ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਜਿਵੇਂ ਜਿਵੇਂ ਚੋਣਾਂ ਨਜਦੀਕ ਆ ਰਹੀਆਂ ਹਨ। ਅਏ ਦਿਨ ਹੀ ਕੋਈ ਨਾ ਕੋਈ ਸਿਆਸੀ ਫੇਰ ਬਦਲ ਦੇਖਣ ਨੂੰ ਮਿਲਦਾ ਹੈ। ਸਿਆਸੀ ਪਾਰਟੀਆਂ ਦੇ ਲੀਡਰ ਵਿਧਾਇਕ ਆਪਣੀਆਂ ਪਾਰਟੀਆਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਵਿਚ

ਸ਼ਾਮਿਲ ਹੋ ਰਹੇ ਹਨ। ਜੇਕਰ ਗੱਲ ਭਾਜਪਾ ਦੀ ਕਰੀਏ ਤਾਂ ਜਦੋਂ ਤੋ ਭਾਜਪਾ ਖੇਤੀ ਕਨੂੰਨਾਂ ਨੂੰ ਲੈਕੇ ਆਈ ਹੈ ਉਸ ਦਿਨ ਤੋਂ ਭਾਜਪਾ ਦਾ ਵੱਡਾ ਵਿਰੋਧ ਸ਼ੁਰੂ ਹੋ ਗਿਆ ਸੀ ਅਤੇ ਭਾਜਪਾ ਦਾ ਸਥਰ ਵੀ ਉਸ ਦਿਨ ਤੋਂ ਹੀ ਥਲੇ ਜਾਣਾ ਸ਼ੁਰੂ ਹੋਇਆ ਹੈ। ਹੁਣ ਜਦੋਂ ਭਾਜਪਾ ਨੇ ਚੋਣਾਂ ਦੇ ਨੇੜੇ ਆ ਕੇ ਖੇਤੀ ਕਨੂੰਨਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਅਤੇ ਫੇਰ ਆਪਣੀਆਂ ਸਿਆਸੀ ਰਣਨੀਤੀਆਂ ਵੀ ਤੇਜ ਕਰ ਦਿੱਤੀਆਂ। ਦੱਸ ਦੇਈਏ ਕਿ

ਅੱਜ ਫਰੀਦਕੋਟ ਪੰਜਾਬ ਭਾਜਪਾ ਦੇ ਸੂਬਾ ਕਾਰਜਕਾਰਨੀ ਦੇ ਮੈਂਬਰ ਕੁਲਦੀਪ ਸਿੰਘ ਭੰਗੇਵਾਲ ਨੇ ਜਿਲ੍ਹਾ ਫਰੀਦਕੋਟ ਦੇ ਸੀਨੀਅਰ ਲੀਡਰਾਂ ਦੇ ਨਾਲ ਇੱਕ ਵਿਦੇਸ਼ ਮੀਟਿੰਗ ਅਤੇ 2022 ਦੀਆਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਮਹੱਤਵਪੂਰਨ ਗੱਲ ਬਾਤ ਕੀਤੀ। ਦੱਸ ਦੇਈਏ ਕਿ ਇਸ ਮੌਕੇ ਗੱਲ ਬਾਤ ਕਰਦੇ ਜਿਲ੍ਹਾ ਫਰੀਦਕੋਟ ਤੋਂ ਪ੍ਰਧਾਨ ਦੁਰਗੇਸ਼ ਸ਼ਰਮਾ ਨੇ ਕਿਹਾ ਹੈ ਕਿ ਅੱਜ ਪਾਰਟੀ ਦੇ ਆਗੂਆਂ ਵੱਲੋਂ ਫਰੀਦਕੋਟ

ਜਿਲ੍ਹੇ ਦੇ ਵਿਧਾਨ ਸਭਾ ਹਲਕਾ ਲਈ ਉਤਾਰੇ ਜਾਣ ਵਾਲੇ ਉਮੀਦਵਾਰਾਂ ਦੀ ਚੋਣ ਸੰਬੰਧੀ ਵਿਚਾਰ ਕੀਤਾ ਗਿਆ ਅਤੇ ਓਹਨਾਂ ਨੇ ਕਿਹਾ ਕਿ ਜਿਲੇ ਦੀ ਅੰਦਰ ਸਿਰਫ ਜੇਤੂ ਉਮੀਦਵਾਰ ਹੀ ਉਤਾਰੇ ਜਾਣਗੇ। ਗੱਲ ਬਾਤ ਕਰਦਿਆਂ ਉਹਨਾਂ ਨੇ ਕਿਹਾ ਕਿ ਜਿਵੇਂ ਕਿ ਭੰਗੇਵਾਲ ਸਾਬ੍ਹ ਨੇ ਕਿਹਾ ਹੈ ਕਿ ਭਾਜਪਾ ਚੋਣਾਂ ਦੇ ਲਈ ਹਮੇਸ਼ਾ ਤਿਆਰ ਰਹਿੰਦੀ ਹੈ ਤੇ ਸਾਡਾ ਸੰਗਠਨ ਹਰ ਵੇਲੇ ਮਜ਼ਬੂਤੀ ਲਈ ਕੰਮ ਕਰਦਾ ਰਹਿੰਦਾ ਹੈ। ਕਿਸੇ ਵੀ ਵਖਤ ਕੋਈ ਵੀ ਚੋਣਾਂ ਆ ਜਾਣ ਅਸੀ ਹਰ ਵਖਤ ਤਿਆਰ ਰਹਿੰਦੇ ਹਾਂ ਅਤੇ ਏਸੇ ਦੇ ਸੰਬੰਧ ਵਿੱਚ ਸਾਡੀ ਅੱਜ ਮੀਟਿੰਗ ਹੋਈ ਹੈ। ਓਹਨਾਂ ਨੇ ਦਸਿਆ ਕਿ ਅਸੀਂ ਆਉਣ ਵਾਲੀਆਂ ਚੋਣਾਂ ਨੂੰ ਲੈਕੇ ਕਿਸ ਤਰ੍ਹਾਂ ਦੀਆਂ ਰਣਨੀਤੀਆਂ ਬਣਾਉਣੀਆਂ ਹਨ ਉਸ ਬਾਰੇ ਅਸੀ ਅੱਜ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਅਸੀ ਹਿੱਸਾ ਲਵਾਂਗੇ ਅਤੇ ਜਿੱਤ ਕੇ ਆਪਣੀ ਸਰਕਾਰ ਵੀ ਬਣਾਵਾਂਗੇ।