ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤ ਦੇਸ਼ ਵਿਚ ਅਕਸਰ ਹੀ ਅੰਦੋਲਨ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ। ਜਿੱਥੇ ਕਿ ਆਮ ਲੋਕਾਂ ਵੱਲੋਂ ਲੀਡਰਾਂ ਅਤੇ ਵਿਧਾਇਕ ਦਾ ਘੇਰਾਓ ਵੀ ਕੀਤਾ ਜਾਂਦਾ ਹੈ। ਕਿਉੰਕਿ ਆਮ ਲੋਕਾਂ ਨੂੰ ਇਹਨਾਂ ਲੀਡਰਾਂ ਅਤੇ ਵਿਧਾਇਕਾਂ ਵੱਲੋਂ ਇਸ ਹੱਦ ਤੱਕ

ਮਜਬੂਰ ਕਰ ਦਿੱਤਾ ਜਾਂਦਾ ਹੈ ਕਿ ਉਹਨਾਂ ਕੋਲ ਹੋਰ ਕੋਈ ਰਸਤਾ ਹੀ ਨਹੀਂ ਬਚਦਾ। ਅਜਿਹੀ ਹੀ ਖਬਰ ਹੁਣ ਸਾਹਮਣੇ ਆਈ ਹੈ। ਇਸ ਸਮੇਂ ਵਿਦਿਆਰਥੀ ਬਹੁਤ ਪ੍ਰੇਸ਼ਾਨ ਹਨ ਅਤੇ ਗੁੱ-ਸੇ ਵਿੱਚ ਵੀ ਹਨ। ਓਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਨਿਆ ਕਿਉਂ ਨਹੀਂ ਮਿਲ ਰਿਹਾ ਹੈ। ਅੱਜ ਕੁਛ ਵਿਦਿਆਰਥੀਆਂ ਨੇ ਅਮਿਤ ਸ਼ਾਹ ਦਾ ਘਰ ਘੇਰ ਲਿਆ ਹੈ। ਓਹ ਉਸ ਦਿਨ ਤੋ ਜੰਤਰ ਮੰਤਰ ਬੈਠੇ ਸਨ। ਅੱਜ ਅਮਿਤ ਸ਼ਾਹ

ਦੇ ਘਰ ਦੇ ਸਾਹਮਣੇ ਪਹੁੰਚ ਗਏ ਹਨ ਅਤੇ ਮੰਗ ਕਰ ਰਹੇ ਹਨ ਕਿ ਸਾਨੂੰ ਮਿਲੋਂਗੇ ਜਾਂ ਫੇਰ ਨਹੀਂ। ਦੱਸ ਦੇਈਏ ਕਿ ਉਹਨਾਂ ਦੇ ਨਾਲ ਯੋਗਿਤਾ ਭਿਆਨਾ ਵੀ ਪਹੁੰਚੀ। ਉਹਨਾਂ ਨੇ ਸਿੱਧਾ ਸਿੱਧਾ ਕਿਹਾ ਕਿ ਫੇਰ ਸੰਸਦ ਸੈਸ਼ਨ ਸ਼ੁਰੂ ਹੋ ਜਾਣਗੇ ਫੇਰ ਸਮਾਂ ਨਹੀਂ ਹੋਵੇਗਾ ਇਸ ਲਈ ਸਾਡੇ ਨਾਲ ਜਲਦ ਤੋ ਜਲਦ ਗੱਲ ਕੀਤੀ ਜਾਵੇ। ਤੁਸੀ ਦੇਖ ਹੀ ਸਕਦੇ ਹੋ ਕਿ ਸਾਰੇ ਹੀ ਦੇਸ਼ ਵਿਚ ਕਿਸ ਤਰ੍ਹਾ ਦਾ ਹੰਗਾਮਾਂ ਹੋ ਰਿਹਾ ਹੈ।

