ਦੇਖੋ ਬਿਜਲੀ ਦਾ ਬਿੱਲ ਭਰਨ ਵਾਲਿਆਂ ਲਈ ਵੱਡੀ ਖਬਰ

Uncategorized

ਅੱਜ ਦੇ ਸਮੇਂ ਵਿੱਚ ਵਿਕਾਸ ਦੇ ਰੂਪ ਵਿਚ ਸਾਨੂੰ ਬਹੁਤ ਕੁਛ ਮਿਲ ਗਿਆ ਹੈ। ਜਿੱਥੇ ਅੱਜ ਤੋਂ 200 ਸਾਲ ਪਹਿਲਾ ਕੁਛ ਵੀ ਨਹੀਂ ਹੁੰਦਾ ਸੀ। ਓਥੇ ਹੀ ਅੱਜ ਦੇ ਜ਼ਮਾਨੇ ਵਿਚ ਟੈਕਨੋਲੋਜੀ ਦੇ ਚਲਦੇ ਸੱਭ ਕੁੱਛ ਸੰਭਵ ਹੈ। ਮਨੁੱਖ ਨੇ ਟੈਕਨੋਲੋਜੀ ਨੂੰ ਏਨਾ ਵਿਕਸਿਤ ਕਰ ਦਿੱਤਾ ਹੈ ਕਿ

ਸਾਨੂੰ ਬਹੁਤ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਇਹਨਾਂ ਸੱਭ ਸਹੂਲਤਾਂ ਵਿੱਚੋ ਇੱਕ ਹੈ ਬਿਜਲੀ ਦੀ ਸਹੂਲਤ। ਬਿਜਲੀ ਦੇ ਕਾਰਨ ਅੱਜ ਦੇ ਸਮੇਂ ਵਿਚ ਮਨੁੱਖ ਦਾ ਜੀਵਨ ਬਹੁਤ ਆਸਾਨ ਹੋ ਗਿਆ ਹੈ। ਬਿਜਲੀ ਦੇ ਚਲਦਿਆਂ ਸਾਨੂੰ ਬਹੁਤ ਸਾਰੀਆਂ ਸੁੱਖ ਸੁਵਿਧਾਵਾਂ ਮਿਲ ਰਹੀਆਂ ਹਨ। ਪਰੰਤੂ ਬਿਜਲੀ ਦਾ ਵਧ ਰਿਹਾ ਰੇਟ ਆਮ ਲੋਕਾਂ ਲਈ ਇੱਕ ਵੱਡਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਪੰਜਾਬ ਵਿੱਚ ਤਾਂ

ਪਿਛਲੇ ਕੁਛ ਸਮੇ ਤੋਂ ਬਿਜਲੀ ਦੀਆਂ ਕੀਮਤਾਂ ਬਹੁਤ ਵਧ ਗਈਆਂ ਹਨ। ਜਿੱਥੇ ਹੁਣ ਸਰਕਾਰ ਵੱਲੋਂ ਆਉਣ ਵਾਲੀਆਂ ਚੋਣਾਂ ਨੂੰ ਦੇਖਦੇ ਹੋਏ ਐਲਾਨ ਕੀਤੇ ਜਾ ਰਹੇ ਹਨ। ਓਥੇ ਹੀ ਹੁਣ ਇੱਕ ਵੱਡਾ ਫੈਂਸਲਾ ਸਾਹਮਣੇ ਆਇਆ ਹੈ। ਦੱਸ ਦੇਈਏ ਕਿ ਹੁਣ ਘਰਾਂ ਅਤੇ ਦਫਤਰਾਂ ਦੇ ਬਿਜਲੀ ਦੇ ਮੀਟਰ ਸਮਾਰਟ ਹੋਣ ਜਾ ਰਹੇ ਹਨ। ਦੱਸ ਦੇਈਏ ਕਿ ਇਹ ਮੀਟਰ ਆਪਣੇ ਆਪ ਹੀ ਰੀਡਿੰਗ ਨੂੰ ਪੜ੍ਹ ਕੇ ਆਪਣੇ ਆਪ ਹੀ

ਬਿੱਲ ਜਨਰੇਟ ਕਰਨਗੇ। ਦੱਸ ਦੇਈਏ ਕਿ ਇਹ ਪ੍ਰੀਪੇਡ ਸਮਾਰਟ ਮੀਟਰ ਦਾ ਵੀ ਬਦਲ ਮਿਲੇਗਾ। ਯਾਨੀ ਕਿ ਜਿੰਨੇ ਵੀ ਪੈਸਿਆਂ ਦੀ ਬਿਜਲੀ ਤੁਸੀ ਵਰਤਣੀ ਹੋਵੇਗੀ ਓਨੇ ਪੈਸਿਆਂ ਦਾ ਕਾਰਡ ਤੁਹਾਨੂੰ ਰੀਚਾਰਜ਼ ਕਰਨਾ ਪਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਇਹ ਕੰਮ ਸ਼ੁਰੂ ਚੰਡੀਗੜ੍ਹ ਤੋਂ ਹੋਵੇਗਾ। ਇਸ ਲਈ ਕੇਂਦਰ ਸਰਕਾਰ ਨੇ 119 ਕਰੋੜ ਦਾ ਫੰਡ ਵੀ ਜਾਰੀ ਕੀਤਾ ਹੈ। ਦੱਸ ਦੇਈਏ ਕਿ ਇਹ ਵੀ ਕਿਹਾ ਜਾ ਰਿਹਾ ਹੈ ਕਿ ਪ੍ਰੀਪੇਡ ਮੀਟਰ ਵਾਲਾ ਬਲਦ ਹਜੇ ਕੁਛ ਦੇਰੀ ਨਾਲ ਮਿਲੇਗਾ। ਕੇਂਦਰੀ ਬਿਜਲੀ ਮੰਤਰਾਲੇ ਵੱਲੋਂ ਯੂ ਟੀ ਪ੍ਰਸ਼ਾਸਨ ਨੂੰ ਇਸ ਪ੍ਰੋਜੈਕਟ ਦੀ ਮਨਜੂਰੀ ਪਹਿਲਾ ਹੀ ਮਿਲ ਗਈ ਸੀ। ਦੱਸ ਦੇਈਏ ਕਿ ਹੁਣ ਚੰਡੀਗੜ੍ਹ ਪ੍ਰਸ਼ਾਸਨ ਨੇ ਜ਼ਮੀਨੀ ਪੱਧਰ ਤੇ ਕੰਮ ਸ਼ੁਰੂ ਕਰਨ ਲਈ ਗ੍ਰਹਿ ਮੰਤਰਾਲਾ mha ਨੂੰ ਇੱਕ ਏਜੰਸੀ ਦੀ ਨਿਯੁਕਤੀ ਲਈ ਵਿਸਤਰਿਤ ਪ੍ਰਸਤਾਵ ਭੇਜਿਆ ਅਤੇ ਇਸ ਪ੍ਰੋਜੈਕਟ ਲਈ ਇੱਕ ਐਪ ਵੀ ਜਾਰੀ ਕੀਤੀ ਜਾਵੇਗੀ। ਜਿਸ ਵਿਚ ਖਪਤਕਾਰਾਂ ਨੂੰ ਉਹਨਾਂ ਦੁਆਰਾ ਰੋਜ਼ਾਨਾ ਵਰਤੀਆਂ ਜਾਣ ਵਾਲੀਆਂ ਯੂਨਿਟਾਂ ਦੀ ਜਾਣਕਾਰੀ ਮਿਲਦੀ ਰਹੇਗੀ।

Leave a Reply

Your email address will not be published.