਾਂ ਉਸ ਨਾਲ ਸਮਾਂ ਹੀ ਖਰਾਬ ਹੋਵੇਗਾ। ਬੱਬੂ ਮਾਨ ਨੇ ਕਿਹਾ ਕਿ ਇੱਕ ਅੰਦੋਲਨ ਦਾ ਕੰਮ ਹੁੰਦਾ ਹੈ ਕਿ ਸੱਭ ਨੂੰ ਜੋੜਨਾ ਹੈ। ਚੰਗੀ ਗੱਲ ਇਹ ਨਹੀਂ ਕਿ ਜੋਂ ਸਾਨੂੰ ਨਫਰਤ ਕਰਦਾ ਹੈ ਅਸੀ ਉਸਨੂੰ ਗਲਤ ਬੋਲ ਦਿੱਤਾ, ਬਲਕਿ ਚੰਗੀ ਗੱਲ ਤਾਂ ਇਹ ਹੈ ਕਿ ਜੋਂ ਸਾਨੂੰ ਨਫਰਤ ਕਰਦਾ ਹੈ ਅਸੀ ਉਸਨੂੰ ਹੌਲੀ ਹੌਲੀ ਪਿਆਰ ਵਿੱਚ ਤਬਦੀਲ ਕਰਨਾ ਹੈ। ਫੇਰ ਹੀ ਸਾਡੀ ਇੱਕ ਵੱਡੀ ਪ੍ਰਾਪਤੀ ਹੋਵੇਗੀ। ਸੂਤਰਾਂ ਦੁਆਰਾ ਇਹ ਵੀ ਕਿਹਾ ਗਿਆ ਹੈ ਕਿ 25 ਦਸੰਬਰ ਤੱਕ ਬੱਬੂ ਮਾਨ ਆਪਣੀ ਇੱਕ ਕਿਸਾਨੀ ਪਾਰਟੀ ਬਣਾ ਸਕਦੇ ਹਨ ਜੌ ਕਿ ਚੋਣਾਂ ਵਿੱਚ ਹਿੱਸਾ ਲਵੇਗੀ। ਬੱਬੂ ਮਾਨ ਆਪਣੀ ਇਹ ਪਾਰਟੀ ਕਿਸਾਨ ਆਗੂਆਂ ਨਾਲ ਮਿਲ ਕੇ ਬਣਾ ਸਕਦੇ ਹਨ। ਹਾਲਾਂਕਿ ਹਜੇ ਕਿਸੇ ਵੀ ਕਿਸਾਨ ਆਗੂ ਵੱਲੋਂ ਇਸ ਗਲ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਪਰੰਤੂ 25 ਦਸੰਬਰ ਤੱਕ ਪੰਜਾਬ ਦੇ ਲੋਕਾਂ ਨੂੰ ਇੱਕ ਨਵੀਂ ਪਾਰਟੀ ਦੇਖਣ ਨੂੰ ਮਿਲ ਸਕਦੀ ਹੈ ਅਤੇ ਜਿਸ ਵੱਲ ਲੋਕਾਂ ਦਾ ਝੁਕਾਅ ਵੀ ਹੀ ਸਕਦਾ ਹੈ।

Leave a Reply

Your email address will not be published.