ਕਿਸਾਨਾਂ ਦੇ ਇਸ ਲੰਬੇ ਚਲੇ ਪ੍ਰਦਰਸ਼ਨ ਵਿੱਚ ਕਈ ਉਤਰ ਚੜਾਵ ਦੇਖਣ ਨੂੰ ਮਿਲੇ। ਜਿੱਥੇ ਸਮੇਂ ਸਮੇ ਉਤੇ ਜਦੋਂ ਹੀ ਸਥਿਤੀ ਖਰਾਬ ਹੋਣ ਲੱਗੀ ਤਾਂ ਕਿਸਾਨ ਆਗੂਆਂ ਦੇ ਵੱਲੋਂ ਸਥਿਤੀ ਨੂੰ ਸੰਭਾਲਿਆ ਗਿਆ। ਇਹਨਾਂ ਕਿਸਾਨ ਆਗੂਆਂ ਵਿੱਚੋ ਹੀ ਇੱਕ ਨਾਮ ਹੈ ਰਾਕੇਸ਼ ਟਿਕੈਤ

ਦਾ। ਰਾਕੇਸ਼ ਟਿਕੈਤ ਨੂੰ ਕਿਸਾਨ ਅੰਦੋਲਨ ਬਚਾਉਣ ਵਾਲਾ ਆਗੂ ਵੀ ਕਿਹਾ ਜਾਂਦਾ ਹੈ। ਇਸ ਆਗੂ ਨੇ ਆਪਣੀ ਪੂਰੀ ਮਿਹਨਤ ਦੇ ਨਾਲ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਰੱਖਿਆ ਅਤੇ ਅੰਦੋਲਨ ਨੂੰ ਜਿੱਤ ਦਵਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ। ਹੁਣ ਜੋਂ ਖਬਰ ਸਾਹਮਣੇ ਆਈ ਹੈ ਉਹ ਰਾਕੇਸ਼ ਟਿਕੈਤ ਦੀ ਧੀ ਯਾਨੀ ਕਿ ਨੂੰਹ ਬਾਰੇ ਆਈ ਹੈ। ਇਹਨਾਂ ਖੇਤੀ ਕਨੂੰਨਾਂ ਦੇ ਖਿਲਾਫ ਕਿਸਾਨਾਂ ਨੂੰ ਇੱਕ ਸਾਲ

ਹੋ ਗਿਆ ਹੈ ਪ੍ਰਦਰਸ਼ਨ ਕਰ ਰਿਹਾ ਨੂੰ। ਹੋਲੀ ਤੋਂ ਬਾਅਦ ਦੀਵਾਲੀ ਵੀ ਕਿਸਾਨਾਂ ਨੇ ਦਿੱਲੀ ਦੇ ਬਾਰਡਰਾਂ ਉੱਤੇ ਹੀ ਮਨਾਈ। ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਵੀ ਆਪਣੇ ਦੂਜੇ ਕਿਸਾਨਾਂ ਦੇ ਨਾਲ ਬਾਰਡਰ ਉੱਤੇ ਡਟੇ ਹੋਏ ਹਨ।ਇਸ ਦੌਰਾਨ ਓਹਨਾਂ ਦੀ ਧੀ ਉਹਨਾਂ ਨੂੰ ਮਿਲਣ ਗਾਜ਼ੀਪੁਰ ਬਾਰਡਰ ਉੱਤੇ ਪਹੁੰਚੀ। ਜਦੋਂ ਮੀਡੀਆ ਦੁਆਰਾ ਉਹਨਾਂ ਨਾਲ ਗੱਲ ਬਾਤ ਕੀਤੀ ਗਈ ਤਾਂ ਓਹਨਾਂ ਨੇ ਕਿਹਾ ਕਿ ਜੇਕਰ

ਅੰਦੋਲਨ ਹੋਰ ਲੰਬਾ ਜਾਂਦਾ ਹੈ ਤਾਂ ਉਹਨਾਂ ਨੂੰ ਕੋਈ ਪ੍ਰੇਸ਼ਾਨੀ ਨਹੀਂ ਹੈ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਨਹੀਂ ਲਗਦਾ ਕੀ ਤੁਹਾਡੇ ਪਿਤਾ ਕਾਫੀ ਲੰਬੇ ਸਮੇਂ ਤੋਂ ਏਥੇ ਮਜੂਦ ਹਨ ਤਾਂ ਜਵਾਬ ਵਿਚ ਉਹਨਾਂ ਭੈਣ ਜੀ ਨੇ ਕਿਹਾ ਕਿ ਨਹੀਂ ਏਥੇ ਵੀ ਤਾਂ ਘਰ ਵਰਗਾ ਹੀ ਹੈ। ਅਸੀ ਪਿਤਾ ਜੀ ਨੂੰ ਮਿਲਣ ਏਥੇ ਆ ਜਾਂਦੇ ਹਾਂ। ਉਹਨਾਂ ਨੇ ਇਹ ਵੀ ਕਿਹਾ ਕਿ ਜੇਕਰ ਅੰਦੋਲਨ ਦਾ ਸਮਾਂ ਹੋਰ ਵਧਦਾ ਹੈ ਤਾਂ ਕੋਈ ਗੱਲ ਨਹੀਂ ਹੈ ਅਸੀਂ ਕਿਸਾਨਾਂ ਦੇ ਨਾਲ ਹਾਂ। ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਆਸੇ ਪਾਸੇ ਦੇ ਲੋਕ ਤੁਹਾਡੇ ਪਿਤਾ ਜੀ ਰਾਕੇਸ਼ ਟਿਕੈਤ ਬਾਰੇ ਕਿ ਕਹਿੰਦੇ ਹਨ ਤਾਂ ਅਗੋ ਭੈਣ ਜੀ ਨੇ ਜਵਾਬ ਦਿੱਤਾ ਕਿ ਉਹ ਸਭ ਕਹਿੰਦੇ ਨੇ ਕਿ ਤੁਹਾਡੇ ਪਿਤਾ ਜੀ ਬਹੁਤ ਹੀ ਚੰਗਾ ਕੰਮ ਕਰ ਰਹੇ ਨੇ ਕਿਸਾਨਾਂ ਦਾ ਸਾਥ ਦੇ ਕੇ। ਕਿਸਾਨਾਂ ਦਾ ਸਾਥ ਹੁਣ ਸਾਰੀ ਦੁਨੀਆਂ ਹੀ ਦੇ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਕਿਸਾਨ ਆਪਣੇ ਘਰ ਵਾਪਿਸ ਕਦੋਂ ਤੱਕ ਆਉਂਦੇ ਹਨ। ਕਿਉੰਕਿ ਕਿਸਾਨਾਂ ਦੇ ਹੌਂਸਲੇ ਤਾਂ ਪੂਰੇ ਬੁਲੰਦ ਨੇ ਤੇ ਉਹ ਆਪਣੀਆਂ ਸਾਰੀਆਂ ਮੰਗਾਂ ਮਨਵਉਣ ਤੋਂ ਬਾਅਦ ਹੀ ਘਰ ਵਾਪਿਸ ਆਉਣਗੇ।