ਪੰਜਾਬ ਵਿੱਚ ਜਿੱਥੇ ਕੋਰੋਨਾ ਦੇ ਕਾਰਨ ਬਹੁਤ ਸਾਰੇ ਲੋਕਾਂ ਦੀ ਆਰਥਿਕ ਸਥਿਤੀ ਖਰਾਬ ਹੋ ਗਈ ਹੈ ਅਤੇ ਕਈਆਂ ਦੀਆਂ ਨੌਕਰੀਆਂ ਜਾਣ ਕਾਰਨ ਅਤੇ ਕਾਰੋਬਾਰ ਬੰਦ ਹੋਣ ਕਾਰਨ ਜਿੱਥੇ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਰਕਾਰ ਵੱਲੋਂ ਜਿੱਥੇ

ਲੋਕਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰਖਦੇ ਹੋਏ ਨੌਜਵਾਨਾਂ ਨੂੰ ਨੌਕਰੀਆਂ ਦਿੱਤੇ ਜਾਣ ਦਾ ਭਰੋਸਾ ਦਵਾਇਆ ਗਿਆ ਸੀ। ਓਥੇ ਹੀ ਓਥੇ ਹੀ ਪਹਿਲਾ ਤੋ ਤੈਨਾਤ ਕਈ ਵਿਭਾਗਾਂ ਵਿਚ ਵਰਕਰਾਂ ਵਲੋਂ ਆਪਣੇ ਹੱਕਾਂ ਨੂੰ ਲੈਕੇ ਸਰਕਾਰ ਦੇ ਖਿਲਾਫ ਨਰਾਜਗੀ ਜਤਾਈ ਜਾ ਰਹੀ ਹੈ। ਓਥੇ ਹੀ ਹੁਣ ਲੋਕਾਂ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਜਿਸਦੇ ਕਾਰਨ ਸਰਕਾਰ ਕਾਫੀ ਚਿੰਤਾ ਵਿਚ ਦੇਖੀ ਜਾ ਰਹੀ ਹੈ। ਆਈ ਟੀ ਆਈ

ਇੰਪਲਾਈਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਅਵਤਾਰ ਸਿੰਘ ਸ਼ੇਰਗਿੱਲ ਅਤੇ ਜਨਰਲ ਸਕੱਤਰ ਦਵਿੰਦਰ ਸਿੰਘ ਪਸ਼ੋਰ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਮਨਵਾਉਣ ਲਈ ਸਮੂਹਿਕ ਛੁੱਟੀ ਤੇ ਜਾਂਦਿਆਂ ਅੱਜ ਭਵਾਨੀਗੜ੍ਹ ਸਬ ਡਵੀਜ਼ਨ ਦੇ ਸਮੂਹ ਮੁਲਾਜ਼ਮਾਂ ਵੱਲੋਂ ਪਾਵਰਕਾਮ ਮੈਨੇਜਮੈਂਟ ਖਿਲਾਫ ਪੂਰੇ ਜੋਰਾਂ ਨਾਲ ਨਾਅਰੇਬਾਜ਼ੀ ਕੀਤੀ ਗਈ। ਦੱਸ ਦੇਈਏ ਕਿ ਇਸ ਦੌਰਾਨ ਮੁਲਾਜਮਾਂ ਦਾ ਕਹਿਣਾ ਸੀ ਕਿ ਮੈਨੇਜਮੈਂਟ ਵੱਲੋਂ

ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ ਮੰਨਣ ਦੀ ਬਜਾਏ ਲਟਕਾਇਆ ਜਾ ਰਿਹਾ ਹੈ ਅਤੇ ਵਾਰ ਵਾਰ ਮੀਟਿੰਗਾਂ ਬੇਨਤੀਜਾ ਰਹਿਣ ਕਾਰਨ। ਓਹਨਾਂ ਵਿੱਚ ਭਾਰੀ ਰੋਸ ਹੈ। ਜਿਸ ਕਰਕੇ ਓਹਨਾਂ ਵੱਲੋਂ ਜਥੇਬੰਦੀਆਂ ਦੇ ਸਹਿਯੋਗ ਨਾਲ 2 ਦਸੰਬਰ ਤੱਕ ਸਮੂਹ ਮੁਲਾਜ਼ਮਾਂ ਦੀ ਛੁੱਟੀ ਭਰ ਕੇ ਹੜਤਾਲ ਤੇ ਜਾਣ ਦਾ ਫੈਸਲਾ ਕੀਤਾ ਹੈ। ਜਿਸ ਕਾਰਨ ਸਰਕਾਰ ਕਾਫੀ ਚਿੰਤਾ ਵਿਚ ਨਜਰ ਆ ਰਹੀ ਹੈ। ਹੁਣ 2 ਦਸੰਬਰ ਤੱਕ ਹੜਤਾਲ ਜਾਰੀ ਰਹੇਗੀ ਅਤੇ ਫੇਰ ਦੇਖਣਾ ਹੋਵੇਗਾ ਕਿ ਇਸਦਾ ਕੀ ਨਤੀਜਾ ਨਿਕਲਦਾ ਹੈ। ਮੁਲਾਜਮਾਂ ਆਪਣੀ ਹੜਤਾਲ ਨੂੰ ਅਗੇ ਵਧਾਉਣਗੇ ਜਾ ਫੇਰ ਉਹਨਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ। ਕਿਉੰਕਿ ਮੁਲਾਜਮਾਂ ਦੇ ਹੌਂਸਲੇ ਵੀ ਪੂਰੇ ਬੁਲੰਦ ਦੇਖੇ ਜਾ ਰਹੇ ਹਨ।