ਏਨੀ ਜ਼ਮੀਨ ਨਾਲੋਂ ਵੱਧ ਜ਼ਮੀਨ ਵਾਲੇ ਹੋ ਜਾਵੋ ਸਾਵਧਾਨ, ਸ਼ੇਅਰ ਕਰੋ

Uncategorized

ਪੰਜਾਬ ਦੀ ਧਰਤੀ ਸ਼ੁਰੂ ਤੋਂ ਹੀ ਉਪਜਾਊ ਧਰਤੀ ਮੰਨੀ ਜਾਂਦੀ ਹੈ। ਕਿਉੰਕਿ ਏਥੇ ਫ਼ਸਲਾਂ ਭਰਪੂਰ ਹੁੰਦੀਆਂ ਹਨ। ਪੰਜਾਬ ਵਿੱਚ ਲੋਕਾਂ ਦਾ ਕਾਰੋਬਾਰ ਵੀ ਜ਼ਮੀਨਾਂ ਦੇ ਸਿਰ ਤੇ ਹੀ ਚਲਦਾ ਹੈ। ਪੰਜਾਬ ਵਿੱਚ ਹਰ ਤਰ੍ਹਾਂ ਦੇ ਜ਼ਿਮੀਦਾਰ ਪਾਏ ਜਾਂਦੇ ਹਨ। ਕਿਸੇ ਕੋਲ ਵੱਧ ਜ਼ਮੀਨ ਹੁੰਦੀ

ਹੈ ਤਾਂ ਕਿਸੇ ਕੋਲ ਘਟ ਹੁੰਦੀ ਹੈ ਅਤੇ ਕਿਸੇ ਕੋਲ ਹੁੰਦੀ ਹੀ ਨਹੀਂ। ਪਰੰਤੂ ਪੰਜਾਬ ਵਿੱਚ ਜੋਂ ਮੈਨ ਕੰਮ ਚਲਦਾ ਹੈ ਉਹ ਜ਼ਮੀਨਾਂ ਦੇ ਸਿਰ ਤੇ ਖੇਤੀ ਬਾੜੀ ਦਾ ਹੀ ਚਲਦਾ ਹੈ। ਹੁਣ ਸਰਕਾਰ ਵੱਲੋਂ ਪੰਜਾਬ ਵਿੱਚ ਜ਼ਮੀਨਾਂ ਰਖਣ ਬਾਰੇ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਲੋਕਾਂ ਵਿਚ ਚਰਚਾ ਹੋਣੀ ਸ਼ੁਰੂ ਹੋ ਗਈ ਹੈ। ਇਸ ਖਬਰ ਦੇ ਆਉਣ ਨਾਲ ਕਾਫੀ ਲੋਕ ਚਿੰਤਾ ਵਿਚ ਵੀ ਦੇਖੇ ਜਾ ਰਹੇ ਹਨ। ਦੱਸ ਦੇਈਏ ਕਿ

ਪੰਜਾਬ ਸਰਕਾਰ ਹੁਣ ਦੀ ਪੰਜਾਬ ਲੈਂਡ ਰਿਫੋਰਮਸ ਐਕਟ 1972 ਦੇ ਤਹਿਤ ਸੀਲਿੰਗ ਦੀ ਹੱਦ ਬੰਦੀ ਤੋ ਹੋਰ ਜ਼ਮੀਨ ਰਖਣ ਵਾਲੇ ਮਾਲਕਾਂ ਦਾ ਰਿਕਾਰਡ ਖੰਗਾਲਣੇ ਵਿੱਚ ਲੱਗੀ ਹੋਈ ਹੈ। ਮਾਲੀਆ ਵਿਭਾਗ ਨੇ ਇਸ ਸਬੰਧੀ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਰਿਪੋਰਟ ਪੇਸ਼ ਕਰਨ ਲਈ ਕਿਹਾ ਹੈ। ਇਸ ਲਈ ਕਮਪਾਇਲ ਕਰਕੇ ਪੰਜਾਬ ਦੇ ਮੁੱਖ ਮੰਤਰੀ ਕੋਲ ਪੇਸ਼ ਕੀਤਾ ਜਾ ਸਕਦਾ ਹੈ। ਦੱਸ ਦੇਈਏ ਕਿ ਹਜੇ ਤੱਕ

ਇਹ ਤਾਂ ਪਕਾ ਪਤਾ ਨਹੀਂ ਲੱਗ ਸਕਿਆ ਹੈ ਕਿ ਸਰਕਾਰ ਵੱਲੋਂ ਜਿਆਦਾ ਜ਼ਮੀਨ ਰਖਣ ਵਾਲਿਆਂ ਲਈ ਕਿ ਫੈਂਸਲਾ ਲਿਆ ਜਾਵੇਗਾ। ਪਰੰਤੂ ਜੋਂ ਸਰਕਾਰ ਨੇ ਹੁਣ ਆਦੇਸ਼ ਦੇ ਕੇ ਆਂਕੜੇ ਮੰਗ ਲਏ ਹਨ। ਉਸ ਨਾਲ ਕਾਫੀ ਹਲ ਚਲ ਦੇਖਣ ਨੂੰ ਮਿਲ ਰਹੀ ਹੈ। ਦੱਸ ਦੇਈਏ ਕਿ ਮਾਲੀਆ ਵਿਭਾਗ ਨੇ ਇੱਕ ਪਤਰ ਜਾਰੀ ਕੀਤਾ ਹੈ। ਉਸ ਪਤਰ ਵਿੱਚ ਮਾਲੀਆ ਵਿਭਾਗ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪ੍ਰਧਾਨ ਨੇ 23 ਨਵੰਬਰ ਨੂੰ ਪੇਂਡੂ ਅਤੇ ਖੇਤ ਮਜ਼ਦੂਰ ਸੰਗਠਨ ਦੇ ਨੁਮਾਇੰਦਿਆਂ ਨਾਲ ਬੈਠਕ ਕੀਤੀ ਸੀ। ਦੱਸ ਦੇਈਏ ਕਿ ਇਸ ਬੈਠਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਵਿੱਚ ਜਿਆਦਾ ਜ਼ਮੀਨ ਰਖਣ ਵਾਲੇ ਮਾਲਕਾਂ ਦਾ ਰਿਕਾਰਡ ਮੰਗਿਆ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਸੀਲਿੰਗ ਐਕਸਲ ਦੇ ਅਧੀਨ ਇੱਕ ਜ਼ਿਮੀਦਾਰ ਦੋ ਫ਼ਸਲ ਵਾਲੀ ਸੱਤ ਹੈਕਟੇਅਰ ਜ਼ਮੀਨ ਰਖ ਸਕਦਾ ਹੈ। ਏਸੇ ਤਰ੍ਹਾਂ ਹੀ ਇੱਕ ਫ਼ਸਲ ਵਾਲੀ 14 ਹੈਕਟੇਅਰ ਜ਼ਮੀਨ ਰੱਖੀਂ ਜਾ ਸਕਦੀ ਹੈ। ਇਸ ਤੋਂ ਇਲਾਵਾ ਗੈਰ ਸੰਚਾਈ ਵਾਲੀ 20.5 ਰਖ ਸਕਦਾ ਹੈ ਅਤੇ ਬੰਜਰ ਜ਼ਮੀਨ ਦਾ ਰਕਬਾ ਜੋ ਹੈ ਉਹ 21.8 ਹੈਕਟੇਅਰ ਤੱਕ ਰਖੀ ਜਾ ਸਕਦੀ ਹੈ।

Leave a Reply

Your email address will not be published.