ਸੰਸਦ ਵਿੱਚ ਕਨੂੰਨ ਰੱਦ ਹੋਣ ਤੇ ਲੱਗੀ ਪਕੀ ਮੋਹਰ, ਸ਼ੇਅਰ ਕਰੋ

Uncategorized

ਇਸ ਸਮੇਂ ਦੀ ਵੱਡੀ ਖਬਰ ਕਿਸਾਨੀ ਅੰਦੋਲਨ ਨਾਲ ਜੁੜੀ ਹੋਈ ਸਾਹਮਣੇ ਆਈ ਹੈ। ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਕਿਸਾਨ ਪਿਛਲੇ ਇੱਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਉੱਤੇ ਬੈਠ ਕੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਫੇਰ ਬੀਤੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ

ਐਲਾਨ ਕੀਤਾ ਗਿਆ ਸੀ ਕਿ ਇਹਨਾਂ ਖੇਤੀ ਕਨੂੰਨਾਂ ਨੂੰ ਰੱਦ ਕਰ ਦਿੱਤਾ ਜਾਵੇਗਾ। ਹੁਣ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸੰਸਦ ਦੇ ਵਿੱਚ ਖੇਤੀ ਕਨੂੰਨਾਂ ਨੂੰ ਵਾਪਿਸ ਲੈਣ ਵਾਲਾ ਬਿੱਲ ਪੇਸ਼ ਕਰ ਦਿੱਤਾ ਗਿਆ ਹੈ। ਕਿਸਾਨਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ। ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਵੱਲੋਂ ਇਹ ਬਿੱਲ ਪੇਸ਼ ਕੀਤਾ ਗਿਆ ਹੈ। ਦੱਸ ਦੇਈਏ ਕਿ

ਲਗਾਤਾਰ ਅੱਜ ਸੰਸਦ ਦੇ ਵਿੱਚ ਹੰਗਾਮਾਂ ਦੇਖਣ ਨੂੰ ਮਿਲ ਰਿਹਾ ਹੈ। ਵਿਰੋਧੀਆਂ ਦੇ ਵੱਲੋਂ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ। ਇਸ ਸਭ ਦੇ ਚਲਦੇ ਕੇਂਦਰੀ ਖੇਤੀਬਾੜੀ ਮੰਤਰੀ ਵੱਲੋਂ ਖੇਤੀ ਕਨੂੰਨ ਵਾਪਿਸ ਲੈਣ ਵਾਲਾ ਬਿੱਲ ਪੇਸ਼ ਕੀਤਾ ਗਿਆ ਹੈ। ਜਿਸ ਨੂੰ ਆਉਣ ਵਾਲੇ ਸਮੇਂ ਵਿੱਚ ਮਨਜੂਰੀ ਵੀ ਦੇ ਦਿੱਤੀ ਜਾਵੇਗੀ। ਫਿਲਹਾਲ ਕਿਸਾਨਾਂ ਲਈ ਵੱਡੀ ਰਾਹਤ ਦੀ ਖਬਰ ਹੈ ਕਿ ਇਹ ਬਿੱਲ ਪੇਸ਼ ਕਰ ਦਿੱਤਾ ਗਿਆ ਹੈ। ਦੇਸ਼ ਦੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਤੇ ਇਹ ਐਲਾਨ ਕੀਤਾ ਗਿਆ ਸੀ ਕਿ ਅਸੀਂ ਖੇਤੀ ਕਨੂੰਨਾਂ ਨੂੰ ਵਾਪਿਸ ਲਵਾਂਗੇ। ਇਸ ਦੇ ਚਲਦਿਆਂ ਸਰਦ ਰੁੱਤ ਦੇ ਇਜਲਾਸ ਦਾ ਅੱਜ ਪਹਿਲਾ ਦਿਨ ਹੈ ਅਤੇ ਪਹਿਲੇ ਦਿਨ ਹੀ ਇਹ ਕੰਮ ਕਰ ਦਿੱਤਾ ਗਿਆ ਹੈ। ਇਸ ਕਿਸਾਨੀ ਪ੍ਰਦਰਸ਼ਨ ਦੇ ਚਲਦਿਆਂ 700 ਤੋਂ ਵਧ ਜੋ ਸਾਡੇ ਕਿਸਾਨ ਭਰਾ ਨੇ ਓਹ ਸ਼-ਹੀ-ਦ ਹੋਏ ਨੇ ਅਤੇ ਕਿਸਾਨਾਂ ਦੀਆਂ ਓਹਨਾਂ ਦੇ ਪਰਿਵਾਰ ਨੂੰ ਮੁਆਵਜ਼ਾ ਦਵਾਉਣ ਦੀ ਅਤੇ ਓਹਨਾਂ ਦੀ ਪਰਿਵਾਰ ਵਿਚ ਇੱਕ ਜਣੇ ਨੂੰ ਨੌਕਰੀ ਦਵਾਉਣ ਦੀ ਮੰਗ ਅਤੇ ਹੋਏ ਵੀ ਕਈ ਮੰਗਾਂ ਨੇ ਜੋਂ ਹਜੇ ਵੀ ਲਟਕਦੀਆਂ ਹੋਈਆਂ ਨਜਰ ਆ ਰਹੀਆਂ ਹਨ। ਕਿਸਾਨ ਆਗੂਆਂ ਦਾ ਵੀ ਕਹਿਣਾ ਹੈ ਕਿ ਜਦੋਂ ਤੱਕ msp ਉੱਤੇ ਕਨੂੰਨ ਨਹੀਂ ਬਣਾਇਆ ਜਾਵੇਗਾ ਅਤੇ ਬਾਕੀ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਓਨਾ ਸਮਾਂ ਅਸੀ ਘਟ ਵਾਪਸੀ ਨਹੀਂ ਕਰਾਂਗੇ। ਸਾਡਾ ਜੋਂ ਪ੍ਰਦਰਸ਼ਨ ਹੈ ਉਹ ਜਾਰੀ ਰਹੇਗਾ।

Leave a Reply

Your email address will not be published.