ਪੰਜਾਬ ਵਿੱਚ ਵੋਟਾਂ ਪੈਣ ਲਈ ਵੱਡਾ ਹੋਇਆ ਐਲਾਨ, ਸ਼ੇਅਰ ਕਰੋ

Uncategorized

ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਅਗਲੇ 2022 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿੱਥੇ ਇਹਨਾਂ ਚੋਣਾਂ ਵਿਚ 3 ਮਹੀਨਿਆਂ ਦੇ ਕਰੀਬ ਸਮਾਂ ਰਹਿ ਗਿਆ ਹੈ। ਓਥੇ ਹੀ ਸਾਰੀਆਂ ਸਿਆਸੀ ਪਾਰਟੀਆਂ ਸਰਗਰਮ ਨਜਰ ਆ ਰਹੀਆਂ। ਸਾਰੀਆਂ

ਹੀ ਪਾਰਟੀਆਂ ਨੇ ਪੂਰਾ ਜੋਰ ਲਗਾਇਆ ਹੋਇਆ ਹੈ। ਸਾਰੀਆਂ ਪਾਰਟੀਆਂ ਅਏ ਦਿਨ ਵੱਡੇ ਵੱਡੇ ਐਲਾਨ ਕਰ ਰਹੀਆਂ ਹਨ ਤਾਂ ਜੋਂ ਉਹ ਵੋਟਰਾਂ ਨੂੰ ਆਪਣੇ ਵੱਲ ਖਿੱਚ ਸਕਣ ਅਤੇ ਜਿੱਤ ਉਹਨਾਂ ਦੀ ਝੋਲੀ ਵਿਚ ਪੈ ਸਕੇ। ਸਾਰੀਆਂ ਹੀ ਪਾਰਟੀਆਂ ਵੱਲੋਂ ਵੱਖ ਵੱਖ ਰਣਨੀਤੀਆਂ ਬਣਾਈਆਂ ਜਾ ਰਹੀਆਂ ਹਨ। ਜਿੱਥੇ ਲੋਕਾਂ ਵੱਲੋਂ ਇਹ ਸਭ ਦੇਖਿਆ ਜਾ ਰਿਹਾ ਹੈ। ਓਥੇ ਹੀ ਵੋਟਰਾਂ ਨੂੰ ਪੇਸ਼ ਆਉਣ ਵਾਲਿਆਂ ਮੁਸ਼ਕਿਲਾਂ ਨੂੰ

ਦੇਖਦੇ ਹੋਏ ਚੋਣ ਕਮਿਸ਼ਨ ਵੱਲੋਂ ਕਈ ਖਾਸ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਿਸ ਸਦਕਾ ਸੂਬੇ ਵਿਚ ਹਰ ਇੱਕ ਵੋਟਰ ਨੂੰ ਵੋਟ ਪਾਉਣ ਦੇ ਅਧਿਕਾਰ ਦਾ ਇਸਤੇਮਾਲ ਕਰਨ ਦਾ ਸਹੀ ਮੌਕਾ ਮਿਲ ਸਕੇ। ਹੁਣ ਇੱਕ ਖਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਪੰਜਾਬ ਵਿੱਚ ਵੋਟਾਂ ਬਾਰੇ ਇੱਕ ਵੱਡਾ ਐਲਾਨ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦੱਸ ਦੇਈਏ ਕਿ ਹੁਣ ਪੰਜਾਬ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ

ਵਿੱਚ ਰੱਖਦੇ ਹੋਏ ਭਾਰਤੀ ਚੋਣ ਕਮਿਸ਼ਨ ਵੱਲੋਂ ਜਿੱਥੇ ਹਰੇਕ ਵੋਟਰ ਦੀ ਵੋਟ ਪਾਉਣ ਦੀ ਯਕੀਨੀ ਬਣਾਇਆ ਜਾ ਰਿਹਾ ਹੈ। ਜਿਸ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।ਓਥੇ ਹੀ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਦੌਰਾਨ 80 ਸਾਲ ਜਾ ਉਸ ਤੋਂ ਉਪਰ ਵਾਲੇ ਵੋਟਰਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ। ਜਿੱਥੇ ਪੋਸਟਰ ਬੈਲਟ ਪੇਪਰ ਰਾਹੀਂ ਵੋਟ ਪਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਦੱਸ ਦੇਈਏ ਕਿ ਇਹ ਸੁਵਿਧਾ ਬਜ਼ੁਰਗਾਂ ਦੀ ਉਮਰ ਨੂੰ ਦੇਖਦੇ ਹੋਏ ਜਾਰੀ ਕੀਤੀ ਜਾ ਰਹੀ ਹੈ। ਜਿਸ ਦੇ ਸਦਕਾ 80 ਤੋਂ ਵਧੇਰੀ ਉਮਰ ਦੇ ਲੋਕਾਂ ਨੂੰ ਆਪਣੀ ਵੋਟ ਦਾ ਇਸਤੇਮਾਲ ਕਰਨ ਵਿੱਚ ਅਸਾਨੀ ਹੋਵੇਗੀ। ਦੇਖਿਆ ਜਾਵੇ ਤਾਂ ਇਹ ਇੱਕ ਬਹੁਤ ਹੀ ਚੰਗਾ ਕਦਮ ਚੁੱਕਿਆ ਗਿਆ ਹੈ। ਇਸ ਨਾਲ ਕਾਫੀ ਲੋਕਾਂ ਦਾ ਭਲਾ ਹੋਵੇਗਾ। ਕਈ ਵੱਡੀ ਉਮਰ ਦੇ ਲੋਕ ਜਿਆਦਾ ਤੁਰ ਨਹੀਂ ਸਕਦੇ ਹੁੰਦੇ ਤੇ ਉਹਨਾਂ ਲਈ ਲੰਬੀ ਲਾਈਨ ਵਿੱਚ ਖੜ੍ਹਨਾ ਬਹੁਤ ਹੀ ਔਖਾ ਹੀ ਜਾਂਦਾ ਹੈ। ਜਿਸ ਕਾਰਨ ਉਹ ਵੋਟ ਪਾਉਣ ਹੀ ਨਹੀਂ ਜਾਂਦੇ। ਪਰੰਤੂ ਹੁਣ ਅਜਿਹਾ ਨਹੀਂ ਹੋਵੇਗਾ। ਹੁਣ ਸਾਰੇ ਹੁ ਵੱਡੀ ਉਮਰ ਦੇ ਲੋਕ ਵੀ ਇਸ ਸੁਵਿਧਾ ਨੂੰ ਵਰਤਦੇ ਹੋਏ ਆਪਣੀ ਵੋਟ ਅਸਾਨੀ ਨਾਲ ਪਾ ਸਕਣਗੇ।

Leave a Reply

Your email address will not be published.