ਦੇਸ਼ ਭਰ ਦੇ ਲੋਕ ਜਿੱਥੇ ਪਹਿਲਾ ਬਹੁਤ ਹੀ ਜਿਆਦਾ ਮਿਹਨਤ ਕਰਕੇ ਕਮਾਈ ਕਰਦੇ ਹਨ ਅਤੇ ਫੇਰ ਪੈਸਾ ਪੈਸਾ ਜੋੜ ਕੇ ਆਪਣੀ ਕਮਾਈ ਨੂੰ ਬੈਂਕ ਵਿਚ ਜਮ੍ਹਾ ਕਰਵਾ ਦਿੰਦੇ ਹਨ ਤਾਂ ਜੋਂ ਉਹਨਾਂ ਦੇ ਪੈਸੇ ਸੁਰੱਖਿਅਤ ਰਹਿ ਸਕਣ। ਲੋਕ ਆਪਣੇ ਬੈਂਕਾਂ ਵਿਚ ਪਏ ਪੈਸੇ ਨੂੰ

ਮਾ-ੜੇ ਸਮੇਂ ਲਈ ਬਚਾ ਕੇ ਰਖਦੇ ਹਨ। ਜਿਵੇਂ ਕਿ ਕੋਰੋਨਾ ਦੇ ਸਮੇਂ ਵਿਚ ਕੋਈ ਵੀ ਆਮਦਨ ਦਾ ਸਾਧਨ ਨਹੀਂ ਬਚਿਆ ਸੀ ਤਾਂ ਫੇਰ ਉਸ ਸਮੇਂ ਵਿਚ ਇਹ ਬੈਂਕਾਂ ਵਿਚ ਪਿਆ ਪੈਸਾ ਹੀ ਕੰਮ ਆਉਂਦਾ ਹੈ। ਬੈਂਕ ਵੀ ਸਮੇਂ ਸਮੇ ਉਤੇ ਨਵੀਆਂ ਸਕੀਮਾਂ ਕੱਢਦੇ ਰਹਿੰਦੇ ਹਨ ਤਾਂ ਜੋਂ ਵਧ ਤੋ ਵਧ ਲੋਕ ਉਹਨਾਂ ਕੋਲ ਆਪਣਾ ਪੈਸਾ ਜਮ੍ਹਾਂ ਕਰਵਾਉਣ। ਜਿਸ ਨਾਲ ਬੈਂਕ ਨੂੰ ਵੀ ਲਾਭ ਪ੍ਰਾਪਤ ਹੁੰਦਾ ਹੈ। ਬੈਂਕ ਲੋਕਾਂ ਨੂੰ ਲੋਨ ਦੀ

ਸੁਵਿਧਾ ਵੀ ਦਿੰਦੇ ਹਨ ਤਾਂ ਜੋਂ ਕਿਸੇ ਨੂੰ ਜੇਕਰ ਜਿਆਦਾ ਲੋੜ ਹੋਵੇ ਤਾਂ ਉਹ ਲੋਨ ਲੈਕੇ ਆਪਣਾ ਕੰਮ ਸਾਰ ਸਕਦਾ ਹੈ। ਬੈਂਕ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦਾ ਲੋਕਾਂ ਵੱਲੋਂ ਭਰਪੂਰ ਲਾਭ ਉਠਾਇਆ ਜਾਂਦਾ ਹੈ। ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵੱਡਾ ਐਲਾਨ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ

ਬੈਂਕਾਂ ਦੇ ਡੁੱਬ ਜਾਣ ਦੀ ਸਥਿਤੀ ਵਿਚ ਜਮ੍ਹਾ ਕਰਤਾਵਾਂ ਨੂੰ ਉਹਨਾਂ ਦੀਆਂ ਜਮ੍ਹਾਂ ਰਕਮਾਂ ਦਾ ਭੁਗਤਾਨ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਕੋਈ ਬੈਂਕ ਡੁੱਬ ਜਾਂਦਾ ਹੈ ਤਾਂ ਜਿਹਨਾਂ ਲੋਕਾਂ ਨੇ ਆਪਣੇ ਪੈਸੇ ਉਸ ਬੈਂਕ ਵਿਚ ਜਮ੍ਹਾ ਕਰਵਾਏ ਹੋਣਗੇ ਉਹਨਾਂ ਲੋਕਾਂ ਨੂੰ 90 ਦਿਨਾਂ ਵਿਚ ਉਹਨਾਂ ਦੇ ਪੈਸੇ ਵਾਪਿਸ ਮਿਲ ਜਾਣਗੇ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਹਾ ਗਿਆ ਹੈ ਕਿ ਇੱਕ ਖੁਸ਼ਹਾਲ ਦੇਸ਼ ਦੇ ਪਿੱਛੇ ਬੈਂਕਾਂ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਅਤੇ ਇਸ ਦੇ ਚਲਦਿਆਂ ਖਾਤਾ ਧਾਰਕਾਂ ਦਾ ਪੈਸਾ ਸੁਰੱਖਿਅਤ ਕਰਨਾ ਬਹੁਤ ਹੀ ਜਰੂਰੀ ਹੈ। ਜੇਕਰ ਬੈਂਕਾਂ ਨੂੰ ਏਸੇ ਤਰ੍ਹਾਂ ਹੀ ਸਹੀ ਚਲਦੇ ਰਖਣਾ ਹੈ ਤਾਂ ਖਾਤਾ ਧਾਰਕਾਂ ਦੇ ਪੈਸੇ ਦੀ ਸੁਰੱਖਿਆ ਸਾਨੂੰ ਕਰਨੀ ਪਵੇਗੀ, ਫੇਰ ਹੀ ਲੋਕ ਆਪਣੇ ਪੈਸੇ ਬਿਨਾਂ ਕਿਸੇ ਚਿੰਤਾ ਤੋ ਬੈਂਕ ਵਿਚ ਜਮ੍ਹਾ ਕਰਵਾ ਸਕਣਗੇ। ਜਿਸ ਨਾਲ ਬੈਂਕਾਂ ਦਾ ਸਿਸਟਮ ਬਿਨਾਂ ਕਿਸੇ ਰੁਕਾਵਟ ਤੋ ਚਲਦਾ ਰਹੇਗਾ। ਜੌ ਕਿ ਦੇਸ਼ ਲਈ ਵੀ ਬਹੁਤ ਜਿਆਦਾ ਜਰੂਰੀ ਹੈ।