ਉਤਰ ਪ੍ਰਦੇਸ਼ ਵਿਚ tt ਨੂੰ ਲੈਕੇ ਹੰਗਾਮਾ ਹੋ ਰਿਹਾ ਹੈ।ਕਿਉੰਕਿ tt ਦਾ ਪੇਪਰ ਰੱਦ ਕਰ ਦਿੱਤਾ ਗਿਆ। ਕਹਿ ਦਿੱਤਾ ਗਿਆ ਕਿ ਇਹ ਪੇਪਰ ਲੀਕ ਹੋ ਗਿਆ ਸੀ ਅਤੇ ਏਧਰ upsc ਦੇ ਵਿਦਿਆਰਥੀ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਹ ਓਹੀ ਭਾਜਪਾ ਦੀ ਸਰਕਾਰ ਹੈ ਜਿੱਥੇ ਕਿਹਾ ਗਿਆ ਸੀ ਕਿ 2 ਕਰੋੜ ਲੋਕਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। ਪਰੰਤੂ ਰੋਜ਼ਗਾਰ ਦੇ ਨਾਮ ਤੇ ਸਿਰਫ ਮਜ਼ਾਕ ਹੀ ਹੋਇਆ ਅਤੇ ਇਸ ਕਾਰਨ ਵਿਦਿਆਰਥੀ ਬਹੁਤ ਪ੍ਰੇਸ਼ਾਨ ਹਨ। ਹੁਣ ਇਕਨ ਤੋਂ ਬਾਅਦ ਇੱਕ ਵਿਦਿਆਰਥੀ ਮੰਤਰੀਆਂ ਵਿਧਾਇਕਾਂ ਲੀਡਰਾਂ ਸੱਭ ਤੋਂ ਪੁੱਛ ਰਹੇ ਹਨ ਕਿ ਦਸੋ ਸਾਨੂੰ ਇਹ ਕੀ ਹੋ ਰਿਹਾ ਹੈ। ਦੱਸ ਦੇਈਏ ਕਿ ਯੋਗਿਤਾ ਭੇਆਨਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਮੈ ਅਤੇ ਬਹੁਤ ਸਾਰੇ ਆਸ਼ਾਵਾਦੀ ਵਿਦਿਆਰਥੀ ਗਏ ਅਮਿਤ ਸ਼ਾਹ ਦੇ ਘਰ। ਸਾਡੀ ਬੇਨਤੀ ਹੈ ਕਿ ਸਾਡੀਆਂ ਮੰਗਾਂ ਨੂੰ ਸੁਣਿਆ ਜਾਵੇ। ਇਹ ਉਹ ਵਿਦਿਆਰਥੀ ਹਨ ਜਿਹਨਾਂ ਦੀ ਮੰਗ ਹੈ ਕਿ ਸਾਡਾ upsc ਦਾ ਪੇਪਰ ਇੱਕ ਵਾਰ ਹੋਰ ਲਿਆ ਜਾਵੇ ਕਿਉੰਕਿ ਕੋਰੋਨਾ ਦੇ ਕਾਰਨ ਬਹੁਤ ਸਾਰਾ ਸਮਾਂ ਖਰਾਬ ਹੋਇਆ ਅਤੇ ਬਹੁਤ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਵੀ ਕਰਨਾ ਪਿਆ ਅਤੇ ਪੜ੍ਹਾਈ ਵੀ ਸਹੀ ਢੰਗ ਨਾਲ ਨਹੀਂ ਹੋ ਸਕੀ। ਇਸ ਲਈ ਇਹਨਾਂ ਦੀ ਇਹ ਮੰਗ ਹੈ। ਯੋਗਿਤਾ ਨੇ ਬਾਅਦ ਵਿੱਚ ਇੱਕ ਹੋਰ ਟਵੀਟ ਕਰਦੇ ਹੋਏ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਰੋਸਾ ਦਵਾਇਆ ਹੈ ਕਿ ਉਹ 1 ਦਸੰਬਰ ਨੂੰ ਸਾਡੀ ਗੱਲ ਸੁਣਨਗੇ।