ਦੇਖੋ ਭਾਜਪਾ ਨਾਲ ਜੁੜੀ ਆਈ ਵੱਡੀ ਖ਼ਬਰ

Uncategorized

ਤਿੰਨੇ ਖੇਤੀ ਕਨੂੰਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਹੁਣ ਤਿਨ੍ਹਾ ਕਨੂੰਨਾਂ ਨੂੰ ਵਾਪਿਸ ਲੈਣ ਤੋ ਬਾਅਦ ਕਿਸਾਨਾਂ ਦਾ ਮੂਡ ਹੁਣ ਕਿਸ ਤਰ੍ਹਾਂ ਦਾ ਰਹੇਗਾ। ਕਿਸਾਨ ਕੀ ਹੁਣ ਭਾਜਪਾ ਦੇ ਨਾਲ ਦੁਬਾਰਾ ਤੋ ਜਾਣਗੇ। ਪਛਮੀ ਯੂਪੀ ਵਿਚ ਜਿਸ ਤਰ੍ਹਾਂ 133 ਵਿੱਚੋ 126 ਸੀਟਾਂ ਜੋਂ ਭਾਜਪਾ ਦੇ

ਹਿੱਸੇ ਆਈਆਂ ਸਨ, ਕੀ ਓਹੀ ਦੁਬਾਰਾ ਹੋਵੇਗਾ। ਇਹ ਇੱਕ ਬਹੁਤ ਵੱਡਾ ਸਵਾਲ ਹੈ ਕਿ ਹੁਣ ਖੇਤੀ ਕਨੂੰਨਾਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਕਿਸਾਨਾਂ ਦਾ ਰੁਖ਼ ਕਿਸ ਤਰਫ ਹੋਵੇਗਾ ਅਤੇ ਭਾਜਪਾ ਦੇ ਲਈ ਉਹਨਾਂ ਦਾ ਕੀ ਰਵਈਆ ਹੋਵੇਗਾ। ਇਸ ਉਤੇ ਇੱਕ ਮੀਡੀਆ ਚੈਨਲ ਦੁਆਰਾ ਸਰਵੇ ਕੀਤਾ ਗਿਆ। ਜਿਸ ਵਿਚ ਕਈ ਸਾਰੇ ਸਵਾਲ ਪੁੱਛੇ ਗਏ। ਪਹਿਲਾ ਸਵਾਲ ਪੁੱਛਿਆ ਗਿਆ ਕਿ ਖੇਤੀ ਕਾਨੁੰਨ ਮੋਦੀ ਨੇ

ਵਾਪਿਸ ਲੈਕੇ ਸਹੀ ਕੀਤਾ? ਤਾਂ ਇਸ ਉਤੇ 52% ਲੋਕਾਂ ਨੇ ਹਾਂ ਵਿੱਚ ਜਵਾਬ ਦਿੱਤਾ 31% ਨੇ ਨਹੀਂ ਵਿੱਚ ਜਵਾਬ ਦਿੱਤਾ ਅਤੇ 17% ਨੇ ਪਤਾ ਨਹੀਂ ਵਿੱਚ ਜਵਾਬ ਦਿੱਤਾ। ਯਾਨੀ ਕਿ ਜਿਆਦਾ ਲੋਕਾਂ ਦਾ ਕਹਿਣਾ ਹੈ ਕਿ ਭਾਜਪਾ ਨੂੰ ਇਹ ਕਾਨੂੰਨ ਪਹਿਲਾ ਹੀ ਵਾਪਿਸ ਹੀ ਲੈਣੇ ਚਾਹੀਦੇ ਸਨ। ਫੇਰ ਇੱਕ ਸਵਾਲ ਹੋਰ ਪੁੱਛਿਆ ਗਿਆ ਕਿ ਕੀ ਚੋਣਾਂ ਉਤੇ ਇਸਦਾ ਅਸਰ ਪਵੇਗਾ? ਤਾਂ 55% ਲੋਕਾਂ ਨੇ ਹਾਂ ਵਿੱਚ ਜਵਾਬ

ਦਿੱਤਾ 31% ਨੇ ਨਹੀਂ ਕਿਹਾ ਅਤੇ 14% ਨੇ ਪਤਾ ਨਹੀਂ ਕਿਹਾ। ਯਾਨੀ ਕਿ ਜਿਆਦਾ ਤਰ ਲੋਕਾਂ ਦਾ ਮੰਨਣਾ ਹੈ ਕਿ ਚੋਣਾਂ ਉਤੇ ਇਸਦਾ ਕਾਫੀ ਅਸਰ ਪਵੇਗਾ। ਪਰੰਤੂ ਇੱਕ ਹੋਰ ਮੀਡੀਆ ਚੈਨਲ ਨੇ ਸਰਵੇ ਕੀਤਾ ਸੀ ਅਤੇ ਜਿਸ ਵਿਚ ਓਹਨਾਂ ਨੇ ਸਿਰਫ ਇਕ ਹੀ ਸਿੱਧਾ ਸਵਾਲ ਪੁੱਛਿਆ ਸੀ। ਓਹਨਾਂ ਦਾ ਸਵਾਲ ਸੀ ਕਿ ਖੇਤੀ ਕਨੂੰਨ ਰੱਦ ਹੋਣ ਤੋਂ ਬਾਅਦ ਕੀ ਕਿਸਾਨ ਭਾਜਪਾ ਨੂੰ ਵੋਟਾਂ ਪਾਉਣਗੇ? ਤਾਂ ਇਸ ਵਿੱਚ 94% ਲੋਕਾਂ ਨੇ ਨਹੀਂ ਜਵਾਬ ਦਿੱਤਾ, 3% ਲੋਕਾਂ ਨੇ ਹਾਂ ਦਾ ਜਵਾਬ ਦਿੱਤਾ ਅਤੇ 3% ਲੋਕਾਂ ਨੇ ਪਤਾ ਨਹੀਂ ਦਾ ਜਵਾਬ ਦਿੱਤਾ। ਯਾਨੀ ਕਿ ਸਾਫ ਪਤਾ ਲੱਗ ਰਿਹਾ ਹੈ ਕਿ ਲੋਕਾਂ ਦੀ ਨਰਾਜਗੀ ਸਰਕਾਰ ਤੋਂ ਹਜੇ ਵੀ ਦੂਰ ਨਹੀਂ ਹੋਈ ਹੈ। ਓਹ ਭਾਜਪਾ ਦੀ ਸਰਕਾਰ ਹੁਣ ਵਾਪਿਸ ਸਤਾ ਵਿੱਚ ਨਹੀਂ ਲਿਆਉਣਾ ਚਾਹੁੰਦੇ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਇੱਕ ਸਾਲ ਤੱਕ ਇਹ ਪ੍ਰਦਰਸ਼ਨ ਚਲਿਆ 700 ਤੋਂ ਵਧ ਕਿਸਾਨ ਸ਼ਹੀਦ ਹੋਏ। ਇਸ ਸਭ ਨੂੰ ਭੁਲਾਇਆ ਨਹੀਂ ਜਾ ਸਕਦਾ। ਜਿਸ ਕਾਰਨ ਉਹ ਭਾਜਪਾ ਨੂੰ ਵੋਟਾਂ ਨਹੀਂ ਪਾਉਣਗੇ।

Leave a Reply

Your email address will not be published.