ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਚੇਹਰੇ ਬਾਰੇ ਹੋਇਆ ਖੁਲਾਸਾ, ਸ਼ੇਅਰ ਕਰੋ

Uncategorized

ਵਿਧਾਨ ਸਭਾ ਦੀਆਂ ਆਉਣ ਵਾਲੀਆਂ ਚੋਣਾਂ ਦਾ ਸਮਾਂ ਹਰ ਰੋਜ ਨਜਦੀਕ ਆਉਂਦਾ ਜਾ ਰਿਹਾ ਹੈ। ਜਿਸ ਕਾਰਨ ਸਾਰੀਆਂ ਹੀ ਸਿਆਸੀ ਪਾਰਟੀਆਂ ਪੂਰੇ ਜੋਸ਼ ਵਿੱਚ ਦਿਖਾਈ ਦੇ ਰਹੀਆਂ ਹਨ। ਪਾਰਟੀ ਲੀਡਰਾਂ ਵੱਲੋਂ ਹੁਣ ਲੋਕਾਂ ਨਾਲ ਮੁਲਾਕਾਤਾਂ ਕੀਤੀਆਂ ਜਾ ਰਹੀਆਂ ਹਨ

ਅਤੇ ਆਪਣੀ ਪਾਰਟੀ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹਰ ਪਾਰਟੀ ਜਿੱਤ ਹਾਸਿਲ ਕਰਕੇ ਸਤਾ ਵਿੱਚ ਆਉਣਾ ਚਾਹੁੰਦੀ ਹੈ। ਜਿਸ ਕਾਰਨ ਹਰ ਪਾਰਟੀ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਿਲ ਕੀਤੀ ਜਾ ਸਕੇ। ਹੁਣ ਜੇਕਰ ਗੱਲ ਕਰੀਏ ਸਿਆਸੀ ਪਾਰਟੀ ਆਮ ਆਦਮੀ ਪਾਰਟੀ ਦੀ ਤਾਂ ਆਮ ਆਦਮੀ ਪਾਰਟੀ ਪਹਿਲਾਂ ਤਾਂ ਠੰਡੀ ਦਿਖਾਈ ਦੇ

ਰਹੀ ਸੀ। ਪਰੰਤੂ ਜਿਵੇਂ ਹੁਣ ਚੋਣਾਂ ਅਏ ਦਿਨ ਹੋਰ ਨਜਦੀਕ ਆ ਰਹੀਆਂ ਹਨ, ਉਸੇ ਤਰ੍ਹਾਂ ਪਾਰਟੀ ਤੇਜੀ ਫੜ੍ਹ ਰਹੀ ਹੈ। ਆਮ ਆਦਮੀ ਪਾਰਟੀ ਦੇ ਵਿੱਚ ਮੁੱਖ ਮੰਤਰੀ ਦਾ ਚੇਹਰਾ ਹਮੇਸ਼ਾ ਤੋਂ ਹੀ ਇੱਕ ਵੱਡਾ ਮੁੱਦਾ ਰਿਹਾ ਹੈ। ਜਿਸ ਕਾਰਨ ਪਾਰਟੀ ਵਿਚ ਕਈ ਵਾਰ ਕ-ਲੇ-ਸ਼ ਵੀ ਦੇਖਣ ਨੂੰ ਮਿਲਿਆ ਹੈ। ਕਿਉੰਕਿ ਪਾਰਟੀ ਵਿਚ ਕਈ ਅਜਿਹੇ ਲੀਡਰ ਹਨ ਹੋ ਕਿ ਆਪ ਮੁੱਖ ਮੰਤਰੀ ਦਾ ਚੇਹਰਾ ਬਣਨਾ ਚਾਹੁੰਦੇ ਹਨ। ਏਸੇ

ਦੌਰਾਨ ਇੱਕ ਵੱਡੀ ਖਬਰ ਸਾਹਮਣੇ ਆਈ ਸੀ ਕਿ ਹੁਣ ਆਮ ਆਦਮੀ ਪਾਰਟੀ ਆਪਣੇ ਮੁੱਖ ਮੰਤਰੀ ਦਾ ਚੇਹਰਾ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੂੰ ਬਣਾਵੇਗੀ। ਦੱਸ ਦੇਈਏ ਕਿ ਇਸ ਉਤੇ ਹੁਣ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਦੱਸ ਦੇਈਏ ਕਿ ਪਿਛਲੇ ਲੰਬੇ ਸਮੇਂ ਤੋਂ ਚਲੇ ਕਿਸਾਨੀ ਪ੍ਰਦਰਸ਼ਨ ਵਿੱਚ ਕਿਸਾਨ ਭਰਾ ਜਿੱਤ ਪ੍ਰਾਪਤ ਕਰ ਕੇ ਦਿੱਲੀ ਤੋ ਆਪਣੇ ਘਰਾਂ ਨੂੰ ਵਾਪਿਸ ਆ ਰਹੇ ਹਨ। ਓਥੇ ਹੀ ਕਿਸਾਨਾਂ ਵੱਲੋਂ ਫਤਿਹ ਮਾਰਚ ਵੀ ਕੱਢੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਫ਼ਤਿਹ ਮਾਰਚ ਕਰਦੇ ਹੋਏ ਕਿਸਾਨ ਗੁਰੂਦਆਰਾ ਸ਼੍ਰੀ ਬੰਗਲਾ ਸਾਹਿਬ ਵਿਖੇ ਨਮਸਕਤ ਹੋਏ। ਓਥੇ ਜਦੋਂ ਮੀਡੀਆ ਨਾਲ ਕਿਸਾਨ ਬਲਬੀਰ ਸਿੰਘ ਰਾਜੇਵਾਲ ਨੇ ਗੱਲ ਬਾਤ ਕੀਤੀ ਤਾਂ, ਮੀਡੀਆ ਦੁਆਰਾ ਉਹਨਾਂ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਦੇ ਚੇਹਰੇ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਹਜੇ ਤੱਕ ਇਸ ਸਬੰਧੀ ਮੇਰੇ ਕੋਲ ਕਿਸੇ ਨੇ ਵੀ ਕੋਈ ਗੱਲ ਬਾਤ ਨਹੀਂ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਉਹਨਾਂ ਦਾ ਕਹਿਣਾ ਸੀ ਕਿ ਹਜੇ ਤੱਕ ਉਹਨਾਂ ਕੋਲ ਇਸ ਸਬੰਧੀ ਕੋਈ ਗੱਲ ਹੀ ਨਹੀਂ ਕੀਤੀ ਗਈ ਤਾਂ ਉਹ ਇਸਦਾ ਜਵਾਬ ਕਿਵੇਂ ਦੇ ਸਕਦੇ ਹਨ। ਜੇਕਰ ਕੋਈ ਗੱਲ ਕਰੇਗੀ ਫੇਰ ਹੀ ਉਹ ਵਿੱਚ ਕਰਨਗੇ।

Leave a Reply

Your email address will not be published.